ਤਾਜਾ ਖਬਰਾਂ
Bolda Punjab
ਚੰਡੀਗੜ੍ਹ 27 ਅਕਤੂਬਰ 2023 ,
ਇੰਡੀਆ ਦੇ ਹੋਣਹਾਰ ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੂੰ ਅਗਲੇ ਸਾਲ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ । ਮੁਹਾਲੀ ਰਹਿੰਦੇ ਜਲਾਲਾਬਾਦ ਦੇ ਜੰਮਪਲ ਅਰਜੁਨ ਬਬੂਟਾ ਨੇ ਦੱਖਣੀ ਕੋਰੀਆ ਵਿਖੇ ਚੱਲ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਰਾਈਫਲ ਵਿੱਚ ਚਾਂਦੀ ਦਾ ਤਮਗ਼ਾ ਜਿੱਤ ਕੇ ਓਲੰਪਿਕਸ ਕੋਟਾ ਹਾਸਲ ਕੀਤਾਂ । ਅਰਜੁਨ ਬਬੂਟਾ ਨੇ ਟੀਮ ਵਿੱਚ ਗੋਲਡ ਵਿਨਿਆ।
ਅਰਜੁਨ ਪੱਤਰਕਾਰ ਅਤੇ ਕਾਰੋਬਾਰੀ ਨੀਰਜ ਬਬੂਟਾ ਅਤੇ ਉੱਘੀ ਲੇਖਕਾ ਦੀਪਤੀ ਬਬੂਟਾ ਦਾ ਲਾਡਲਾ ਬੇਟਾ ਹੈ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਜਲਾਲਾਬਾਦ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਸੰਦੇਸ਼ ਅਤੇ ਅਗਲੇਰੇ ਪੈਂਡੇ ਦੀ ਕਾਮਯਾਬੀ ਲਈ ਸ਼ੁੱਭ ਕਾਮਨਾਵਾਂ ਭੇਜੀਆਂ ਹਨ ।
ਮੀਡਿਆ ਅਦਾਰਾ Bolda Punjab ਮੁਬਾਰਕਬਾਦ ਦੇ ਕੇ ਖੁਸ਼ੀ ਮਹਿਸੂਸ ਕਰ ਰਿਹਾ ਹੈ।
Get all latest content delivered to your email a few times a month.