ਤਾਜਾ ਖਬਰਾਂ
ਮੁਹੰਮਦ ਇਸਮਾਈਲ ਏਸ਼ੀਆ
ਚੰਡੀਗੜ੍ਹ / ਮਲੇਰਕੋਟਲਾ 21 ਮਈ , ਸਪੀਕਰ ਪੰਜਾਬ ਵਿਧਾਨ ਸਭਾ ਸੁਧਾਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਲ 2022 - 23 ਬਣਾਈਆਂ ਗਈਆਂ ਵਿਸ਼ੇਸ਼ ਕਮੇਟੀਆਂ ਵਿੱਚੋਂ ਅਹਿਮ ਮਹੱਤਤਾ ਰੱਖਦੀ ਪਟੀਸ਼ਨ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਉੱਪਰ ਵਿਧਾਇਕ ਮਲੇਰਕੋਟਲਾ ਮੁਹੰਮਦ ਜਮੀਲ ਉਰ ਰਹਿਮਾਨ ਨੂੰ ਨਿਯੁਕਤ ਕੀਤਾ ਹੈ ।
ਕਮੇਟੀ ਆਨ ਪਟੀਸ਼ਨ ਵਿੱਚ ਕੁੱਲ ਤੇਰਾਂ ਵੱਖ ਵੱਖ ਵਿਧਾਨ ਸਭਾਵਾਂ ਤੋਂ ਜਿੱਤ ਕੇ ਆਏ ਵਿਧਾਇਕ ਹਨ ਜਿਨ੍ਹਾਂ ਵਿੱਚੋਂ ਮੁਹੰਮਦ ਜਮੀਲ ਉਰ ਰਹਿਮਾਨ ਬਤੌਰ ਚੇਅਰਮੈਨ ਕੰਮ ਕਰਨਗੇ ।
ਉਨ੍ਹਾਂ ਦੇ ਨਾਲ MLA ਅਮਨਦੀਪ ਸਿੰਘ ਮੁਸਾਫਰ , MLA ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, MLA ਲਾਭ ਸਿੰਘ ਉਗੋਕੇ , MLAਮਨਜਿੰਦਰ ਸਿੰਘ ਲਾਲਪੁਰਾ, MLA ਅਸ਼ੋਕ ਪਰਾਸ਼ਰ ਪੱਪੀ , MLA ਗੁਰਦੇਵ ਸਿੰਘ ਦੇਵ ਮਾਨ, MLA ਹਰਦੀਪ ਸਿੰਘ ਮੁੰਡੀਆਂ , MLA ਨਰਿੰਦਰ ਕੌਰ ਭਰਾਜ , MLA ਜਸਵੀਰ ਸਿੰਘ ਰਾਜਾ ਗਿੱਲ, MLA ਡਾ ਰਾਜ ਕੁਮਾਰ ਚੱਬੇਵਾਲ , MLAਵਿਕਰਮਜੀਤ ਸਿੰਘ ਚੌਧਰੀ, MLA ਜੰਗੀ ਲਾਲ ਮਹਾਜਨ ਬਤੌਰ ਮੈਂਬਰ ਕੰਮ ਕਰਨਗੇ ।
ਚੇਅਰਮੈਨ ਮੁਹੰਮਦ ਜਮੀਲ ਉਰ ਰਹਿਮਾਨ ਖੋਰਾ ਇਸ ਸਬੰਧੀ ਸਪੀਕਰ ਵਿਧਾਨ ਸਭਾ ਦਾ ਧੰਨਵਾਦ ਪ੍ਰਗਟ ਚਰਚਾ ਹੈ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ ।
Get all latest content delivered to your email a few times a month.