IMG-LOGO
ਹੋਮ ਰਾਸ਼ਟਰੀ: ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਿਲੀ ਇਕ ਮਹੀਨੇ ਦੀ...

ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਿਲੀ ਇਕ ਮਹੀਨੇ ਦੀ ਪੈਰੋਲ

Admin user - Jun 17, 2022 12:03 PM
IMG

boldapunjab.com
ਰੋਹਤਕ 17 ਜ਼ੂਨ, ਕਤਲ , ਜਬਰ ਜਿਨਾਹ ਅਤੇ ਹੋਰ ਸੰਗੀਨ ਜੁਰਮਾਂ ਦੇ ਦੋਸ਼ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕੈਦ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਵਾਰ ਫਿਰ ਇਕ ਮਹੀਨੇ ਦੀ ਪੈਰੋਲ ਤੇ ਰਿਹਾਅ ਕੀਤਾ ਗਿਆ ਹੈ ।
   ਇਸ ਵਾਰ ਉਹ ਉੱਤਰ ਪ੍ਰਦੇਸ਼  { UP } ਵਿੱਚ ਸਥਿਤ ਉਸ ਦੇ ਬਾਗਪਤ ਵਿਖੇ ਆਸ਼ਰਮ ( ਨਾਮ ਚਰਚਾ ਘਰ  ) ਵਿੱਚ ਰਹਿ ਕੇ ਇਹ ਸਮਾਂ ਬਿਤਾਉਣਗੇ  ।
    ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ 13 ਦਿਨ ਪਹਿਲਾਂ ਵੀ ਇਸ ਡੇਰਾ ਮੁਖੀ ਨੂੰ ਪੈਰੋਲ ਤੇ ਬਾਹਰ ਭੇਜਿਆ ਗਿਆ ਸੀ ।
  ਉਸ ਵੇਲੇ ਡੇਰਾ ਮੁਖੀ ਦੇ ਕੋਲ ਉਸਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਉਸ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਵੀ ਰਹਿੰਦੀ ਰਹੀ ।
  ਡੇਰਾ ਮੁਖੀ ਦੀ ਇਸ ਪੈਰੋਲ ਨੂੰ ਮੀਡੀਆ ਵਿੱਚ ਫਰਲੋ ਦਾ ਨਾਮ ਦਿੱਤਾ ਗਿਆ ਸੀ ।
  ਹੁਣ ਜਦੋਂਕਿ  ਉਸ ਨੂੰ ਯੂ ਪੀ ਸਥਿਤ ਆਸ਼ਰਮ ਵਿੱਚ ਰਹਿਣ ਦੀ ਇਜਾਜ਼ਤ ਮਿਲੀ ਹੈ ਤਾਂ ਸੰਭਵ ਹੈ ਕਿ ਉਹ ਡੇਰੇ ਨਾਲ ਸਬੰਧਤ ਅਧਿਕਾਰੀਆਂ ਨੂੰ ਵੀ ਮਿਲਣਗੇ ਅਤੇ ਉਸ ਨੂੰ ਚਾਹੁਣ ਵਾਲੇ ਪ੍ਰੇਮੀ ਵੀ ਇਸ ਆਸ਼ਰਮ ਵੱਲ ਵਹੀਰਾਂ ਘੱਤ ਸਕਦੇ ਹਨ ।
  ਮਜੂਦਾ ਪੈਰੋਲ ਨੂੰ ਲੋਕ ਸਭਾ ਹਲਕਾ ਸੰਗਰੂਰ ਵਿੱਚ ਚੱਲ ਰਹੀ ਜ਼ਿਮਨੀ ਚੋਣ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ  ।
  ਲੋਕ ਸਭਾ ਹਲਕਾ ਸੰਗਰੂਰ ਵਿੱਚ 9 ਵਿਧਾਨ ਸਭਾ ਹਲਕੇ ਮੌਜੂਦ ਹਨ ਜਿਨ੍ਹਾਂ ਵਿੱਚ ਡੇਰਾ ਪ੍ਰੇਮੀਆਂ ਦੀ ਖਾਸੀ ਵੋਟ ਹੈ ।
ਸੰਗਰੂਰ ਲੋਕ ਸਭਾ ਹਲਕੇ ਵਿੱਚ ਸੰਗਰੂਰ,  ਬਰਨਾਲਾ, ਧੂਰੀ , ਲਹਿਰਾ , ਮਹਿਲ ਕਲਾਂ  , ਭਦੌੜ ਸੁਨਾਮ, ਦਿੜ੍ਹਬਾ ਅਤੇ ਮਲੇਰਕੋਟਲਾ ਵਿਧਾਨ ਸਭਾ ਹਲਕੇ ਸ਼ਾਮਲ ਹਨ ।
  ਡੇਰਾ ਪ੍ਰਮੁੱਖ ਨੂੰ ਅੱਜ ਸਵੇਰੇ ਸੁਨਾਰੀਆ ਜੇਲ੍ਹ ਦੇ ਵਿੱਚੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਾਰਚ ਕੱਢਿਆ ਗਿਆ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.