ਤਾਜਾ ਖਬਰਾਂ
ਬੋਲਦਾ ਪੰਜਾਬ ਬਿਉੂਰੋ
ਫ਼ਰੀਦਕੋਟ 14 ਮਈ , ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ ਏ ਐੱਸ ਨਗਰ ਮੁਹਾਲੀ ਦੇ ਕਾਰਜਕਾਰੀ ਚੇਅਰਮੈਨ ਮਾਣਯੋਗ ਜਸਟਿਸ ਤੇਜਿੰਦਰ ਸਿੰਘ ਢੀਂਡਸਾ , ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਤੇ ਦਿਸ਼ਾ ਨਿਰਦੇਸ਼ ਅਤੇ ਸ੍ਰੀ ਅਰੁਣ ਗੁਪਤਾ ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐਸ ਏ ਐਸ ਨਗਰ ਮੁਹਾਲੀ ਦੀ ਯੋਗ ਅਗਵਾਈ ਹੇਠ, ਸ੍ਰੀਮਤੀ ਰਮੇਸ਼ ਕੁਮਾਰੀ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਰੀਦਕੋਟ ਦੀ ਰਹਿਨੁਮਾਈ ਹੇਠ ਅੱਜ ਮਿਤੀ14 ਮਈ ਨੂੰ ਜ਼ਿਲ੍ਹਾ ਕਚਹਿਰੀਆਂ ਫ਼ਰੀਦਕੋਟ ਅਤੇ ਸਬ ਤਹਿਸੀਲ ਜੈਤੋ ਵਿਖੇ ਨੈਸ਼ਨਲ ਲੋਕ ਅਦਾਲਤ ਦੇ ਬੈੱਚ ਬਣਾਏ ਗਏ ।
ਤਾਂ ਜੋ ਆਮ ਲੋਕਾਂ ਨੂੰ ਸੁਖਾਲੇ ਤਰੀਕੇ ਨਾਲ ਇਨਸਾਫ ਮਿਲ ਸਕੇ ਅਤੇ ਆਪਸੀ ਸਹਿਮਤੀ ਨਾਲ ਕੇਸਾਂ ਦਾ ਨਿਪਟਾਰਾ ਹੋ ਸਕੇ ਇਸ ਲਈ ਜ਼ਿਲ੍ਹਾ ਹੈੱਡਕੁਆਰਟਰ ਫਰੀਦਕੋਟ ਵਿਖੇ 08 ਬੈਚ ਬਣਾਏ ਗਏ ਅਤੇ ਇਸ ਤਰ੍ਹਾਂ ਹੀ ਜੈਤੋ ਵਿਖੇ ਇਕ ਬੈਂਚ ਨੇ ਲੋਕ ਅਦਾਲਤ ਵਿੱਚ ਕੇਸਾਂ ਦਾ ਨਿਪਟਾਰਾ ਕੀਤਾ ।
ਇਸ ਤਰ੍ਹਾਂ 737 ਲੰਬਿਤ ਕੇਸਾਂ ਅਤੇ ਪ੍ਰੀ ਲਿਟੀਗੇਟਿਵ ਕੇਸਾਂ ਦਾ ਨਿਪਟਾਰਾ ਕੀਤਾ ਗਿਆ ।
ਪ੍ਰਾਪਤ ਜਾਣਕਾਰੀ ਅਨੁਸਾਰ ਕੁੱਲ 5 , 31, 75 ,569/- ਰੁਪਏ ਦੇ ਅਵਾਰਡ ਪਾਸ ਕਰਕੇ ਜਨਤਾ ਨੂੰ ਲੋਕ ਅਦਾਲਤ ਦੁਆਰਾ ਰਾਜ਼ੀਨਾਮੇ ਰਾਹੀਂ ਫ਼ੈਸਲੇ ਕੀਤੇ ਗਏ ।
ਜ਼ਿਲ੍ਹਾ ਅਤੇ ਸੈਸ਼ਨ ਜੱਜ - ਕਮ- ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਰੀਦਕੋਟ ਸ੍ਰੀਮਤੀ ਰਮੇਸ਼ ਕੁਮਾਰੀ ਵੱਲੋਂ ਵੱਖ - ਵੱਖ ਬੈਂਚਾਂ ਦੀ ਸੁਣਵਾਈ ਦੌਰਾਨ ਕੁਝ ਕੇਸਾਂ ਦੀਆਂ ਪਾਰਟੀਆਂ ਨਾਲ ਖ਼ੁਦ ਗੱਲਬਾਤ ਕਰ ਕੇ ਸਬੰਧਤ ਪਾਰਟੀਆਂ ਦੇ ਝਗੜਿਆਂ ਦਾ ਨਿਪਟਾਰਾ ਕਰਵਾਇਆ ਸ੍ਰੀਮਤੀ ਰਮੇਸ਼ ਕੁਮਾਰੀ ਨੇ ਪਾਰਟੀਆਂ ਨੂੰ ਸਮਝਾਇਆ ਕਿ ਜਦੋਂ ਲੋਕ ਅਦਾਲਤਾਂ ਵਿਚ ਜਿੱਥੇ ਸਸਤਾ ਅਤੇ ਛੇਤੀ ਨਿਆਂ ਮਿਲਦਾ ਹੈ ਉਥੇ ਕੀਮਤੀ ਸਮਾਂ ,ਧਨ ਦੀ ਬੱਚਤ ਵੀ ਹੁੰਦੀ ਹੈ ।
ਦੋਨੋਂ ਧਿਰਾਂ ਵੱਲੋਂ ਮਿਲ ਬੈਠ ਕੇ ਨਿਪਟਾਏ ਮਾਮਲੇ ਵਿਚ ਦੁਸ਼ਮਣੀ ਵੀ ਨਹੀਂ ਰਹਿੰਦੀ ਅਤੇ ਅਦਾਲਤ ਦਾ ਇਹ ਅੰਤਿਮ ਫ਼ੈਸਲਾ ਹੁੰਦਾ ਹੈ ਜਿਸ ਦੀ ਅੱਗੇ ਕਿਤੇ ਅਪੀਲ ਨਹੀਂ ਪੈ ਸਕਦੀ ਹੈ ।
Get all latest content delivered to your email a few times a month.