IMG-LOGO
ਹੋਮ ਰਾਸ਼ਟਰੀ: ਇਤਿਹਾਸ , ਸੰਗਰੂਰ ਦੇ ਵੋਟਰਾਂ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਭੇਜੇ...

ਇਤਿਹਾਸ , ਸੰਗਰੂਰ ਦੇ ਵੋਟਰਾਂ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਭੇਜੇ ਹਨ ਦਿੱਲੀ

Admin user - Jun 20, 2022 11:45 AM
IMG

ਬੋਲਦਾ ਪੰਜਾਬ ਬਿਊਰੋ

ਸੰਗਰੂਰ 20 ਜੂਨ , 9 ਵਿਧਾਨ ਸਭਾ ਹਲਕਿਆਂ ਤੇ ਆਧਾਰਤ ਲੋਕ ਸਭਾ ਹਲਕਾ ਸੰਗਰੂਰ ਦੇ ਵੋਟਰ ਵੱਖ - ਵੱਖ ਸਮਿਆਂ ਤੇ ਵੱਖ - ਵੱਖ ਪਾਰਟੀਆਂ ਦੇ ਵੱਖ ਵੱਖ ਆਗੂਆਂ ਨੂੰ ਜੇਤੂ ਬਣਾ ਕੇ ਲੋਕ ਸਭਾ ਵਿੱਚ ਭੇਜਦੇ ਆਏ ਹਨ  ।

1952 ਸੰਗਰੂਰ ਦੇ ਵੋਟਰਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਟਿਕਟ ਤੇ ਚੋਣ ਲੜੇ ਸਰਦਾਰ ਰਣਜੀਤ ਸਿੰਘ ਨੂੰ ਚੁਣ ਕੇ ਭੇਜਿਆ  ।


1962 ਵਿੱਚ ਇੱਥੋਂ ਚੁਣ ਕੇ ਤਾਂ ਸਰਦਾਰ ਰਣਜੀਤ ਸਿੰਘ ਹੀ ਗਏ ਪਰ ਇਸ ਵੇਲੇ ਉਹ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਤਰਫ਼ੋਂ ਚੋਣ ਲੜੇ ਸੀ  ।


1967 ਵਿੱਚ ਅਕਾਲੀ ਦਲ ਸੰਤ ਫ਼ਤਹਿ ਸਿੰਘ ਦੇ ਉਮੀਦਵਾਰ ਨਿਰਲੇਪ ਕੌਰ ਚੁਣ ਕੇ ਲੋਕ ਸਭਾ ਪੁੱਜੇ  ।


1971 ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਤੇਜਾ ਸਿੰਘ ਸਵਤੰਤਰ ਜਿੱਤ ਕੇ ਲੋਕ ਸਭਾ ਪਹੁੰਚੇ  ।


  1977 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰ ਸੁਰਜੀਤ ਸਿੰਘ ਬਰਨਾਲਾ ਐੱਮ ਪੀ ਬਣੇ ।


1980 ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਨੂੰ ਇਸ ਹਲਕੇ ਦੇ ਲੋਕਾਂ ਨੇ ਚੁਣਿਆ  ।

1984 ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਮੈਂਬਰ ਪਾਰਲੀਮੈਂਟ ਬਣੇ  ।

1989 ਵਿੱਚ ਪਈਆਂ ਵੋਟਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦੇ ਉਮੀਦਵਾਰ ਰਾਜਦੇਵ ਸਿੰਘ ਐੱਮ ਪੀ ਬਣੇ ਪਰ ਇਸ ਤੋਂ ਦੋ ਸਾਲ ਬਾਅਦ ਫਿਰ ਲੋਕ ਸਭਾ ਦੀ ਚੋਣ ਹੋਈ  ।

1991 ਵਿੱਚ ਪਈਆਂ ਵੋਟਾਂ ਦੌਰਾਨ ਇਕ ਵਾਰ ਫਿਰ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਚਰਨ ਸਿੰਘ ਦੱਦਾਹੂਰ ਇਥੋਂ ਜਿੱਤ ਕੇ ਲੋਕ ਸਭਾ ਪਹੁੰਚੇ  ।

1996 ਅਤੇ 1998 ਦੀਅਾਂ ਲੋਕ ਸਭਾ ਚੋਣਾਂ ਵਿੱਚ ਲਗਾਤਾਰ ਸੁਰਜੀਤ ਸਿੰਘ ਬਰਨਾਲਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਜਿੱਤਦੇ ਆਏ  ।

1999 ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੂੰ ਹਲਕੇ ਦੇ ਵੋਟਰਾਂ ਨੇ ਐਮ ਪੀ ਬਣਾ ਕੇ ਲੋਕ ਸਭਾ ਭੇਜਿਆ  ।

2004 ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਤਾਂ ਉਹ ਚੋਣ ਜਿੱਤੇ  ।
2009 ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਐਮ ਪੀ ਬਣੇ  ।

2014 ਭਾਰਤ ਦੇ ਰਾਜਨੀਤਕ ਦੰਗਲ ਵਿੱਚ ਨਵਾਂ ਪ੍ਰਵੇਸ਼ ਕਰਨ ਵਾਲੇ ਪਾਰਟੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਜੇਤੂ ਰਹੇ  ।


ਇਸ ਤੋਂ ਬਾਅਦ 2019 ਵਿੱਚ ਦੁਬਾਰਾ ਪਈਆਂ ਵੋਟਾਂ ਦੌਰਾਨ ਵੀ ਭਗਵੰਤ ਮਾਨ ਨੇ ਵਿਰੋਧੀ ਉਮੀਦਵਾਰਾਂ ਨੂੰ ਪਛਾਡ਼ਿਆ  ।


