IMG-LOGO
ਹੋਮ ਪੰਜਾਬ : ਸਿੱਧੂ ਮੂਸੇਵਾਲਾ " ਅੰਦਰਲੀ ਗੱਲ " ਮੁੱਕਦਮੇ ਦਰਜ ਹੋਏ ,...

ਸਿੱਧੂ ਮੂਸੇਵਾਲਾ " ਅੰਦਰਲੀ ਗੱਲ " ਮੁੱਕਦਮੇ ਦਰਜ ਹੋਏ , ਪਰ ਡੋਲਿਆ ਨਹੀਂ ਅਖੀਰ ਤੱਕ

Admin user - Jun 02, 2022 08:33 AM
IMG

ਬੋਲਦਾ ਪੰਜਾਬ ਬਿਉੂਰੋ

ਮੂਸੇਵਾਲਾ / ਮਾਨਸਾ 2 ਜੂਨ , boldapunjab.com ਦੇ ਸਪੈਸ਼ਲ ਕਾਲਮ " ਅੰਦਰਲੀ ਗੱਲ " ਵਿੱਚ ਅੱਜ ਅਸੀਂ ਤੁਹਾਨੂੰ ਦਿਖਾਉੰਦੇ ਹਾਂ ਚੱਲ ਵੱਸੇ ਨੌਜਵਾਨ ਸਿੱਧੂ ਮੂਸੇਵਾਲਾ ਦੇ ਅੰਦਰੂਨੀ ਖੁਸ਼ੀਆਂ ਖੇੜੇ ਭਰੇ ਪਲਾਂ ਦੀ ਤਸਵੀਰ ,
 ਛੋਟੀ ਉਮਰੇ , ਵੱਡੀਆਂ ਪੁਲਾਂਘਾਂ ਪੁੱਟਦੇ ਕਿਸੇ ਗਭਰੂ ਦੇ ਫੈਨ ਹੋ ਗਏ ਕਰੋੜਾਂ ਦੇ ਨਾਲ - ਨਾਲ ਖੁੰਦਕ ਤੋਂ ਦੁਸ਼ਮਣੀ ਵਿੱਚ ਬਦਲਦੀ ਤਸਵੀਰ ਦੀ ਗਾਥਾ ।
 ।
 ਦੁਨੀਆਂ ਭਰ ਦੇ ਕਰੋੜਾਂ ਸੰਗੀਤ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਮਾਨਸਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਮੂਸੇਵਾਲ ਦਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜੋ ਕਿ ਕੁਝ ਦਿਨ ਪਹਿਲਾਂ ਭਿਆਨਕ  ਗੋਲ਼ੀਕਾਂਡ ਦਾ ਸ਼ਿਕਾਰ ਹੋ ਗਏ ਇਸ ਫਾਨੀ ਸੰਸਾਰ ਤੋਂ ਚਲਿਆ ਗਿਆ ਹੈ ।

  ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਕਿਸ ਨੇਚਰ ਦਾ ਮਾਲਕ ਸੀ , ਕਿੰਨੀ ਜਾਇਦਾਦ, ਜਿਉਲਰੀ , ਕਾਰਾਂ ਕੋਠੀਆਂ , ਕਿੱਲਿਆੰ ਦਾ ਮਾਲਕ ਸੀ, ਕਿਸ ਤਰ੍ਹਾਂ ਦੀਆਂ ਗੱਡੀਆਂ' ,  ਕਿਸ ਤਰ੍ਹਾਂ ਦੇ ਨੰਬਰ  , ਕਿਸ ਤਰ੍ਹਾਂ ਦੇ ਅਕਾਉਂਟ ਨੰਬਰ ਰੱਖਣ ਦਾ ਸ਼ੌਕੀਨ ਸੀ ਅਤੇ ਕਿਹੜੇ - ਕਿਹੜੇ ਵੇਲਿਆਂ ਵਿਚ ਕਿਥੇ - ਕਿਥੇ ਕਿਹੜੀਆਂ- ਕਿਹੜੀਆਂ ਸੰਗੀਨ ਧਰਾਵਾਂ ਅਧੀਨ  ਉਸ ਖ਼ਿਲਾਫ਼ ਅਪਰਾਧਕ ਮੁਕੱਦਮੇ ਦਰਜ ਹੋਏ  ।
ਇਹ ਅੱਜ ਅਸੀਂ ਤੁਹਾਨੂੰ ਅੰਦਰਲੀ ਰਿਪੋਰਟ ਦਿਖਾਉਣ ਜਾ ਰਹੇ ਹਾਂ ।

 ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲ ਸਰਦਾਰ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦਾ ਬੇਟਾ ਸੀ  ।
ਸ਼ੁਰੂ ਵਿੱਚ ਇਹ ਪਰਿਵਾਰ ਮੱਧਵਰਗੀ ਸ਼੍ਰੇਣੀ ਦਾ ਹੀ ਸੀ  ।
  ਦੁਨੀਆਂ ਭਰ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਨਾਲ ਮਸ਼ਹੂਰ ਹੋਣ ਤੋਂ ਬਾਅਦ ਉਸ ਦੇ ਗੀਤਾਂ ਅਤੇ ਫਿਲਮਾਂ ਰਾਹੀਂ ਉਸ ਨੇ ਕਰੋੜਾਂ ਰੁਪਏ ਅਤੇ ਸ਼ੋਹਰਤ ਕਮਾਈ ਪਰ ਬਦਕਿਸਮਤੀ ਨਾਲ ਇਸ ਦੌਰਾਨ ਹੀ ਉਸ ਵੱਡੇ ਬਹੁਬਲੀ ( ਗੈਂਗਸਟਰ ) ਗਰੁੱਪਾਂ ਨੇ ਦੁਸ਼ਮਣੀ ਰੱਖ ਲਈ  । 
ਇਸ ਦੁਸ਼ਮਨੀ ਅਤੇ ਧਮਕੀਆਂ ਦੇ ਦੌਰ ਵਿੱਚ ਉਸ ਵੱਲੋਂ ਨਿੱਜੀ ਸਕਿਓਰਿਟੀ ਦੇ ਨਾਲ - ਨਾਲ ਪੰਜਾਬ ਸਰਕਾਰ ਤੋਂ ਮਿਲੇ ਸੁਰੱਖਿਆ ਦੀ ਵੀ ਵਰਤੋਂ ਕੀਤੀ  ।
  ਆਪਣੇ ਜੱਟਪੁਣੇ ਵਾਲੇ ਸੁਭਾਅ ਦੇ ਕਾਰਨ ਉਸ ਖ਼ਿਲਾਫ਼ ਅਨੇਕਾਂ ਅਪਰਾਧਿਕ ਮੁਕੱਦਮੇ ਵੀ ਦਰਜ ਹੋਏ ਪਰ ਉਹ ਆਪਣੇ ਗੀਤਾਂ ਵਿੱਚ ਅਤੇ ਅਸਲ ਜ਼ਿੰਦਗੀ ਵਿੱਚ ਵੀ ਅਸਲੀ ਫਾਇਰ ਕਰਨ ਤੋਂ ਨਹੀਂ  ਸੀ ਟਲਦਾ  ।
  ਬਹੁਤਾ ਵੱਡਾ ਕਾਂਗਰਸੀ ਪਿਛੋਕੜ ਨਾ ਹੋਣ ਦੇ ਬਾਵਜੂਦ ਉਹ ਮਾਨਸਾ ਹਲਕੇ ਤੋਂ ਮੌਜੂਦਾ ਸਿਟਿੰਗ ਕਾਂਗਰਸੀ MLA ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਟਿਕਟ ਖੋਹ ਕੇ ਚੋਣ ਲੜਿਆ ਪਰ ਆਪ ਦੀ ਹਨੇਰੀ ਸੀ ਜਾਂ ਕੋਈ ਹੋਰ ਕਾਰਨ ਉਹ ਜਿੱਤ ਨਹੀਂ ਸਕਿਆ  ।
 
  ਸਿੱਧੂ ਮੂਸੇਵਾਲਾ 99  --33 -000000 Words ਦੀ ਵਰਤੋਂ ਕਰਨ ਦਾ ਸ਼ੌਕੀਨ ਸੀ  ।
  27 ਸਾਲ ਉਮਰ ਦੇ ਨੌਜਵਾਨ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲਾ ਨੇ ਆਪਣਾ ਸੈੱਲ ਫੋਨ ਨੰਬਰ  9933000000 ਰੱਖਿਆ ਹੋਇਆ ਸੀ  ਅਤੇ ਉਸਦੀ email id ; 
shubhsidhu1993@gmail.com ਸੀ ।
  ਹਿੰਦਸਾ 9 ਦਾ ਸ਼ੌਕੀਨ ਹੋਣ ਦੀ ਵਜ੍ਹਾ ਉਸ ਵੇਲੇ ਵੀ ਸਾਹਮਣੇ ਆਉਂਦੀ ਹੈ ਜਦੋਂ ਉਸ ਵੱਲੋਂ ਇਕ ਸੇਵਿੰਗ ਐੱਫ ਡੀ ਵਿੱਚ  9999000 ਦੀ ਰਕਮ ਜਮ੍ਹਾਂ ਕਰਵਾਈ ।

