IMG-LOGO
ਹੋਮ ਪੰਜਾਬ : ਗਨੀਵ ਕੌਰ ਮਜੀਠੀਆ ਵਿਧਾਇਕ ਵਜੋਂ ਚੁੱਕੀ ਸਹੁੰ

ਗਨੀਵ ਕੌਰ ਮਜੀਠੀਆ ਵਿਧਾਇਕ ਵਜੋਂ ਚੁੱਕੀ ਸਹੁੰ

Admin user - May 02, 2022 05:16 AM
IMG

ਬਿਊਰੋ ਚੀਫ਼
ਚੰਡੀਗੜ 3 ਮਈ ,
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਆਪਣੇ ਦਫਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਗਨੀਵ ਕੌਰ ਮਜੀਠੀਆ ਨੂੰ ਵਿਧਾਇਕ ਵਜੋਂ  ਸਹੁੰ ਚੁਕਾਈ ।

ਦੱਸਣਯੋਗ ਹੈ ਕਿ ਗਨੀਵ ਕੌਰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਹਨ । 
ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਕੇ ਮਜੀਠਾ ਵਿਧਾਨ ਸਭਾ ਹਲਕੇ ਤੋਂ ਵਿਧਾਨ ਸਭਾ ਪੁੱਜੇ ਹਨ । 
ਪੰਜਾਬ ਵਿਧਾਨ ਸਭਾ ਚੋਣਾਂ ਦੇ ਆਏ ਨਤੀਜੇ ਨੂੰ ਚਾਹੇ ਇੱਕ ਮਹੀਨਾ 22 ਦਿਨ  ਦਾ ਅਰਸਾ ਗੁਜਰ ਚੁੱਕਿਆ ਹੈ ਅਤੇ ਵਿਧਾਨ ਸਭਾ ਇਜਲਾਸ ਵੀ ਹੋਏ ਹਨ ਪਰ ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਹਲਕੇ ਤੋਂ ਹੋਈ ਹਾਰ ਅਤੇ ਮਜੀਠੀਆ ਦੀ ndps act ਵਿੱਚ ਹੋਈ ਗ੍ਰਿਫਤਾਰੀ ਤੋਂ ਬਾਅਦ ਉਹ ਵਿਧਾਨ ਸਭਾ ਨਹੀਂ ਸਨ ਪੁੱਜੇ ।
 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.