ਤਾਜਾ ਖਬਰਾਂ
bolda punjab
ਬਠਿੰਡਾ, 31 ਜੁਲਾਈ, 2022:
ਅੰਤਰਰਾਸ਼ਟਰੀ ਪੱਧਰ ਦੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਬਦਨਾਮ ਗੈਂਗਸਟਰ ਸਾਰਜ ਮਿੰਟੂ ਉਰਫ ਸਾਰਜ ਸੰਧੂ ਅਤੇ ਗੈਂਗਸਟਰ ਸਾਗਰ ਨਾਲ ਬਠਿੰਡਾ ਜੇਲ੍ਹ ਵਿੱਚ ਕੁੱਟਮਾਰ ਹੋਣ ਦੀ ਸੂਚਨਾ ਹੈ ।
ਇਸ ਸਬੰਧੀ ਸਥਾਨਕ ਪੁਲਸ ਕੋਲ
ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਕੈਦੀ ਗੈਂਗਸਟਰ ਜੋਗਿੰਦਰ ਸਿੰਘ , ਕੈਦੀ ਗੈਂਗਸਟਰ ਪਲਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇੱਥੇ ਦੱਸਣਯੋਗ ਹੈ ਕਿ ਸਾਰਜ ਸੰਧੂ ਉਰਫ਼ ਸਾਰਜ ਮਿੰਟੂ ਵੱਲੋਂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਅਹਿਮ ਰੋਲ ਅਦਾ ਕੀਤਾ ਸੀ ਅਤੇ ਮਨਪ੍ਰੀਤ ਮੰਨਾ ਦੀ ਗੱਡੀ ਸ਼ੂਟਰਾਂ ਤੱਕ ਪਹੁੰਚਾਈ ਸੀ।
ਪੁਲਸ ਇਸ ਗੱਲ ਦੀ ਤਹਿਕੀਕਾਤ ਕਰਨ ਲੱਗੀ ਹੋਈ ਹੈ ਕਿ ਇਹ ਹਮਲਾ ਗੈਂਗਵਾਰ ਦਾ ਨਤੀਜਾ ਸੀ ਜਾਂ ਫਿਰ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਤੋਂ ਉਪਜੇ ਰੋਹ ਦਾ ਕਾਰਨ ਹੈ ।
Get all latest content delivered to your email a few times a month.