ਤਾਜਾ ਖਬਰਾਂ
ਬੋਲਦਾ ਪੰਜਾਬ ਬਿਊਰੋ
ਮੋਹਾਲੀ 10 ਮਈ , ਪੰਜਾਬ ਪੁਲੀਸ ਇੰਟੈਲੀਜੈਂਸ ਵਿੰਗ ਦੇ ਮੁਹਾਲੀ ਸਥਿਤ ਹੈੱਡਕੁਆਰਟਰ ਉਪਰ ਬੀਤੀ 9 ਮਈ ਦੀ ਸ਼ਾਮ ਨੂੰ ਰਾਕਟ ਲਾਂਚਰ ਨਾਲ ਹੋਏ ਹਮਲੇ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਰਾਕਟ ਸਡ਼ਕ ਦੇ ਉੱਪਰੋਂ ਦਾਗਿਆ ਗਿਆ ।
ਸੈਕਟਰ 77 ਵਿੱਚ ਮੌਜੂਦ ਇਸ ਇਮਾਰਤ ਉੱਪਰ ਅੰਜਾਮ ਦਿੱਤੀ ਗਈ ਕਰੀਬ 7 30. ਵਜੇ ਦੀ ਇਸ ਘਟਨਾ ਵਿੱਚ ਬਿਲਡਿੰਗ ਦੀ ਤੀਜੀ ਮੰਜਿਲ ਦੇ ਸ਼ੀਸ਼ੇ ਤੋਡ਼ ਕੇ ਰਾਕਟ ਅੰਦਰ ਡਿੱਗਿਆ, ਸ਼ੀਸ਼ੇ ਤੋਂ ਇਲਾਵਾ ਇੱਕ ਟੇਬਲ ਵੀ ਨੁਕਸਾਨਿਆ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ।
ਇਸ ਸਬੰਧੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਰਾਕਟ ਪ੍ਰੋਪੈਲਡ ਗ੍ਰੇਡ ਪ੍ਰਤੀਤ ਹੁੰਦਾ ਹੈ ।
ਇਸ ਤਰ੍ਹਾਂ ਦੇ ਰਾਕਟ ਨਾਲ ਹੋਏ ਹਮਲੇ ਨੇ ਜਾਂਚ ਏਜੰਸੀ ਦੀਆਂ ਚਿੰਤਾਵਾਂ ਹੋਰ ਵੀ ਵਧਾ ਦਿੱਤੀਆਂ ਹਨ ਕਿਉਂਕਿ ਇਹ ਗ੍ਰਨੇਡ ਕੇਵਲ ਫੌਜ ਕੋਲ ਹੀ ਹੁੰਦਾ ਹੈ ।
ਇਸ ਹਮਲੇ ਤੋਂ ਬਾਅਦ ਪੰਜਾਬ ਪੁਲਸ ਤੋਂ ਇਲਾਵਾ ਚੰਡੀਗੜ੍ਹ ਪੁਲੀਸ ਹਰਕਤ ਵਿੱਚ ਆ ਗਏ ।
ਫੋਰੈਂਸਿਕ ਲੈਬ ਦੀਆਂ ਟੀਮਾਂ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।
ਇਸ ਤੋਂ ਇਲਾਵਾ ਨੈਸ਼ਨਲ ਜਾਂਚ ਏਜੰਸੀ ਐੱਨ ਆਈ ਏ ਦੀਆਂ ਟੀਮਾਂ ਵੀ ਘਟਨਾ ਸਥਾਨ ਤੇ ਪਹੁੰਚੀਆਂ ਹਨ ।
ਇਸ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਆਏ ਪਹਿਲੇ ਬਿਆਨ ਵਿੱਚ ਉਨ੍ਹਾਂ ਕਿਹਾ ਹੈ ਕਿ ਹਮਲੇ ਦੀ ਜਾਂਚ ਜਾਰੀ ਹੈ ।
ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਹਮਲੇ ਉਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ।
ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਜਿੱਥੇ ਚਿੰਤਾ ਪ੍ਰਗਟਾਈ ਹੈ ਉਥੇ ਇਸ ਗੱਲ ਤੇ ਰਾਹਤ ਮਹਿਸੂਸ ਕੀਤੀ ਹੈ ਕਿ ਕਿਸੇ ਜਾਨੀ ਨੁਕਸਾਨ ਨਹੀਂ ਕਰ ਸਕੇ ਹਮਲਾਵਰ ।
ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਘਟਨਾ ਤੋਂ ਬਾਅਦ ਦੋ ਸ਼ੱਕੀ ਵਿਅਕਤੀ ਸੁਜ਼ੂਕੀ ਡਿਜ਼ਾਇਰ ਵਿਚ ਇਥੋਂ ਗੁਜ਼ਰਦੇ ਦਿਖਾਈ ਦਿੱਤੇ ।
ਪ੍ਰਾਪਤ ਸੂਚਨਾਵਾਂ ਅਨੁਸਾਰ ਜਾਂਚ ਏਜੰਸੀਆਂ ਵੱਲੋਂ ਮੋਬਾਈਲ ਨੈੱਟਵਰਕ ਦੀਆਂ ਕਾਲਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ।
Get all latest content delivered to your email a few times a month.