ਤਾਜਾ ਖਬਰਾਂ
bolda punhab
ਗੁਰੂ ਹਰਸਹਾਏ / ਫਿਰੋਜ਼ਪੁਰ 5 ਅਗਸਤ , ਅੱਜ ਬਾਅਦ ਦੁਪਹਿਰ ਵਾਪਰੇ ਇਕ ਖੇਤੀ ਹਾਦਸੇ ਵਿੱਚ ਇੱਕ ਕਿਸਾਨ ਬੀਬੀ ਦੀ ਬਾਂਹ ਉਸ ਵਕਤ ਬੁਰੀ ਤਰ੍ਹਾਂ ਮਸ਼ੀਨ ਦੇ ਟੋਕੇ ਵਿੱਚ ਕੱਟੀ ਗਈ ਜਦੋਂ ਉਹ ਉਹ ਦੁਧਾਰੂ ਪਸ਼ੂਆਂ ਲਈ ਹਰਾ ਚਾਰਾ ( ਪੱਠੇ , ਕੱਖ ) ਕੁਤਰ ਰਹੀ ਸੀ ।
ਲਹੂ ਲੁਹਾਣ ਹੋਈ ਕਿਸਾਨ ਬੀਬੀ
ਪ੍ਰਵੀਨ ਕੌਰ ਪਤਨੀ ਰਵਿੰਦਰ ਸਿੰਘ ਵਾਸੀ ਪਿੰਡ ਨਿਧਾਨਾ , ਤਹਿਸੀਲ ਗੁਰੂ ਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਨੂੰ ਪਹਿਲਾਂ ਆਸਥਾ ਹਸਪਤਾਲ ਗੁਰੂਹਰਸਹਾਏ ਵਿਖੇ ਲਿਆਂਦਾ ਗਿਆ ਜਿੱਥੇ ਉਨ੍ਹਾਂ ਦਾ ਮੁੱਢਲਾ ਉਪਚਾਰ ਕਰਨ ਤੋਂ ਇਹ ਪਤਾ ਲੱਗਿਆ ਕਿ ਉਨ੍ਹਾਂ ਦੇ ਹੱਥ ਦੀਆਂ ਵੇਨਜ਼ ਕੱਟੀਆਂ ਗਈਆਂ ਹਨ ।
ਇਸ ਹਸਪਤਾਲ ਦੇ ਮਾਹਰ ਸਰਜਨਾਂ ਵੱਲੋਂ ਕੀਤੀ ਕਾਰਵਾਈ ਦੌਰਾਨ ਵੱਗ ਰਹੇ ਬੇਅਥਾਹ ਖ਼ੂਨ ਦੇ ਵਹਾਅ ਨੂੰ ਰੋਕਿਆ ਗਿਆ ।
ਖ਼ੂਨ ਏਨੀ ਤੇਜ਼ੀ ਨਾਲ ਵਗ ਰਿਹਾ ਸੀ ਕਿ ਜੇਕਰ ਠੀਕ ਇਲਾਜ ਨਾ ਮਿਲਦਾ ਤਾਂ ਖ਼ੂਨ ਨਿਕਲਣ ਨਾਲ ਵੀ ਇਸ ਲੇਡੀ ਦੀ ਮੌਤ ਹੋ ਸਕਦੀ ਸੀ ।
ਵੇਨ ਕੱਟੇ ਜਾਣ ਦਾ ਪਤਾ ਲੱਗਣ ਤੇ ਇਸ ਬੀਬੀ ਨੂੰ ਇਲਾਜ ਲਈ ਅੱਗੇ ਰੈਫਰ ਕਰ ਦਿੱਤਾ ਗਿਆ ਹੈ
ਹੱਥ ਦੀ ਚੀਚੀ ਅਤੇ ਹੋਰ ਉਂਗਲਾਂ ਨੂੰ ਦਿਮਾਗ ਨਾਲ ਜੋੜਦੀਆਂ ਨਾੜਾਂ ਦੇ ਇਲਾਜ ਅਤੇ ਪਲਾਸਟਿਕ ਸਰਜਰੀ ਲਈ ਪੀਡ਼ਤ ਪਰਿਵਾਰ ਵੱਲੋਂ ਕੋਸ਼ਿਸ਼ ਜਾਰੀ ਹੈ ।
ਦੱਸਣਯੋਗ ਹੈ ਕਿ ਪੰਜਾਬੀ ਕਿਸਾਨ ਪਰਿਵਾਰਾਂ ਵਿੱਚ ਦੁਧਾਰੂ ਪਸ਼ੂਆਂ ਲਈ ਜਦੋਂ ਘਰ ਦੇ ਮਰਦ ਜਾਂ ਸੀਰੀ ਮੌਜੂਦ ਨਹੀਂ ਹੁੰਦੇ ਤਾਂ ਲੇਡੀਜ਼ ਵੀ ਉਨ੍ਹਾਂ ਦੀ ਸਾਂਭ ਸੰਭਾਲ ਵਿਚ ਕੰਮ ਕਰਦੀਆਂ ਹਨ ,
ਇਸੇ ਪ੍ਰਕਿਰਿਆ ਦੌਰਾਨ ਹੀ ਅੱਜ ਇਹ ਹਾਦਸਾ ਵਾਪਰਿਆ ।
ਮੁਆਵਜੇ ਦੀ ਮੰਗ
;- ਇਸ ਦੌਰਾਨ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਮੰਗ ਕੀਤੀ ਹੈ ਕਿ ਛੋਟੇ ਕਿਸਾਨ ਪਰਿਵਾਰ ਉਪਰ ਆਈ ਮੁਸੀਬਤ ਦੀ ਇਸ ਘੜੀ ਵਿਚ ਬਣਦਾ ਯੋਗਦਾਨ ਪਾਉਣ ਦਾ ਉਪਰਾਲਾ ਕਰਨ ।
Get all latest content delivered to your email a few times a month.