ਤਾਜਾ ਖਬਰਾਂ
ਸ਼ਬਦੀਸ਼ ਥਿੰਦ
ਸ਼੍ਰੀ ਗੰਗਾਨਗਰ (ਰਾਜਸਥਾਨ) ਲੋਕ ਸਭਾ ਹਲਕਾ ਤੋਂ ਭਾਰਤੀਆਂ ਜਨਤਾ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਪ੍ਰਿਯੰਕਾ ਬੈਲਾਨ ਜੋ ਕਿ ਪੰਜਾਬ ਦੇ
ਜ਼ਿਲ੍ਹਾ ਫਿਰੋਜ਼ਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੋਨੂੰ ਰੱਤੇ ਵਾਲਾ ਦੇ ਰਿਸ਼ਤੇ ਵਿੱਚੋਂ ਛੋਟੇ ਭਰਜਾਈ ਹਨ,
ਸੋਨੂੰ ਰੱਤੇਵਾਲਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਫਿਰੋਜ਼ਪੁਰ ਤੇ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਆਈ ਟੀ ਵਿੰਗ ਸਮੇਤ ਵੱਖ ਵੱਖ ਅਹੁਦਿਆਂ ਤੇ ਕੰਮ ਕਰ ਰਹੇ ਹਨ,
ਇੱਥੇ ਇਹ ਵੀ ਖਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿੱਚ ਭਾਰਤੀਆਂ ਜਨਤਾ ਪਾਰਟੀ ਨਾਲ ਗੱਠਜੋੜ ਨਹੀਂ, ਪਰੰਤੂ
ਨਜ਼ਦੀਕੀ ਰਿਸ਼ਤਾ ਹੋਣ ਕਰਕੇ ਅਕਾਲੀ ਆਗੂਆਂ ਵੱਲੋਂ ਕੀਤਾ ਜਾ ਰਿਹਾ ਪ੍ਰਚਾਰ,
ਸ਼੍ਰੀ ਗੰਗਾਨਗਰ ( ਰਾਜਸਥਾਨ) ਲੋਕ ਸਭਾ ਹਲਕੇ ਵਿੱਚ ਮੌਜੂਦ ਵੋਟਰਾਂ ਦੀਆਂ ਪੰਜਾਬ ਵਿੱਚ ਰਿਸ਼ਤੇਦਾਰੀਆਂ ਹੋਣ ਕਰਕੇ ਸੋਨੂੰ ਰੱਤੇ ਵਾਲਾ ਨੇ ਆਪਣੇ ਸਾਥੀਆਂ ਸਮੇਤ
ਰਾਜਸਥਾਨ ਵਿੱਚ ਡੇਰੇ ਲਾਏ ਹੋਏ ਹਨ, ਇਹਨਾਂ ਵੱਲੋਂ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਦੇ ਸਹਿਯੋਗ ਨਾਲ ਸ਼੍ਰੀ ਗੰਗਾਨਗਰ ਲੋਕ ਸਭਾ ਹਲਕੇ ਦੇ ਵੋਟਰਾਂ
ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ, ਇਸ ਸਮੇਂ ਗੱਲਬਾਤ ਕਰਦਿਆਂ ਸੋਨੂੰ ਰੱਤੇ ਵਾਲਾ ਨੇ ਦੱਸਿਆ ਕੇ ਪੰਜਾਬ ਦੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਵੱਲੋਂ
ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ, ਉਹਨਾਂ ਨੇ ਹੋਰ ਵੀ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਅਪੀਲ ਕੀਤੀ ਤਾਂ ਜੋ ਵੱਧ ਤੋਂ ਵੱਧ ਵੋਟਾਂ ਪਵਾ ਕੇ
ਸ਼੍ਰੀਮਤੀ ਪ੍ਰਿਯੰਕਾ ਬੈਲਾਨ ਨੂੰ ਕਾਮਯਾਬ ਬਣਾਇਆ ਜਾ ਸਕੇ, ਇਸ ਸਮੇਂ ਸਾਡੇ ਨਾਲ ਗੱਲ ਕਰਦਿਆਂ ਦੱਸਿਆ ਕਿ ਪ੍ਰਮਾਤਮਾ ਦੀ ਕਿਰਪਾ ਤੇ ਸਾਰਿਆਂ ਦੇ ਸਹਿਯੋਗ ਨਾਲ ਇਹ ਸੀਟ ਬਹੁਤ ਵੱਡੇ ਫਰਕ ਨਾਲ ਸ਼੍ਰੀਮਤੀ ਪ੍ਰਿਯੰਕਾ ਬੈਲਾਨ ਕਾਮਯਾਬ ਹੋਣਗੇ,
ਸ਼੍ਰੀ ਗੰਗਾਨਗਰ ਲੋਕ ਸਭਾ ਹਲਕੇ ਵਿੱਚ 8 ਵਿਧਾਨ ਸਭਾ ਹਲਕੇ ਆਉਂਦੇ ਹਨ,
1 ਸ਼੍ਰੀ ਗੰਗਾਨਗਰ
2 ਕਰਨਪੁਰ
3 ਸਾਦੁਲ ਸ਼ਹਿਰ
4 ਹਨੂੰਮਾਨਗੜ੍ਹ
5 ਰਾਏ ਸਿੰਘ ਨਗਰ
6 ਸੂਰਤਗੜ੍ਹ
7 ਪੀਲੀਆ ਬੰਗਾ
8 ਸੰਗਰੀਆਂ
ਇਸ ਸਮੇਂ ਉਹਨਾਂ ਦੇ ਨਾਲ ਸ਼੍ਰੀ ਬਲਵੰਤ ਰਾਏ ਨਾਗਪਾਲ, ਸ਼੍ਰੀ ਰੇਸ਼ਮ ਲਾਲ ਭਠੇਜਾ , ਬੱਬੂ ਭਠੇਜਾ,ਪਵਨ ਭਠੇਜਾ, ਮਨੀਸ਼ ਨਾਗਪਾਲ, ਸਰਵਨ ਕੁਮਾਰ ਪ੍ਰਧਾਨ, ਅਰਸ਼ਨੂਰ ਸਿੰਘ ਦੁਸਾਂਝ,ਸੁਖਵਿੰਦਰ ਸਿੰਘ ਸਮਰਾ,ਤੋਂ ਇਲਾਵਾ ਹੋਰ ਵੀ ਰਿਸ਼ਤੇਦਾਰ ਮੌਜੂਦ ਸਨ
Get all latest content delivered to your email a few times a month.