  ਨਿੱਜੀ ਬੌਂਸਰ ਰੱਖਣ ਦੇ ਨਾਲ ਹੀ ਸਰਕਾਰੀ ਸਕਿਓਰਿਟੀ ਦੇ ਬਾਵਜੂਦ ਦੁਸ਼ਮਣਾਂ ਨੇ ਉਸਨੂੰ ਆਪਣੇ ਜ਼ਿਲ੍ਹੇ ਦੀ ਜੂਹ ਅੰਦਰ ਹੀ ਦਿਨ ਦਿਹਾਡ਼ੇ ਭੁੰਨ ਸੁੱਟਿਆ । 

 Criminal record 
_______

  ਸਿੱਧੂ ਮੂਸੇਵਾਲੇ ਦੇ ਅਪਰਾਧਿਕ ਪਿਛੋਕੜ ਤੇ ਨਜ਼ਰ ਮਾਰੀ ਜਾਵੇ ਤਾਂ ਉਸ ਖ਼ਿਲਾਫ਼ ਸਿੱਧੇ ਤੌਰ ਤੇ ਮੁਕੱਦਮੇ ਦਰਜ਼ ਹੋਏ ਹੀ , ਇਸ ਤੋਂ ਇਲਾਵਾ ਹੋਰ ਵੀ ਲਿਖਤੀ ਸ਼ਿਕਾਇਤਾਂ ਦਾ ਉਸਨੂੰ ਸਾਹਮਣਾ ਕਰਨਾ ਪਿਆ ।
 ਮਿਤੀ  1 ਫਰਵਰੀ 2020 ਦੇ ਦਿਨ FIR no. 35 ਪੁਲਸ ਥਾਣਾ ਸਦਰ ਮਾਨਸਾ ਵਿੱਚ ਦਰਜ ਹੁੰਦੀ ਹੈ ਜਿਸ ਵਿੱਚ ਉਸ ਖ਼ਿਲਾਫ਼ ਆਈ ਪੀ ਸੀ ਦੀਆਂ ਧਾਰਾਵਾਂ  294 , 504 , 149 ਲਗਾ ਕੇ ਦੋਸ਼ ਮੜੇ ਜਾਂਦੇ ਹਨ  ।
 ਇਸ ਤੋਂ ਬਾਅਦ ਮਿਤੀ 4 ਮਈ 2020 ਨੌੰ ਪੁਲਸ ਥਾਣਾ ਧਨੌਲਾ ਜ਼ਿਲ੍ਹਾ ਬਰਨਾਲਾ ਵਿੱਚ ਕਰਫਿਊ ਦੀ ਉਲੰਘਣਾ ਕਰਨ ਅਤੇ ਲਾਕਡਾਊਨ ਦੇ ਨਿਯਮਾਂ ਨੂੰ ਤੋੜਨ ਦੇ ਜੁਰਮ ਅਧੀਨ  sec 188 ipc sec 51 ਤਹਿਤ ਮੁਕੱਦਮਾ ਦਰਜ ਹੁੰਦਾ ਹੈ  ।
  ਇਸ ਤੋਂ ਅਗਲੇ ਦਿਨ ਪੁਲਸ ਥਾਣਾ ਸਦਰ ਧੂਰੀ ਵਿੱਚ ਵੀ Section 188 of ipc and section 51 disaster management act 2005 ਅਧੀਨ ਅਪਰਾਧਿਕ ਮੁਕੱਦਮਾ ਦਰਜ ਹੁੰਦਾ ਹੈ  ।
  ਇਸ ਤੋਂ ਬਾਅਦ ਪੁਲਿਸ ਸਟੇਸ਼ਨ ਸਟੇਟ ਕ੍ਰਾਈਮ ਪੰਜਾਬ ਫੇਜ਼4 ਮੋਹਾਲੀ ਵਿੱਚ Section 188 , 294 , 504 , 120 b of the ipc ਅਧੀਨ ਅਪਰਾਧਿਕ ਮੁਕੱਦਮਾ ਦਰਜ ਹੁੰਦਾ ਹੈ  ।
  ਇਸ ਮੁਕੱਦਮੇ ਵਿੱਚ ਦੋਸ਼ ਸੀ ਕਿ ਉਸ ਨੇ ਗਿਣੀ ਮਿਥੀ ਸਾਜ਼ਿਸ਼ ਅਧੀਨ ਜਨਤਕ ਥਾਂ ਤੇ ਅਸ਼ਲੀਲ ਗੀਤ ਗਾਏ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ।
  ਉਸ ਖ਼ਿਲਾਫ਼ ਸੰਗੀਨ ਧਰਾਵਾਂ ਤਹਿਤ ਅਪਰਾਧਕ ਮੁਕੱਦਮੇ ਦਰਜ ਹੁੰਦੇ ਰਹੇ ।
  ਵਿਧਾਨ ਸਭਾ ਚੋਣ ਵਿੱਚ ਹੋਈ ਹਾਰ ਤੋਂ ਬਾਅਦ ਉਸ ਨੇ ਇੱਕ ਗੀਤ ਗੱਦਾਰ ਲਿਖਿਆ ਅਤੇ ਗਾਇਆ  ।
  ਜਿਸ ਦੇ ਵੱਡੇ ਪੱਧਰ ਤੇ ਚਰਚਾ ਹੋਈ ਅਤੇ ਮੌਜੂਦਾ ਸੱਤਾਧਾਰੀ ਧਿਰ ਦੇ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਖਿਲਾਫ ਦਰਜ ਪੁਰਾਣੇ ਮੁਕੱਦਮਿਆਂ ਦੀ ਫਿਰ ਤੋਂ ਜਾਂਚ ਹੋਵੇਗੀ ਕਿ ਜਿਸ ਤਰ੍ਹਾਂ ਉਸ ਨੇ ਕਥਿਤ ਤੌਰ ਤੇ ਕਿਹਾ ਸੀ ਕਿ ਉਸ ਵੱਲੋਂ ਚਲਾਏ ਗਏ ਹਥਿਆਰ ਅਸਲੀ ਨਹੀਂ ਬਲਕਿ ਖਿਲਾਉਣੇ ਸਨ ।

