IMG-LOGO
ਹੋਮ ਪੰਜਾਬ : ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਸੁਪਾਰੀ ਲੈ ਕੇ ਅੰਨ੍ਹੇ ਇਰਾਦਾ ਕਤਲ ਕਰਾਉਣ...

ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਸੁਪਾਰੀ ਲੈ ਕੇ ਅੰਨ੍ਹੇ ਇਰਾਦਾ ਕਤਲ ਕਰਾਉਣ ਵਾਲੇ ਦੋਸ਼ੀਆਂ ਦਾ ਕੀਤਾ ਪਰਦਾਫਾਸ਼

Admin user - Jan 19, 2022 05:24 AM
IMG


ਫਿਰੋਜ਼ਪੁਰ 19 ਜਨਵਰੀ (ਵਿਸ਼ਵਜੀਤ ਸਿੰਘ ਥਿੰਦ) : ਜ਼ਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ ਮਿਤੀ 13 ਅਗਸਤ 2021 ਨੂੰ ਦੁਪਹਿਰ ਡੇਢ ਵਜੇ ਪ੍ਰਦੀਪ ਧਵਨ ਸਬ ਪੋਸਟਮਾਰਟਰ ਰੇਲਵੇ ਸਟੇਸ਼ਨ ਫਿਰੋਜ਼ਪੁਰ ਪੁੱਤਰ ਜਸਪਾਲ ਧਵਨ ਵਾਸੀ ਦਸਮੇਸ਼ ਨਗਰ ਫਿਰੋਜ਼ਪੁਰ ਜੋ ਦਫਤਰ ਤੋਂ ਘਰ ਨੂੰ ਜਾ ਰਿਹਾ ਸੀ ਤਾਂ ਗੁਰਦੁਆਰਾ ਸਾਰਾਗੜ੍ਹੀ ਪਾਸ ਮੋਟਰਸਾਈਕਲਾਂ ਸਵਾਰਾਂ ਨੂੰ ਉਸ ਦਾ ਪਿੱਛਾ ਕਰਕੇ ਉਸ ਨੂੰ ਗੋਲੀ ਮਾਰ ਕੇ ਫੱਟਣ ਕਰ ਦਿੱਤਾ ਸੀ, ਜਿਸ ਸਬੰਧੀ ਥਾਣਾ ਕੈਂਟ ਫਿਰੋਜ਼ਪੁਰ ਵਿਚ ਮੁਕੱਦਮਾ ਨੰਬਰ 83 ਮਿਤੀ 13 ਅਗਸਤ 2021 ਅ/ਧ 307, 323, 427, 34 ਅਤੇ ਅਸਲਾ ਐਕਟ ਥਾਣਾ ਕੈਂਟ ਫਿਰੋਜ਼ਪੁਰ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਹੋਇਆ ਸੀ, ਜੋ ਇਸ ਮੁਕੱਦਮਾ ਨੂੰ ਟਰੇਸ ਕਰਨ ਲਈ ਮਨਵਿੰਦਰ ਸਿੰਘ ਕਪਤਾਨ ਪੁਲਿਸ (ਇੰਨਵ.) ਫਿਰੋਜ਼ਪੁਰ ਸਮੇਤ ਜਗਦੀਸ਼ ਕੁਮਾਰ ਉਪ ਕਪਤਾਨ ਪੁਲਿਸ (ਇੰਨਵ.) ਫਿਰੋਜ਼ਪੁਰ ਅਤੇ ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ਼ ਸੀਆਈਏ ਸਟਾਫ ਫਿਰੋਜ਼ਪੁਰ ਦੀ ਇਕ ਟੀਮ ਗਠਿਤ ਕੀਤੀ ਗਈ ਸੀ। ਜੋ ਗਠਿਤ ਕੀਤੀ ਇਸ ਟੀਮ ਵੱਲੋਂ ਟੈਕਨੀਕਲ ਅਤੇ ਸਾਇੰਟੀਫਿਕ ਤਰੀਕਿਆਂ ਅਤੇ ਸੋਰਸਾਂ ਦੀ ਮੱਦਦ ਰਾਹੀਂ ਇਸ ਅੰਨ੍ਹੇ ਇਰਾਦਾ ਕਤਲ ਨੂੰ ਟਰੇਸ ਕੀਤਾ। ਇਸ ਮੁਕੱਦਮਾ ਵਿਚ ਦੌਰਾਨੇ ਤਫਤੀਸ਼ ਇਹ ਤੱਥ ਸਾਹਮਣੇ ਆਏ ਕਿ ਮੁੱਦਈ ਮੁਕੱਦਮਾ ਪ੍ਰਦੀਪ ਧਵਨ ਪਾਸ ਰਾਹੁਲ ਗੱਖੜ ਜੋ ਐੱਲਆਈਸੀ ਦਾ ਏਜੰਟ ਹੈ, ਇਸ ਦਾ ਪ੍ਰਦੀਪ ਧਵਨ ਦੇ ਦਫਤਰ ਆਉਣਾ ਜਾਣਾ ਸੀ। ਇਨ੍ਹਾਂ ਦਾ ਕਮਿਸ਼ਨ ਨੂੰ ਲੈ ਕੇ ਕਈ ਵਾਰ ਝਗੜਾ ਹੋਇਆ ਸੀ। ਇਸ ਤਕਰਾਰ ਨੂੰ ਲੈ ਕੇ ਰਾਹੁਲ ਗੱਖੜ ਨੇ ਆਪਣੇ ਜਾਣ ਪਛਾਣ ਵਾਲੇ ਗੁਲਸ਼ਨ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਸੂਰਜ ਨਗਰ ਫਿਰੋਜ਼ਪੁਰ ਸ਼ਹਿਰ ਨਾਲ ਸਲਾਹ ਮਸ਼ਵਰਾ ਕੀਤਾ ਅਤੇ ਗੋਲੀ ਮਰਵਾਉਣ ਦੀ ਸਾਜ਼ਿਸ਼ ਰਚੀ। ਇਸ ਆੜ ਵਿਚ ਰਾਹੁਲ ਗੱਖੜ ਨੇ 70 ਹਜ਼ਾਰ ਰੁਪਏ ਗੁਲਸ਼ਨ ਕੁਮਾਰ ਨੂੰ ਦਿੱਤੇ, ਜੋ ਗੁਲਸ਼ਨ ਕੁਮਾਰ ਨਾਲ ਹਮਮਸ਼ਵਰਾ ਹੋ ਕੇ ਦੋਸ਼ੀ ਕਰਨ ਪਹਿਲਵਾਨ ਪੁੱਤਰ ਸੁਮਿਤ ਵਾਸੀ ਬਸਤੀ ਸ਼ੇਖਾਂ ਵਾਲੀ ਫਿਰੋਜ਼ਪੁਰ ਸ਼ਹਿਰ, ਗਗਨ ਸੋਨੀ ਪੁੱਤਰ ਦੇਸ ਰਾਜ ਵਾਸੀ ਨਵੀਂ ਆਬਾਦੀ ਜ਼ੀਰਾ ਗੇਟ ਫਿਰੋਜ਼ਪੁਰ ਅਤੇ ਦਵਿੰਦਰ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਟਾਹਲੀ ਮੁਹੱਲਾ ਫਿਰੋਜ਼ਪੁਰ ਸ਼ਹਿਰ ਮਿਤੀ 13 ਅਗਸਤ 2021 ਨੂੰ ਮੁੱਦਈ ਮੁਕੱਦਮਾ ਪ੍ਰਦੀਪ ਧਵਨ ਦੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਕੋਲ ਗੋਲੀ ਮਾਰ ਕੇ ਫਰਾਰ ਹੋ ਗਏ ਸੀ। ਉਕਤ ਦੋਸ਼ੀ ਰਾਹੁਲ ਗੱਖੜ, ਗਗਨ ਸੋਲੀ ਅਤੇ ਗੁਲਸ਼ਨ ਕੁਮਾਰ ਨੂੰ ਰਕਬਾ ਰੇਲਵੇ ਸਟੇਸ਼ਨ ਫਿਰੋਜ਼ਪੁਰ ਕੈਂਟ ਤੋਂ ਗਿ੍ਰਫਤਾਰ ਕਰਕੇ ਵਾਰਦਾਤ ਵਿਚ ਵਰਤਿਆ ਅਸਲਾ ਦੋਸ਼ੀ ਗੁਲਸ਼ਨ ਕੁਮਾਰ ਪਾਸੋਂ ਇਕ ਦੇਸੀ ਕੱਟਾ 315 ਬੋਰ ਸਮੇਤ 1 ਜ਼ਿੰਦਾ ਰੋਂਦ ਅਤੇ ਦੋਸ਼ੀ ਗਗਨ ਸੋਨੀ ਪਾਸੋਂ ਵੀ ਇਕ ਦੇਸੀ ਕੱਟਾ 315 ਬੋਰ ਅਤੇ ਇਕ ਜਿੰਦਾ ਰੋਂਦ ਬਰਾਮਦ ਕੀਤਾ ਗਿਆ। ਦੋਸ਼ੀ ਕਰਨ ਪਹਿਲਵਾਨ ਪਹਿਲਾ ਵੀ ਥਾਣਾ ਸਿਟੀ ਫਿਰੋਜ਼ਪੁਰ ਦੇ ਕਿਡਨੈਪਿੰਗ ਦੇ ਕੇਸ ਵਿਚ ਸੈਂਟਰਲ ਜੇਲ੍ਹ ਬਠਿੰਡਾ ਵਿਖੇ ਬੰਦ ਹੈ। 

 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.