IMG-LOGO
ਹੋਮ ਰਾਸ਼ਟਰੀ: ਦੇਖੋ ਕਿਵੇਂ ਪੈਣਗੀਆਂ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ

ਦੇਖੋ ਕਿਵੇਂ ਪੈਣਗੀਆਂ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ

Admin user - Jul 14, 2022 11:36 AM
IMG

 bolda punjab

ਚੰਡੀਗੜ, 13 ਜੁਲਾਈ:

 

ਰਾਸਟਰਪਤੀ ਦੀ ਚੋਣ ਲਈ, ਭਾਰਤ ਦੇ ਚੋਣ ਕਮਿਸਨ ਨੇ ਪੰਜਾਬ ਵਿਧਾਨ ਸਭਾ ਸਕੱਤਰੇਤ, ਚੰਡੀਗੜ ਦੇ ਕਮੇਟੀ ਰੂਮ “ਏ“ ਨੂੰ ਚੋਣ ਸਥਾਨ ਨਿਯਤ ਕੀਤਾ ਹੈ। ਇਹ ਚੋਣ ਪੰਜਾਬ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਸੋਮਵਾਰ, 18 ਜੁਲਾਈ, 2022 ਨੂੰ ਸਵੇਰੇ 10.00 ਵਜੇ ਤੋਂ ਸਾਮ 5:00 ਵਜੇ ਦੇ ਦਰਮਿਆਨ ਹੋਵੇਗੀ।

ਹੁਣ, ਕਮਿਸਨ ਨੇ ਪੰਜਾਬ ਵਿਧਾਨ ਸਭਾ ਦੇ ਕਿਸੇ ਚੁਣੇ ਹੋਏ ਮੈਂਬਰ ਨੂੰ ਜੋ ਆਪਣੇ ਰਾਜ ਹੈੱਡਕੁਆਰਟਰ ਵਿੱਚ ਆਪਣਾ ਵੋਟ ਪਾਉਣ ਦੇ ਸਮਰੱਥ ਨਹੀਂ ਹਨ, ਨੂੰ ਹੋਰ ਰਾਜ ਹੈੱਡਕੁਆਰਟਰ ਦੇ ਨਾਲ-ਨਾਲ, ਕਮਰਾ ਨੰ: 63, ਪਾਰਲੀਮੈਂਟ ਹਾਊਸ, ਨਵੀਂ ਦਿੱਲੀ ਵਿਖੇ ਵੋਟ ਸਥਾਨ ‘ਤੇ ਵੋਟ ਪਾਉਣ ਦੀ ਆਗਿਆ ਲੈਣ ਲਈ ਨਿਸਚਿਤ ਕੀਤੇ ਗਏ ਨਾਰਮਜ ਵਿੱਚ 10 ਦਿਨਾਂ ਦੀ ਛੋਟ ਦਿੱਤੀ ਹੈ।

ਜਿਆਦਾ ਜਾਣਕਾਰੀ ਦਿੰਦਿਆਂ ਰਾਸਟਰਪਤੀ ਦੀ ਚੋਣ ਲਈ ਸਹਾਇਕ ਰਿਟਰਨਿੰਗ ਅਫਸਰ (ਏ ਆਰ ਓ) ਕਮ ਸਕੱਤਰ, ਪੰਜਾਬ ਵਿਧਾਨ ਸਭਾ ਨੇ ਦੱਸਿਆ ਕਿ ਜੇਕਰ ਵਿਧਾਨ ਸਭਾ ਦਾ ਕੋਈ ਵੀ ਚੁਣਿਆ ਹੋਇਆ ਮੈਂਬਰ ਆਪਣੀ ਵੋਟ ਦਾ ਇਸਤੇਮਾਲ ਨਵੀਂ ਦਿੱਲੀ ਜਾਂ ਕਿਸੇ ਹੋਰ ਰਾਜ ਦੇ ਹੈਡ ਕੁਆਰਟਰ ਵਿਖੇ ਕਰਨਾ ਚਾਹੁੰਦਾ/ਚਾਹੁੰਦੀ ਹੈ ਤਾਂ, ਨਿਰਧਾਰਿਤ ਫਾਰਮ ਏ ਆਰ ਓ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਹੜਾ ਕਿ ਚੋਣ ਦੀ ਮਿਤੀ ਤੋਂ 10 ਦਿਨ ਪਹਿਲਾਂ ਵਿਚਾਰਿਆ ਜਾ ਸਕਦਾ ਹੈ, ਜੇਕਰ ਇਸ ਸਬੰਧ ਵਿੱਚ ਲੋੜੀਂਦੇ ਪ੍ਰਬੰਧ ਕਰਨ ਲਈ ਢੁਕਵਾਂ ਸਮਾਂ ਉਪਲਬੱਧ ਹੋਵੇ।

ਉਹਨਾਂ ਦੱਸਿਆ ਕਿ ਕਿਸੇ ਵੀ ਚੋਣਕਾਰਾ ਦੁਆਰਾ ਵਰਤਿਆ ਵਿਕਲਪ ਅੰਤਿਮ ਹੋਵੇਗਾ ਅਤੇ ਕਮਿਸਨ ਦੁਆਰਾ ਬਾਅਦ ਵਿੱਚ ਕੋਈ ਤਬਦੀਲੀ ਪ੍ਰਵਾਨ ਨਹੀਂ ਕੀਤੀ ਜਾਵੇਗੀ।

-----++-----

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.