  RAJSI SAFAR
_______
  ਬਤੌਰ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਮਾਨਸਾ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਸਿੱਧੂ ਮੂਸੇਵਾਲਾ ਨੇ ਕੈਸ਼ ਇਨ ਹੈਂਡ ਪੰਜ ਲੱਖ ਰੁਪਏ ਦਿਖਾਇਆ  ਜਦਕਿ ICICI ਦੇ ਬੈਂਕ ਅਕਾਉਂਟ ਨੰਬਰ 36690151025** ਵਿੱਚ 7341119 ਰੁਪਏ ਜਮ੍ਹਾਂ ਸਨ ਅਤੇ ਕਰੰਟ ਅਕਾਊਂਟ ਵਿੱਚ 1998866 ਜਮ੍ਹਾਂ ਸਨ।
 ਇਸ ਤਰ੍ਹਾਂ ਹੀ ਫੈਡਰਲ ਬੈਂਕ ਵਿਚ 544479 ਰੁਪਏ ਜਮ੍ਹਾਂ ਸੀ। 3127322 ਦੀ ਐੱਫ ਡੀ,  ਐਫ ਡੀ ਸੇਵਿੰਗ 44592484 ਅਤੇ 9999000 
Nsas Postal savings insurance policy which investment legitimacy 10 ਲੱਖ  hdfc flexi , 418000 hdfc life sanchary 306750 ਰੁਪਏ 306750 ICICI pre cuture ਵੀ ਮੌਜੂਦ ਸਨ  ।
ਜਿਊਲਰੀ ਵਿੱਚ ਸਿੱਧੂ ਮੂਸੇਵਾਲਾ ਨੇ 400  ਗ੍ਰਾਮ  ਦੇ ਗਹਿਣੇ ਸ਼ੋਅ ਕੀਤੇ ਜਿਨ੍ਹਾਂ ਦੀ ਕੀਮਤ  1892505 ਰੁਪਏ ਦਰਸਾਈ ।
 ਜਾਇਦਾਦ ਵਿੱਚ ਇੱਕ ਲੈਪਟਾਪ ਪਿਸਟਲ ਪਿੰਡ ਮੂਸੇਵਾਲ ਅਤੇ ਗਾਗੋਵਾਲ ਵਿਚ 92 ਕਨਾਲ 12 ਮਰਲੇ ਜ਼ਮੀਨ  ਹੋਣ ਦਾ ਐਲਾਨ ਸਿੱਧੂ ਮੂਸੇਵਾਲਾ ਨੇ ਆਪਣੇ ਚੋਣ ਹਲਫ਼ਨਾਮੇ ਵਿਚ ਜ਼ਾਹਿਰ ਕੀਤਾ ਸੀ  ।
  ਆਪਣੇ ਬੈਂਕ ਖਾਤਿਆਂ ਅਤੇ ਬੈਂਕ ਬੀਮਾ ਪਾਲਸੀਆਂ ਵਿੱਚ ਵਾਰਸ ਉਸ ਨੇ ਆਪਣੀ ਮਾਤਾ ਚਰਨ ਕੌਰ ਨੂੰ ਹੋਣ ਲਿਖਤੀ ਇਕਰਾਰ ਕੀਤਾ ਹੋਇਆ ਹੈ ।

