ਤਾਜਾ ਖਬਰਾਂ
ਬਿਊਰੋ ਚੀਫ਼
ਫਾਜ਼ਿਲਕਾ : ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਫਾਜ਼ਿਲਕਾ ਜ਼ਿਲ੍ਹਾ ਪੁਲਸ ਵੱਲੋਂ ਪਿਛਲੇ ਲੰਮੇਂ ਸਮੇਂ ਤੋਂ ਵਿੱਢੀ ਮਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਜਿਲਾ ਪੁਲਿਸ ਨੇ ਸਾਢੇ ਤਿੰਨ ਕਿਲੋ ਅਫੀਮ ਸਮੇਤ ਤਿੰਨ ਅੰਤਰਰਾਜੀ ਤਸਕਰਾਂ ਨੂੰ ਕਾਬੂ ਕੀਤਾ ।
ਅਬੋਹਰ ਪੁਲਸ ਨੇ ਜ਼ਿਲ੍ਹਾ ਪੁਲਸ ਕਪਤਾਨ ਭੁਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ੇ ਦੇ ਧੰਦੇ ਵਿੱਚ ਲੱਗੇ ਤਸਕਰਾਂ ਉੱਪਰ ਨਜ਼ਰ ਰੱਖੀ ਹੋਈ ਸੀ ।
ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ 2 ਮੁਖੀ ਸੱਜਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਸੱਤ ਨਰਾਇਣ ਪੁੱਤਰ ਭਗਤਾ ਰਾਮ, ਮਨੋਹਰ ਲਾਲ ਪੁੱਤਰ ਘੀਸਾ ਲਾਲ, ਮਹਿਲ ਸਿੰਘ ਪੁੱਤਰ ਬੂਟਾ ਸਿੰਘ ਮੱਧ ਪ੍ਰਦੇਸ਼ ਤੋਂ ਅਫੀਮ ਲਿਆ ਕੇ ਅਬੋਹਰ ਅੰਦਰ ਵੇਚਣ ਦਾ ਗੈਰਕਨੂੰਨੀ ਕੰਮ ਕਰਦੇ ਹਨ ।
ਪੁਲਿਸ ਦੇ ਸੁਹੀਆਂ ਨੇ ਚੌਕਸ ਕੀਤਾ ਸੀ ਕਿ ਉਹ ਅਫੀਮ ਦੀ ਖੇਪ ਲਿਆ ਰਹੇ ਹਨ।
ਅਬੋਹਰ ਪੁਲਿਸ ਨੇ ਫੌਰੀ ਤੌਰ ’ਤੇ ਉਕਤ ਦੋਸ਼ੀਆਂ ਨੂੰ ਰੋਕ ਕੇ ਸਰਕਾਰੀ ਗਵਾਹਾਂ ਸਾਹਮਣੇ ਤਲਾਸ਼ੀ ਲਈ ਗਈ ਤਾਂ ਇਹਨਾਂ ਕੋਲੋਂ 3 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਈ ਹੈ। ਪੁਲਸ ਨੇ ਉਕਤ ਦੋਸ਼ੀਆਂ ਨੂੰ ਕਾਬੂ ਕਰਕੇ NDPS Act ਅਧੀਨ ਮੁਕੱਦਮਾ ਦਰਜ਼ ਕੀਤਾ ਹੈ ।
Get all latest content delivered to your email a few times a month.