 ਹੁਣ ਜਦੋਂ ਲੋਕ ਸਭਾ ਹਲਕਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਧੂਰੀ ਵਿਧਾਨ ਸਭਾ ਹਲਕੇ ਤੋਂ ਬਤੌਰ ਐਮਐਲਏ ਚੋਣ ਜਿੱਤ ਕੇ ਸਟੇਟ ਦੇ ਮੁੱਖ ਮੰਤਰੀ ਬਣੇ ਹਨ ਉਨ੍ਹਾਂ ਦੇ ਅਸਤੀਫੇ ਬਾਅਦ ਖਾਲੀ ਹੋਏ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਉਪਰ ਬਾਈਪੋਲ ਹੋਣ ਜਾ ਰਹੀ ਹੈ  ।
23 ਜੂਨ 2022 ਦੇ ਦਿਨ ਲੋਕ ਸਭਾ ਹਲਕਾ ਸੰਗਰੂਰ ਦੇ ਵੋਟਰ ਆਪਣਾ ਨੁਮਾਇੰਦਾ ਚੁਣਨ ਲਈ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ  ।


 ਦੱਸਣਯੋਗ ਹੈ ਕਿ  ਕੁੱਲ ਨੌੰ ਵਿਧਾਨ ਸਭਾ ਹਲਕਿਆ ਉੱਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੁਣੇ ਹੋਏ ਹਨ  ।


 ਇਸ ਲੋਕ ਸਭਾ ਹਲਕੇ ਅੰਦਰ ਖ਼ੁਦ ਮੁੱਖ ਮੰਤਰੀ ਤੋਂ ਇਲਾਵਾ ਸਿੱਖਿਆ ਮੰਤਰੀ ਪੰਜਾਬ ਅਤੇ ਖਜ਼ਾਨਾ ਮੰਤਰੀ ਪੰਜਾਬ ਦਾ ਹਲਕਾ ਵੀ ਮੌਜੂਦ ਹੈ  ।


ਲਹਿਰਾਗਾਗਾ ਹਲਕੇ ਤੋਂ ਵਰਿੰਦਰ ਕੁਮਾਰ ਗੋਇਲ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਦਿੜ੍ਹਬਾ ਤੋਂ ਹਰਪਾਲ ਸਿੰਘ ਚੀਮਾ ਐਮ ਐਲ ਏ ਹਨ  ।
ਵਿਧਾਨ ਸਭਾ ਹਲਕਾ ਸੁਨਾਮ ਤੋਂ ਅਮਨ ਅਰੋੜਾ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਚੁਣ ਕੇ ਵਿਧਾਨ ਸਭਾ ਪਹੁੰਚੇ ਹੋਏ ਹਨ  ।


ਭਦੌੜ ਵਿਧਾਨ ਸਭਾ ਹਲਕੇ ਤੋਂ ਲਾਭ ਸਿੰਘ ਉਗੋਕੇ ਵਿਧਾਇਕ ਹਨ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਸਿੱਖਿਆ ਮੰਤਰੀ ਪੰਜਾਬ ਮੀਤ ਹੇਅਰ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤੇ ਕੇ ਵਿਧਾਨ ਸਭਾ ਪਹੁੰਚੇ  ।
ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ ਮਲੇਰਕੋਟਲਾ  ਤੋਂ ਡਾ. ਜਮੀਲ ਉਰ ਰਹਿਮਾਨ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਧੂਰੀ ਵਿਧਾਨ ਸਭਾ ਹਲਕੇ ਤੋਂ ਖ਼ੁਦ ਮੁੱਖ ਮੰਤਰੀ ਪੰਜਾਬ ਵਿਧਾਇਕ ਹਨ ਜਦਕਿ  ਸੰਗਰੂਰ ਵਿਧਾਨ ਸਭਾ ਹਲਕੇ ਤੋਂ ਬੀਬਾ ਨਰਿੰਦਰ ਕੌਰ ਭਰਾਜ ਵੀ ਆਪ ਦੀ ਵਿਧਾਇਕਾ ਹੈ  ।


  ਇਹ ਸਾਰੇ ਵਿਧਾਇਕ ਚੰਗੇ ਮਾਰਜਨ ਨਾਲ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚੇ ਪਰ ਹੁਣ ਦੇਖਣ ਵਾਲੀ ਗੱਲ ਹੈ ਕਿ ਤਿੰਨ ਮਹੀਨੇ ਪਹਿਲਾਂ ਹੋਈਆਂ ਚੋਣਾਂ ਤੋਂ ਬਾਅਦ  ਹੋਂਦ ਵਿੱਚ ਆਈ ਨਵੀਂ ਪੰਜਾਬ ਸਰਕਾਰ ਆਪਣੀ ਲੋਕਪ੍ਰਿਯਤਾ ਬਰਕਰਾਰ ਰੱਖ ਸਕੀ ਹੈ ਜਾਂ ਫਿਰ ਏਨੇ ਥੋੜ੍ਹੇ ਅਰਸੇ ਦੌਰਾਨ ਹੀ ਲੋਕਾਂ ਦਾ ਇਸ ਪਾਰਟੀ ਤੋਂ ਮੋਹ ਭੰਗ ਹੋ ਚੁੱਕਿਆ ਹੈ ਇਹ 26 ਜੂਨ ਨੂੰ ਈਵੀਐਮ ਮਸ਼ੀਨਾਂ ਦੀ ਹੋਣ ਵਾਲੀ ਗਿਣਤੀ ਦੱਸੇਗੀ

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.