IMG-LOGO
ਹੋਮ ਪੰਜਾਬ : ਜੁਆਇੰਟ ਐਕਸ਼ਨ ਕਮੇਟੀ ਰਜਿ: ਪੰਜਾਬ ਦਾ ਵਫ਼ਦ ਚੰਡੀਗੜ੍ਹ ‘ਚ ਏ.ਡੀ.ਜੀ.ਪੀ....

ਜੁਆਇੰਟ ਐਕਸ਼ਨ ਕਮੇਟੀ ਰਜਿ: ਪੰਜਾਬ ਦਾ ਵਫ਼ਦ ਚੰਡੀਗੜ੍ਹ ‘ਚ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਪੰਜਾਬ ਨੂੰ ਮਿਲਿਆ

Admin user - Jun 08, 2022 06:18 AM
IMG

ਮਾਲੇਰਕੋਟਲਾ, 8 ਜੂਨ (   ਇਸਮਾਈਲ  ਏਸ਼ੀਆ       ) ਪਿਛਲੇ ਕੁਝ ਸਮੇਂ ਤੋਂ ਸਮਾਜ ਵਿਰੋਧੀ ਅਨਸਰਾਂ ਵੱਲੋਂ ਪੰਜਾਬ ‘ਚ ਵਸਦੇ ਘੱਟ ਗਿਣਤੀ ਮੁਸਲਿਮ ਭਾਈਚਾਰੇ ਵਿਰੁੱਧ ਸਿਰਜੇ ਜਾ ਰਹੇ ਨਕਾਰਾਤਮਕ ਮਾਹੌਲ ਖਿਲਾਫ ਜੁਆਇੰਟ ਐਕਸ਼ਨ ਕਮੇਟੀ ਰਜਿ: ਪੰਜਾਬ ਦਾ ਇੱਕ ਵਫ਼ਦ ਅੱਜ ਪੰਜਾਬ ਪੁਲਸ ਹੈੱਡ-ਕੁਆਰਟਰ ਚੰਡੀਗੜ੍ਹ ਵਿਖੇ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਜਨਾਬ ਅਰਪਿਤ ਸ਼ੁਕਲਾ ਨੂੰ ਮਿਲਿਆ। ਵਫਦ ਨੇ ਸੂਬੇ ਅੰਦਰ ਸਮਾਜ-ਵਿਰੋਧੀ ਅਨਸਰਾਂ ਵੱਲੋਂ ਮੁਸਲਿਮ ਭਾਈਚਾਰੇ ‘ਤੇ ਲਗਾਤਾਰ ਕੀਤੇ ਜਾ ਰਹੇ ਜ਼ੁਲਮਾਂ ਦਾ ਜ਼ਿਕਰ ਕਰਦਿਆਂ ਮੁਸਲਿਮ ਭਾਈਚਾਰੇ ਦੇ ਧਾਰਮਿਕ ਸਥਾਨਾਂ ਅਤੇ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਡੀ.ਜੀ.ਪੀ. ਪੰਜਾਬ ਦੇ ਨਾਮ ਇੱਕ ਬੇਨਤੀ ਪੱਤਰ ਵੀ ਦਿੱਤਾ।ਬਟਾਲਾ ‘ਚ ਮੁਸਲਿਮ ਭਾਈਚਾਰੇ ਦੀਆਂ ਦੁਕਾਨਾਂ ਜ਼ਬਰੀ ਬੰਦ ਕਰਵਾ ਕੇ ਮੁਸਲਮਾਨਾਂ ਨੂੰ ਬਾਹਰ ਕੱਢਣ ਦੀ ਮੰਗ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਦੀ ਉਕਤ ਗੈਰ-ਸੰਵਿਧਾਨਕ ਕਾਰਵਾਈ ਵਾਲੀ ਘਟਨਾਂ ਸਬੰਧੀ ਵਫਦ ਮੈਂਬਰਾਂ ਵੱਲੋਂ ਕੀਤੇ ਗਏ ਵਿਸਥਾਰਤ ਖੁਲਾਸੇ ਨੂੰ ਸੁਣਕੇ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਨੇ ਤੁਰੰਤ ਬਟਾਲਾ ਦੇ ਐਸ.ਐਸ.ਪੀ. ਸਾਹਿਬ ਨਾਲ ਫੋਨ ‘ਤੇ ਗੱਲਬਾਤ ਕਰਕੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਾੜੇ ਅਨਸਰਾਂ ਪ੍ਰਤੀ ਸਖਤੀ ਨਾਲ ਪੇਸ਼ ਆਉਣ ਦੇ ਹੁਕਮ ਜਾਰੀ ਕੀਤੇ।
