IMG-LOGO
ਹੋਮ ਪੰਜਾਬ : ਤਿੰਨ ਸਾਲ ਕੈਦ ਦਾ ਸਾਹਮਣਾ ਕਰ ਰਹੇ ਆਪ MLA ਖਿਲਾਫ਼...

ਤਿੰਨ ਸਾਲ ਕੈਦ ਦਾ ਸਾਹਮਣਾ ਕਰ ਰਹੇ ਆਪ MLA ਖਿਲਾਫ਼ ਇਹ ਹਨ ਅਪਰਾਧਿਕ ਮੁਕੱਦਮੇ

Admin user - May 24, 2022 10:05 AM
IMG

ਬੋਲਦਾ ਪੰਜਾਬ ਬਿਉੂਰੋ
 ਰੋਪੜ / ਪਟਿਆਲਾ 24 ਮਈ , ਰੋਪੜ ਦੀ ਅਦਾਲਤ ਵੱਲੋਂ ਇੱਕ ਕ੍ਰਿਮੀਨਲ ਕੇਸ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਦੋਸ਼ੀ ਠਹਿਰਾ ਕੇ ਤਿੰਨ ਸਾਲ ਦੀ ਸਜ਼ਾ ਸੁਣਾਏ ਜਾਣ ਦੇ ਮਾਮਲੇ ਵਿੱਚ ਅਸੀਂ ਆਪਣੇ ਪਾਠਕਾਂ ਨੂੰ ਦੱਸਣ ਜਾ ਰਹੇ ਹਾਂ ਕਿ ਆਖ਼ਰ ਕਦੋਂ ਵਿਧਾਇਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਅਪਰਾਧਿਕ ਮੁਕੱਦਮੇ ਦਰਜ ਹੋਏ ਅਤੇ ਕਿਹੜੀਆਂ ਧਾਰਾਵਾਂ ਦੇ ਦੋਸ਼ਾਂ ਦਾ ਉਹ ਸਾਹਮਣਾ ਕਰ ਰਹੇ ਹਨ  ।
 ਪਟਿਆਲਾ ਰੂਰਲ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉਪਰ ਜਿੱਤ ਕੇ ਵਿਧਾਨ ਸਭਾ ਪਹੁੰਚੇ ਡਾ ਬਲਵੀਰ ਸਿੰਘ ਖਿਲਾਫ ਪੁਲਸ ਥਾਣਾ ਚਮਕੌਰ ਸਾਹਿਬ ਵਿੱਚ ਦੋ ਅਪਰਾਧਿਕ ਮੁਕੱਦਮੇ ਦਰਜ ਹਨ  ।
  FIR ਨੰਬਰ 10 ਮਿਤੀ 27-01-2011 ਵਿੱਚ ਆਈ ਪੀ ਸੀ  406 , 420 , 120 b ਅਧੀਨ ਮੁਕੱਦਮਾ ਦਰਜ ਹੈ ਜਦਕਿ ਦੂਜੀ ਐਫ ਆਈ ਆਰ ਨੰਬਰ 85 ਮਿਤੀ 13- 06 -2011 ਆਈ ਪੀ ਸੀ ਦੀਆਂ ਧਰਾਵਾਂ  323 , 324 , 325 , 506 , 148 ,149 ਅਧੀਨ ਮੁਕੱਦਮਾ ਦਰਜ ਹੈ  ।

  IPC ਅਧੀਨ ਇਨ੍ਹਾਂ ਦਰਜ ਮੁਕੱਦਮਿਆਂ ਦਾ ਮੁਲਾਂਕਣ ਕੀਤਾ ਜਾਵੇ ਤਾਂ  ਸਵੈ ਇੱਛਤ ਤੌਰ ਤੇ ਹਥਿਆਰਾਂ ਦੀ ਵਰਤੋਂ ਕਰਨਾ ਅਤੇ ਗੰਭੀਰ ਸੱਟਾਂ ਮਾਰਨ ਦੀਆਂ ਧਾਰਾਵਾਂ 323 , 325 , 
ਅਪਰਾਧਿਕ ਤੌਰ ਤੇ  ਵਿਸ਼ਵਾਸ ਦੀ ਉਲੰਘਣਾ ਕਰਨ ਧਮਕਾਉਣ   ਦੇ ਦੋਸ਼ ਦੀਆਂ ਧਾਰਾਵਾਂ 506 ,406, ਧੋਖਾਧੜੀ ਬੇਈਮਾਨੀ ਨਾਲ ਜਾਇਦਾਦ ਦੀ ਸਪੁਰਦਗੀ ਪ੍ਰਾਪਤ ਕਰਨ ਦੇ ਦੋਸ਼ ਵਿਚ  Ipc 420 ,  ਮਾਰੂ ਹਥਿਆਰਾਂ ਨਾਲ ਨੁਕਸਾਨ ਬਚਾਉਣ ਅਤੇ ਅਪਰਾਧਿਕ ਸਾਜ਼ਿਸ਼ ਘੜਨ ਦੇ ਦੋਸ਼ਾਂ ਤਹਿਤ  120 b , 148 , 149 ਅਧੀਨ ਮੁਕੱਦਮੇ ਦਰਜ ਹਨ  ।
   ਡਾ ਬਲਬੀਰ ਸਿੰਘ ਵੱਲੋਂ ਜ਼ਾਹਰ ਕੀਤੇ ਗਏ ਪ੍ਰਤੀਕਰਮ ਵਿੱਚ ਖੁਦ   ਨੂੰ ਪਤਨੀ ਅਤੇ ਬੇਟੇ ਨੂੰ ਸੁਣਾਈ ਗਈ ਸਜ਼ਾ ਦੌਰਾਨ ਅਦਾਲਤ ਪ੍ਰਤੀ ਸਤਿਕਾਰ ਪ੍ਰਗਟ ਕਰਦਿਅਾਂ ਵਿਸ਼ਵਾਸ ਪ੍ਰਗਟਾਇਆ ਹੈ ਕਿ ਉਹ ਬੇਕਸੂਰ ਹਨ ਅਤੇ ਉਨ੍ਹਾਂ ਨੂੰ ਇਨਸਾਫ ਮਿਲੇਗਾ ।
  ਇੱਥੇ ਦੱਸਣਾ ਚਾਹੁੰਦੇ ਹਾਂ ਕਿ ਡਾ ਬਲਵੀਰ ਸਿੰਘ ਰਿਟਾਇਰਡ ਅਸਿਸਟੈਂਟ ਪ੍ਰੋਫੈਸਰ ਹਨ  ।
  ਉਨ੍ਹਾਂ  1979 ਵਿੱਚ MBBS ਕੀਤੀ ਅਤੇ ਸਾਲ 1983 ਵਿੱਚ DOMS , MS ਮੁਕੰਮਲ ਕੀਤੀ ।
 ਸਾਲ 2022 ਨੌੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਉਨ੍ਹਾਂ ਪਟਿਆਲਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉਪਰ ਚੋਣ ਲੜੀ ।
  ਉਹਨਾਂ ਨੇ 77155 ਵੋਟ ਪ੍ਰਾਪਤ ਕਰਕੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਮੋਹਿਤ ਮਹਿੰਦਰਾ  53474 ਵੋਟ ਲੈ ਕੇ ਉਹਨਾਂ ਤੋਂ ਪੱਛੜ ਗਏ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.