ਤਾਜਾ ਖਬਰਾਂ
ਬੈਂਗਲੁਰੂ/ਚੇਨਈ/ਲਖਨਊ, 29 ਮਾਰਚ - ਰਾਮੇਸ਼ਵਰਮ ਕੈਫੇ ਧਮਾਕਾ ਮਾਮਲੇ 'ਚ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਤਿੰਨ ਰਾਜਾਂ ਵਿਚ ਕਈ ਥਾਵਾਂ 'ਤੇ ਵੱਡੇ ਪੱਧਰ 'ਤੇ ਛਾਪੇਮਾਰੀ ਕਰਕੇ ਇਕ ਮੁੱਖ ਸਾਜ਼ਿਸ਼ਕਰਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਐਨ.ਆਈ.ਏ. ਦੀਆਂ ਟੀਮਾਂ ਨੇ ਕਰਨਾਟਕ ਵਿਚ 12, ਤਾਮਿਲਨਾਡੂ ਵਿਚ 5 ਅਤੇ ਉੱਤਰ ਪ੍ਰਦੇਸ਼ ਵਿਚ ਇਕ ਸਮੇਤ 18 ਥਾਵਾਂ 'ਤੇ ਕਾਰਵਾਈ ਕਰਨ ਤੋਂ ਬਾਅਦ ਮੁਜ਼ੱਮਿਲ ਸ਼ਰੀਫ ਨੂੰ ਸਹਿ-ਸਾਜ਼ਿਸ਼ਕਰਤਾ ਵਜੋਂ ਚੁੱਕਿਆ ਅਤੇ ਹਿਰਾਸਤ ਵਿਚ ਲਿਆ। ਐਨ.ਆਈ.ਏ. ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੁਜ਼ੱਮਿਲ ਸ਼ਰੀਫ ਨੇ ਮਾਮਲੇ ਦੇ ਦੋ ਹੋਰ ਪਛਾਣੇ ਗਏ ਦੋਸ਼ੀਆਂ ਨੂੰ ਲੌਜਿਸਟਿਕ ਸਹਾਇਤਾ ਦਿੱਤੀ ਸੀ... ਤਲਾਸ਼ੀ ਦੌਰਾਨ ਨਕਦੀ ਸਮੇਤ ਕਈ ਡਿਜੀਟਲ ਡਿਵਾਈਸ ਜ਼ਬਤ ਕੀਤੇ ਗਏ ਸਨ।
Get all latest content delivered to your email a few times a month.