ਤਾਜਾ ਖਬਰਾਂ
ਬੋਲਦਾ ਪੰਜਾਬ ਬਿਊਰੋ
ਗੁਰੂ ਹਰਸਹਾਏ / ਫਿਰੋਜਪੁਰ 16 ਮਈ ।
ਸਿਹਤ ਤੇ ਪਰਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡੈਂਗੂ ਦਿਵਸ ਪਿੰਡ ਕੋਹਰ ਸਿੰਘ ਵਾਲਾ ਦੇ ਬਾਬਾ ਕਾਲਾ ਮਾਹਰ ਡੇਰੇ ਤੇ ਮਨਾਇਆ ਗਿਆ।
ਇਸ ਮੋਕੇ ਲੋਕਾਂ ਨੂੰ ਸੰਬੋਧਨ ਕਰਦਿਆ ਸ਼੍ਰੀ ਪ੍ਰੀਤਮ ਸਿਘ (ਸਿਹਤ ਸੁਪਰਵਾਈਜ਼ਰ) ਨੇ ਡੈਂਗੂ ਦੇ ਅਗਾਂਊ ਸੀਜਨ ਨੂੰ ਮੁੱਖ ਰੱਖਦੇ ਹੋਏ ਇਸ ਤੋਂ ਬਚਾਉ ਬਾਰੇ ਜਾਣਕਾਰੀ ਦਿੱਤੀ ।
ਉਹਨਾਂ ਦੱਸਿਆ ਕਿ ਡੈਂਗੂ ਦੇ ਮੱਛਰ ਦੀ ਸਾਫ ਖੜੇ ਪਾਣੀ ਤੇ ਪੈਦਾਇਸ਼ ਹੁੰਦੀ ਹੈ ਅਤੇ ਲੋਕਾਂ ਨੂੰ ਦਿਨ ਸਮੇ ਕੱਟਦਾ ਹੈ।
ਇਸ ਖਾਸ ਕਿਸਮ ਦੇ ਮੱਛਰ ਦੇ ਕੱਟਣ ਨਾਲ ਤੇਜ ਬੁਖਾਰ, ਮਾਸ ਪੇਸ਼ੀਆਂ ਵਿੱਚ ਦਰਦ, ਸਿਰ ਵਿੱਚ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਤੇਜ ਦਰਦ ਹੁੰਦਾ ਹੈ।
ਇਸ ਤੋਂ ਬਚਾਉ ਵਾਸਤੇ ਅਪਣੇ ਘਰਾਂ ਵਿੱਚ ਤੇ ਆਲੇ-ਦੁਆਲੇ ਜਿਵੇੰ ਕਿ ਫਰਿੱਜਾਂ ਦੀਆਂ ਟ੍ਰੇਆਂ , ਕੂਲਰਾਂ, ਪੁਰਾਣੇ ਟਾਇਰਾਂ ਤੇ ਹੋਰ ਪਾਣੀ ਖੜਨ ਵਾਲੀਆਂ ਥਾਵਾਂ ਨੂੰ ਹਫਤੇ ਵਿੱਚ ਇਕ ਵਾਰ ਸੁਕਾ ਕਿ ਸਾਫ ਕੀਤਾ ਜਾਏ ਤਾਂ ਜੋ ਡੈਂਗੂ ਮੱਛਰ ਦੇ ਲਾਰਵੇ ਦਾ ਜੀਵਨ ਚੱਕਰ ਤੋੜਿਆ ਜਾਏ , ਜਿਸ ਨਾਲ ਮੱਛਰ ਪੈਦਾਇਸ਼ ਨਾ ਹੋਏ।
ਇਹ ਆਮ ਤੋਰ ਤੇ ਦਿਨ ਸਮੇਂ ਕੱਟਦਾ ਹੈ।
ਇਸ ਦੇ ਕੱਟਣ ਤੋਂ ਬਚਾਅ ਲਈ ਪੂਰੀਆਂ ਬਾਹਾਂ ਤੇ ਸਾਰੇ ਸਰੀਰ ਨੂੰ ਢੱਕਕੇ ਰੱਖਣ ਵਾਲੇ ਕੱਪੜੇ ਪਾਏ ਜਾਣ।
ਇਸ ਤੋਂ ਇਲਾਵਾ ਬਜਾਰ ਵਿੱਚੋੰ ਮਿਲਣ ਵਾਲੀਆਂ ਮਾਸਕੀਟੋ ਕ੍ਰੀਮਾਂ ਜਾਂ ਮੱਛਰਦਾਨੀ ਦੀ ਵਰਤੋੰ ਕੀਤੀ ਜਾਏ।
ਜੇਕਰ ਕਿਸੇ ਨੂੰ ਬੁਖਾਰ ਹੋ ਜਾਏ ਤਾਂ ਨੇੜੇ ਦੇ ਸਿਹਤ ਕੇਂਦਰ ਵਿਚ ਜਾਕੇ ਟੈਸਟ ਤੇ ਸਪੋਟਿਵ ਇਲਾਜ ਕਰਵਾਏ ਜੋ ਕਿ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ।
ਇਸ ਮੋਕੇ ਦਲਜੀਤ ਸਿੰਘ ਸਿਹਤ ਵਰਕ, ਸੁਰਿੰਦਰ ਤੋਂ ਇਲਾਵਾ ਪਿੰਡ ਤੇ ਪਤਵੰਤੇ ਸੱਜਣ ਹਾਜ਼ਰ ਸਨ।
ਇਸ ਸਮੇਂ ਲੋਕਾਂ ਨੂੰ ਜਾਣਕਾਰੀ ਲਈ ਇਸ਼ਤਿਹਾਰ ਵੰਡੇ ਗਏ ਤੇ ਪੋਸਟਰ ਚਪਕਾਏ ਗਏ ।
Get all latest content delivered to your email a few times a month.