ਤਾਜਾ ਖਬਰਾਂ
ਬੋਲਦਾ ਪੰਜਾਬ ਬਿਉੂਰੋ
ਜਲਾਲਾਬਾਦ 8 ਮਈ , ਚੰਡੀਗਡ਼੍ਹ ਦੇ ਠੇਕੇ ਤੋਂ 100 ਪਾਈਪਰ ਬਲੈਂਡਡ ਸਕਾਚ ਅਤੇ ਬੀਅਰ ਦੀਆਂ ਬੋਤਲਾਂ ਚੰਡੀਗਡ਼੍ਹ ਤੋਂ ਲਿਆਉਣੀਆਂ ਉਸ ਵਕਤ ਮਹਿੰਗੀਆਂ ਪਈਆਂ ਜਦੋਂ ਦੋ ਜਣਿਆਂ ਨੂੰ ਜਲਾਲਾਬਾਦ ਹਲਕੇ ਅੰਦਰ ਪੁਲਸ ਵੱਲੋਂ ਤਲਾਸ਼ੀ ਲੈਣ ਤੋਂ ਬਾਅਦ ਦੋ ਜਣਿਆਂ ਨੂੰ ਦੋ ਪੇਟੀਆਂ ਸ਼ਰਾਬ ਅਤੇ 40 ਬੀਅਰ ਸਮੇਤ ਕਾਬੂ ਕਰਕੇ ਪਰਚਾ ਰਜਿਸਟਰਡ ਕਰ ਦਿੱਤਾ ।
ਚੌਕੀ ਇੰਚਾਰਜ ਘੁਬਾਇਆ ਬਲਕਾਰ ਸਿੰਘ ਅਸਿਸਟੈਂਟ ਸਬ ਇੰਸਪੈਕਟਰ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੂੰ ਇਤਲਾਹ ਮਿਲੀ ਕਿ ਹਰਪ੍ਰੀਤ ਸਿੰਘ ਅਤੇ ਪ੍ਰਿੰਸ ਚੁੱਘ ਚੰਡੀਗਡ਼੍ਹ ਤੋਂ ਸਸਤੀ ਸ਼ਰਾਬ ਲਿਆ ਕੇ ਪਿੰਡਾਂ ਵਿੱਚ ਵੇਚਣ ਦੇ ਕਥਿਤ ਤੌਰ ਤੇ ਆਦੀ ਹਨ ।
ਮੌਕੇ ਉੱਪਰ ਪੁਲਸ ਪਾਰਟੀ ਵਲੋਂ ਨਾਕਾਬੰਦੀ ਕਰ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿਚੋਂ 12 ਬੋਤਲਾਂ 100 pipers , 12 ਬੋਤਲਾਂ RC ਚੰਡੀਗਡ਼੍ਹ ਮਾਰਕਾ ਅਤੇ 40 budweiser beer ਮਾਰਕਾ ਚੰਡੀਗਡ਼੍ਹ ਬਰਾਮਦ ਕੀਤੀਆਂ ਗਈਆਂ ।
ਪੁਲਸ ਵੱਲੋਂ ਹਰਪ੍ਰੀਤ ਸਿੰਘ ਉਰਫ ਗੁਰਪ੍ਰੀਤ ਸਿੰਘ ਪੁੱਤਰ ਫੂਲਾ ਸਿੰਘ ਵਾਸੀ ਜੀਵਾਂ ਅਰਾਈਂ ਥਾਣਾ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਅਤੇ ਪ੍ਰਿੰਸ ਚੁੱਘ ਪੁੱਤਰ ਰਾਕੇਸ਼ ਕੁਮਾਰ ਵਾਸੀ ਮੰਡੀ ਲਾਧੂਕਾ ਥਾਣਾ ਫਾਜ਼ਿਲਕਾ ਨੂੰ ਗ੍ਰਿਫਤਾਰ ਕਰ ਕੇ ਐਕਸਾਈਜ਼ ਐਕਟ ਦੀ ਧਾਰਾ 61 /1/14 ਅਧੀਨ ਮੁਕੱਦਮਾ ਰਜਿਸਟਰਡ ਕੀਤਾ ਹੈ ।
ਪੁਲਿਸ ਅਨੁਸਾਰ ਇਹ ਕਾਰਵਾਈ ਸਵੇਰੇ ਤਡ਼ਕੇ ਸਾਢੇ ਚਾਰ ਵਜੇ ਕੀਤੀ ਗਈ ।
ਕਥਿਤ ਤੌਰ ਤੇ ਸ਼ਰਾਬ ਸਮੇਤ ਕਾਬੂ ਆਏ ਵਿਅਕਤੀਆਂ ਵੱਲੋਂ ਇਹ ਸ਼ਰਾਬ ਵੇਚੀ ਜਾਣੀ ਸੀ ਜਾਂ ਫਿਰ ਉਹ ਖ਼ੁਦ ਦੇ ਪੀਣ ਲਈ ਲੈ ਕੇ ਆਏ ਸੀ ਇਹ ਗੱਲ ਹਾਲ ਦੀ ਘੜੀ ਸਪਸ਼ਟ ਨਹੀਂ ਹੋ ਸਕੀ ਜਦਕਿ ਦਰਜ ਹੋਏ ਮੁਕੱਦਮੇ ਅਨੁਸਾਰ ਪੁਲਸ ਦਾ ਕਹਿਣਾ ਹੈ ਕਿ ਇਹ ਲੋਕ ਸ਼ਰਾਬ ਵੇਚਣ ਦਾ ਧੰਦਾ ਕਰਦੇ ਸੀ ।
Get all latest content delivered to your email a few times a month.