ਤਾਜਾ ਖਬਰਾਂ
ਬਿਊਰੋ ਚੀਫ਼
ਚੰਡੀਗੜ੍ਹ 8 ਮਈ , ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਖ਼ਿਲਾਫ਼ ਦਰਜ ਮੁਕੱਦਮੇ ਵਿਚ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਦਿੱਲੀ ਅਤੇ ਪੰਜਾਬ ਪੁਲੀਸ ਦਰਮਿਆਨ ਚੱਲੇ ਆ ਰਹੇ ਵੱਡੇ ਨਾਟਕੀ ਘਟਨਾਕ੍ਰਮ ਵਿਚ ਉਸ ਵਕਤ ਹੋਰ ਨਵਾਂ ਅਧਿਆਇ ਜੁੜ ਗਿਆ ਜਦੋਂ ਅੱਧੀ ਰਾਤ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਉਸ ਦੀ ਗ੍ਰਿਫ਼ਤਾਰੀ ਹਾਲ ਦੀ ਘੜੀ ਰੋਕ ਦੇਣ ਦੇ ਹੁਕਮ ਜਾਰੀ ਹੋਏ ।
ਇਸ ਤੋਂ ਪਹਿਲਾਂ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵੱਲੋਂ ਉਸ ਲਈ ਅਰੈਸਟ ਵਾਰੰਟ ਜਾਰੀ ਕਰ ਕੇ ਉਸ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਹੋਏ ਸਨ ।
ਜਸਟਿਸ ਅਨੁਪ ਚਿਟਕਾਰ ਦੀ ਅਦਾਲਤ ਵਿਚ ਆਏ ਹੁਕਮਾਂ ਅਨੁਸਾਰ ਬੱਗਾ ਖ਼ਿਲਾਫ਼ 10 ਮਈ ਤਕ ਕਿਸੇ ਸਖ਼ਤ ਐਕਸ਼ਨ ਤੇ ਰੋਕ ਲਗਾਈ ਗਈ ਹੈ ।
ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕੇ ਪੰਜਾਬ ਪੁਲਸ ਵੱਲੋਂ ਤੇਜਿੰਦਰ ਬੱਗਾ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਹਰਿਆਣਾ ਪੁਲੀਸ ਵੱਲੋਂ ਉਹਨਾਂ ਨੂੰ ਰਸਤੇ ਵਿੱਚ ਰੋਕਿਆ ਗਿਆ ਕਿਓਂਕਿ ਬੱਗਾ ਦੇ ਬਾਪ ਦੇ ਬਿਆਨਾਂ ਦੇ ਆਧਾਰ ਤੇ ਦਿੱਲੀ ਪੁਲੀਸ ਵੱਲੋਂ ਦਰਜ ਕੀਤੇ ਗਏ ਬੱਗਾ ਦੀ ਕਿਡਨੈਪਿੰਗ ਦੇ ਮਾਮਲੇ ਵਿੱਚ ਸਰਚ ਵਾਰੰਟ ਦੇ ਆਧਾਰ ਤੇ ਦਿੱਲੀ ਪੁਲੀਸ ਨੇ ਪੰਜਾਬ ਪੁਲੀਸ ਕੋਲੋਂ ਬੱਗਾ ਨੂੰ ਹਰਿਆਣਾ ਵਿੱਚੋਂ ਆਪਣੀ ਹਿਰਾਸਤ ਵਿਚ ਲੈ ਲਿਆ ਸੀ ।
ਇਸ ਤੋਂ ਬਾਅਦ ਤਿੰਨੇ ਰਾਜਾਂ ਦੀ ਪੁਲੀਸ ਅਤੇ ਅਦਾਲਤੀ ਅਮਲਾਫੈਲਾ ਇਸ ਇਸ ਮਾਮਲੇ ਉੱਪਰ ਪੂਰੀ ਜ਼ੋਰ ਅਜਮਾਈ ਕਰ ਰਿਹਾ ਹੈ ।
ਬੀਤੇ ਦਿਨ ਪੰਜਾਬ ਦੇ ਨਿਆਂ ਮਾਮਲਿਆਂ ਦੇ ਮਨਿਸਟਰ ਹਰਜੋਤ ਸਿੰਘ ਬੈਂਸ ਨੇ ਕੀਤੀ ਟਿੱਪਣੀ ਵਿੱਚ ਕਿਹਾ ਸੀ ਕਿ ਤਜਿੰਦਰ ਬੱਗਾ ਨੂੰ ਉਹ ਹਰ ਹਾਲਤ ਵਿੱਚ ਗਿਰਫ ਕਰਨਗੇ ਚਾਹੇ ਉਹ ਅਫਗਾਨਿਸਤਾਨ ਵੀ ਕਿਓਂ ਨਾ ਚਲਾ ਜਾਵੇ ।
Get all latest content delivered to your email a few times a month.