                   ਮੁਲਾਕਾਤ ਦੌਰਾਨ ਜਦੋਂ ਵਫਦ ਮੈਂਬਰਾ ਨੇ ਏ.ਡੀ.ਜੀ.ਪੀ. ਸਾਹਿਬ ਦਾ ਧਿਆਨ ਕੁਝ ਦਿਨ ਪਹਿਲਾਂ ਰਾਜਪੁਰਾ, ਹੁਸਿ਼ਆਰਪੁਰ ਅਤੇ ਲੁਧਿਆਣਾ ‘ਚ ਘੱਟ ਗਿਣਤੀਆਂ ਖਾਸ ਕਰ ਮੁਸਲਿਮ ਵਿਰੋਧੀ ਵਾਪਰੀਆਂ ਘਟਨਾਵਾਂ ਵੱਲ ਦਿਵਾਇਆ ਤਾਂ ਉਨ੍ਹਾਂ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਕੱਲ ਹੀ ਡੀ.ਜੀ.ਪੀ. ਸਾਹਿਬ ਨਾਲ ਇਸ ਸਬੰਧ ‘ਚ ਗੱਲ ਕਰਕੇ ਸਾਰੇ ਜ਼ਿ਼ਲਿਆਂ ਦੇ ਐਸ.ਐਸ.ਪੀ ਸਾਹਿਬਾਨ ਨੂੰ ਵੀਡੀਓ ਕਾਨਫਰੰਸ ਰਾਹੀਂ ਧਰਮ ਵਿਸ਼ੇਸ ਦੇ ਵਿਰੁੱਧ ਟਿੱਪਣੀਆਂ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਜਾਣਗੇ ਅਤੇ ਪੰਜਾਬ ‘ਚ ਆਪਸੀ ਭਾਈਚਾਰਕ ਸਾਂਝ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ।ਏ.ਡੀ.ਜੀ.ਪੀ. ਸਾਹਿਬ ਵੱਲੋਂ ਦਿੱਤੇ ਭਰੋਸੇ ‘ਤੇ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਵਫਦ ਵੱਲੋਂ ਉਨ੍ਹਾਂ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ।
                        ਇਸ ਮੌਕੇ ਵਫਦ ‘ਚ ਹੋਰਨਾਂ ਤੋਂ ਇਲਾਵਾ ਸੇਵਾ ਮੁਕਤ ਸੁਪਰਡੈਂਟ ਮੁਹੰਮਦ ਇਖਲਾਕ, ਸ਼ਹਿਜ਼ਾਦ, ਸ਼ਮਸ਼ਾਦ ਝੋਕ, ਮੁਕੱਰਮ ਸ਼ੈਫੀ, ਮੁਹੰਮਦ ਸ਼ਾਹਿਦ, ਮੁਫਤੀ ਦਿਲਸ਼ਾਦ ਸਾਹਿਬ, ਐਡਵੋਕੇਟ ਗਜ਼ਨਫਰ ਅਲੀ, ਮੁਹੰਮਦ ਫਾਰੂਕ ਅਤੇ ਕਾਮਰੇਡ ਮੁਹੰਮਦ ਇਲਿਆਸ ਆਦਿ ਪਤਵੰਤੇ ਵੀ ਸ਼ਾਮਲ ਸਨ।
ਫੋਟੋ ਫਾਈਲ ਨੰਬਰ :
ਕੈਪਸ਼ਨ : ਮਾਲੇਰਕੋਟਲਾ, ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਵਫਦ ਮੈਂਬਰ ਏ.ਡੀ.ਜੀ.ਪੀ. ਪੰਜਾਬ ਨੂੰ ਬੇਨਤੀ ਪੱਤਰ ਦਿੰਦੇ ਹੋਏ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.