IMG-LOGO
ਹੋਮ ਪੰਜਾਬ : MLA ਜਗਦੀਪ ਕੰਬੋਜ ਗੋਲਡੀ ਬਣੇ ਸਟੇਟ ਲੈਵਲ ਦੇ ਚੇਅਰਮੈਨ  

MLA ਜਗਦੀਪ ਕੰਬੋਜ ਗੋਲਡੀ ਬਣੇ ਸਟੇਟ ਲੈਵਲ ਦੇ ਚੇਅਰਮੈਨ  

Admin user - May 20, 2022 11:24 AM
IMG

  ਬਿਊਰੋ ਚੀਫ  
ਚੰਡੀਗੜ੍ਹ 20 ਮਈ , ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਹਰਾ ਕੇ ਵਿਧਾਨ ਸਭਾ ਵਿੱਚ ਪਹੁੰਚੇ  ਜਗਦੀਪ ਕੰਬੋਜ ਗੋਲਡੀ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਇਕ ਹੋਰ ਵੱਡੀ ਜ਼ਿੰਮੇਵਾਰੀ ਉਸ ਵੇਲੇ ਸੌਂਪੇ ਗਏ ਜਦੋਂ ਪੇਪਰ ਲੇਡ ਤੇ ਲਾਇਬ੍ਰੇਰੀ ਕਮੇਟੀ  ਦਾ ਚੇਅਰਮੈਨ ਜਗਦੀਪ ਕੰਬੋਜ ਗੋਲਡੀ ਨੂੰ ਮਨੋਨੀਤ ਕੀਤਾ ਗਿਆ ।
  ਉਨ੍ਹਾਂ ਦੇ ਨਾਲ ਬਠਿੰਡਾ ਵਿਧਾਨ ਸਭਾ ਹਲਕੇ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਹਰਾ ਕੇ ਵਿਧਾਨ ਸਭਾ ਵਿੱਚ ਪਹੁੰਚੇ ਗੁਰਦਿੱਤ ਸਿੰਘ ਸੇਖੋਂ ਮੈਂਬਰ ਲੈ ਗਏ ।
 ਖਰਡ਼ ਵਿਧਾਨ ਸਭਾ ਹਲਕੇ ਤੋਂ ਚੁਣ ਕੇ ਆਏ ਵਿਧਾਇਕਾਂ ਮਿਸ ਅਨਮੋਲ ਗਗਨ ਮਾਨ  ਵੀ ਇਸ ਕਮੇਟੀ ਵਿਚ ਮੈਂਬਰ ਹਨ ।
 ਫਿਰੋਜ਼ਪੁਰ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਵੱਡੇ ਕੱਦਾਵਰ ਸਿਆਸੀ ਆਗੂਆਂ ਨੂੰ ਚਿੱਤ ਕਰ ਕੇ ਵਿਧਾਨ ਸਭਾ ਪਹੁੰਚੇ ਰਣਬੀਰ ਸਿੰਘ ਭੁੱਲਰ , ਘਨੌਰ ਹਲਕੇ ਤੋਂ ਜਿੱਤ ਕੇ ਆਏ ਗੁਰਲਾਲ ਸਿੰਘ ਘਨੌਰ , ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਕਾਂਗਰਸ ਟਿਕਟ ਤੇ  ਦੂਸਰੀ ਵਾਰ ਜਿੱਤ ਕੇ ਆਏ ਹਰਦੇਵ ਸਿੰਘ ਲਾਡੀ ਇਸ ਕਮੇਟੀ ਦੇ ਮੈਂਬਰ ਹਨ  ।
 ਫਲਾਉਣ ਸਭਾ ਹਲਕਾ  ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਰਾਣਾ ਇੰਦਰਪ੍ਰਤਾਪ ਸਿੰਘ  , ਨਰੇਸ਼ ਪੁਰੀ  , ਅਮੋਲਕ ਸਿੰਘ ਵੀ ਇਸ ਕਮੇਟੀ ਵਿੱਚ ਬਤੌਰ ਮੈਂਬਰ ਕੰਮ ਕਰਨਗੇ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.