ਤਾਜਾ ਖਬਰਾਂ
boldapunjab.com
ਚੰਡੀਗੜ੍ਹ , 20 ਜੂਨ , 2022: ਪੰਜਾਬ ਵਿਜੀਲੈਂਸ ਬਿਊਰੋ ਵੱਲੋੰ ਕੀਤੀ ਵੱਡੀ ਕਾਰਵਾਈ ਵਿੱਚ ਪੰਜਾਬ ਦੇ ਇੱਕ ਆਈ ਏ ਐਸ ਅਧਿਕਾਰੀ ਸੰਜੇ ਪੋਪਲੀ ਨੂੰ ਰਿਸ਼ਵਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ ।
ਸ੍ਰੀ ਪੋਪਲੀ ਉੱਪਰ ਇਕ ਠੇਕੇਦਾਰ ਵੱਲੋਂ ਦੋਸ਼ ਲਗਾਏ ਗਏ ਹਨ ਕਿ ਉਸ ਵੱਲੋਂ ਸਾਢੇ ਤਿੰਨ ਲੱਖ ਰੁਪਏ ਰਿਸ਼ਵਤ ਲਈ ਗਈ ਅਤੇ ਏਨੇ ਹੀ ਪੈਸਿਆਂ ਦੀ ਫੇਰ ਮੰਗ ਕੀਤੀ ਜਾ ਰਹੀ ਸੀ ।
ਉਸ ਦੇ ਨਾਲ ਇੱਕ ਸੁਪਰਡੈਂਟ ਸੰਜੇ ਵਤਸ ਵੀ ਗ੍ਰਿਫ਼ਤਾਰ ਕੀਤਾ ਗਿਆ ।
ਇਹ ਮਾਮਲਾ ਉਦੋਂ ਦਾ ਹੈ ਜਦੋਂ ਪੋਪਲੀ ਪੰਜਾਬ ਸੀਵਰੇਜ ਬੋਰਡ ਦੇ CEO ਸਨ ।
ਦੇਰ ਰਾਤ ਨੂੰ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਅੱਜ ਸਵੇਰੇ ਇਨ੍ਹਾਂ ਦੋਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।
ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ ਐਂਟੀ-ਕੁਰੱਪਸ਼ਨ ਹੈਲਪ ਲਾਇਨ ਤੇ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ ।
ਦੱਸਣਯੋਗ ਹੈ ਕਿ ਸੰਜੇ ਪੋਪਲੀ ਪਹਿਲਾਂ pcs ਅਧਿਕਾਰੀ ਸੀ ।
ਇਸ ਦੌਰਾਨ ਉਹ ਅਨੇਕਾਂ ਸਬ ਡਿਵੀਜ਼ਨਾਂ ਵਿੱਚ SDM ਰਹੇ ਅਤੇ ਫਿਰ ਉਹ ਆਈ ਏ ਐੱਸ ਬਣੇ ।
ਹੁਣ ਜਦੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਹੈ ਕਿ ਇੱਕ ਕੁਰਪਟ ਦੀਆਂ ਜਾਇਦਾਦਾਂ ਵੀ ਤੱਕ ਜ਼ਬਤ ਹੋਣਗੀਆਂ ਤਾਂ ਕੀ ਵਿਜੀਲੈੰਸ ਕਾਬੂ ਕੀਤੇ ਗਏ ਅਧਿਕਾਰੀ ਤੇ ਉਸਦੇ ਸਾਥੀ ਵੱਲੋੰ ਬਣਾਈ ਗਈ ਚੱਲ ਅਚੱਲ ਜਾਇਦਾਦ ਵੱਲ ਵੀ ਮਾਰੇਗੀ ਝਾਤੀ ।
Get all latest content delivered to your email a few times a month.