  ਮਾਨਸਾ ਹਲਕੇ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਵਜੋਂ ਖ਼ੁਦ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਨਾਲ ਉਨ੍ਹਾਂ ਦੀ ਮਾਤਾ ਚਰਨ ਕੌਰ ਕਵਰਿੰਗ ਉਮੀਦਵਾਰ ਸਨ  ।
 ਮਾਤਾ ਜੀ ਵੱਲੋਂ ਆਪਣੀ ਜਾਇਦਾਦ ਦਾ ਪ੍ਰਗਟਾਵਾ ਕਰਨ ਮੌਕੇ ਡੇਢ ਲੱਖ ਰੁਪਏ ਕੈਸ਼ ਇਨ ਹੈਂਡ ਦਿਖਾਏ ਗਏ ਜਦਕਿ ਪੀ ਐੱਨ ਬੀ ਮਾਨਸਾ  ਦੇ ਅਕਾਉਂਟ ਵਿੱਚ 6145526.13 ਉਹ ਰੁਪਏ ਮੌਜੂਦ ਸਨ ਮਾਤਾ ਚਰਨ ਕੌਰ ਨੇ 29 ਗ੍ਰਾਮ ਸੋਨਾ ਦਿਖਾਇਆ ਜਿਸ ਦੀ ਕੀਮਤ  1 ਲੱਖ ਦਰਸਾਈ ਹੈ ।
ਜਮੀਨ ਜਾਇਦਾਦ ਵਿੱਚ 60 ਕਨਾਲ 08 ਮਰਲੇ ਅਤੇ ਉਹਨਾਂ ਦੇ ਪਤੀ 83 ਕਨਾਲ 14 ਮਰਲਾ  , 72 ਮਰਲਾ, ਪਿੰਡ ਮੂਸਾ ਵਿੱਚ  9 ਕਨਾਲ 02 ਮਰਲਾ ਇੱਕ ਹੋਰ ਆਦਿ ਦਾ ਪ੍ਰਗਟਾਵਾ ਕੀਤਾ ਹੈ ।
 ਇਨ੍ਹਾਂ ਦੀ ਮਦਦ ਦੇ ਨਾਂ ਵਾਲੀ ਜ਼ਮੀਨ ਜਾਇਦਾਦ ਦੀ ਕੀਮਤ  1 ਕਰੋੜ ਰੁਪਏ ਅਤੇ ਸ੍ਰ ਬਲਕੌਰ ਸਿੰਘ ਨੂੰ 1.55 ਕਰੋੜ ਦੀ ਅਜਿਹੀ ਜਾਇਦਾਦ ਦਾ ਮਾਲਕ ਦਰਸਾਇਆ ਹੈ ।

  ਕਰੋੜਾਂ ਰੁਪਏ ਦੀ ਜਾਇਦਾਦ ਦੇ ਮਾਲਕ ਹੋਣ ਦੇ ਨਾਲ ਨਾਲ ਦੇਣਦਾਰੀਆਂ ਵਿਚ ਚਰਨ ਕੌਰ ਦੇ ਪਤੀ ਬਲਕੌਰ ਸਿੰਘ ਦਾ ਪੰਜ ਲੱਖ ਰੁਪਏ ਦਾ ਇੱਕ ਕਿਸਾਨ ਕਰੈਡਿਟ ਕਾਰਡ  ਯੂਨੀਅਨ ਬੈਂਕ ਆਫ ਇੰਡੀਆ ਤੋਂ ਵੀ ਬਣਿਆ ਹੋਇਆ ਹੈ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.