IMG-LOGO
ਹੋਮ ਪੰਜਾਬ : ਕੀ ADC ਮੰਗੇਗਾ ਮੁਆਫੀ

ਕੀ ADC ਮੰਗੇਗਾ ਮੁਆਫੀ

Admin user - May 02, 2022 05:32 AM
IMG

 ਬਿਊਰੋ ਚੀਫ਼
ਫਾਜਿਲਕਾ 2 ਮਈ , ਪਹਿਲੇ ਤੋ ਹੀ ਕਥਿਤ ਤੌਰ ਤੇ ਹੈੰਕੜ ਰਵੱਈਆ ਰੱਖਣ ਲਈ ਚਰਚਿਤ IAS ਅਧਿਕਾਰੀ ਉੱਪਰ ਸਰਕਾਰੀ ਮੁਲਾਜ਼ਮ ਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਬੇਇਜ਼ਤ ਕਰਨ , ਜਾਤੀਸੂਚਕ ਲਫ਼ਜਾਂ ਦੀ ਵਰਤੋਂ ਕਰਨ ਅਤੇ ਈਡੀਅਟ ਕਹਿਕੇ ਦਫ਼ਤਰ ਵਿੱਚੋੰ ਬਾਹਰ ਕੱਢਣ ਦਾ ਮਾਮਲਾ ਗਰਮਾ ਗਿਆ ਹੈ । 

ADC ਵਿਕਾਸ ਫਾਜਿਲਕਾ ਉੱਪਰ ਜੁਨੀਅਰ ਸਹਾਇਕ LFA ਸ਼ਾਖਾ ਅਸ਼ੋਕ ਕੁਮਾਰ ਵੱਲੋਂ ਲਗਾਏ ਦੋਸ਼ ਕਾਰਨ ਅੱਜ 2 ਮਈ 2022 ਨੂੰ DC ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਤੇ ਧਰਨਾ ਦਿੱਤਾ ਜਾਵੇਗਾ ।
ਜੁਨੀਅਰ ਸਹਾਇਕ ਅਨੁਸਾਰ ਉਸ ਦਾ ਗੁਨਾਹ ਏਨਾ ਕੂ ਹੈ ਕਿ ਉਹ ਸਾਹਿਬ ਦੇ ਦਫ਼ਤਰ ਵਿੱਚ ਆਪਨੇ ਸੈੱਲ ਫੋਨ ਤੇ ਆਪਨੇ ਸੀਨੀਅਰ ਸਹਾਇਕ ਦੀ ਆਈ ਫੋਨ ਕਾਲ ਅਟੈਂਡ ਕਰਨ ਕਰਨ ਦੀ ਗਲਤੀ ਕਰ ਬੈਠਾ ਸੀ । 
 ਏੇਨੇ ਤੇ adc ਭੜਕ ਗਿਆ ਅਤੇ ਕਹਿਣ ਲੱਗਿਆ ਤੂੰ ਗੱਲ ਕਿਉਂ ਕੀਤੀ । 
ਅਪਨਾ ਵਿਹਾਰ ਠੀਕ ਕਰ ਲੈ , ਨਹੀਂ ਤਾਂ ਮੈਂ ਠੀਕ ਕਰ ਦਿਆਂਗਾ ।
ਅਸ਼ੋਕ ਅਨੁਸਾਰ ਨਾਲ ਹੀ ਉਸ ਲਈ ਇਡੀਅਟ ਅਤੇ ਜਾਤੀਸੂਚਕ ਲਫਜਾਂ ਦੀ ਵਰਤੋਂ ਕਰਕੇ ਦਫਤਰ ਚੋਂ ਬਾਹਰ ਕੱਢ ਦਿੱਤਾ ਗਿਆ ।

 ਇਸ ਸਬੰਧੀ ਲਿਖਤੀ ਸ਼ਿਕਾਇਤ ਜਿੱਥੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਕੀਤੀ ਗਈ ਹੈ ਉੱਥੇ ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਨੇ ਮੁਲਾਜਮ ਦੀ ਕਥਿਤ ਤੌਰ ਤੇ ਕੀਤੀ ਗਈ ਬੇਇਜਤੀ ਨੂੰ  ਮੁੱਛ ਦਾ ਸਵਾਲ ਬਣਾਉੰਦੇ ਹੋਏ ਫੈਸਲਾ ਕੀਤਾ ਹੈ ਕਿ ਜਾਂ ਤਾਂ ਇਹ ਅਧਿਕਾਰੀ ਅਪਨੀ ਗਲਤੀ ਮੰਨਕੇ ਮੁਆਫੀ ਮੰਗੇਗਾ ਜਾਂ ਫਿਰ ਉਸਦੇ ਦਫ਼ਤਰ ਮੂਹਰੇ ਦਿੱਤਾ ਜਾਣ ਵਾਲਾ ਧਰਨੇ ਤੋੰ ਅੱਗੇ ਸੰਘਰਸ਼ ਰਾਜ ਭਰ ਵਿੱਚ ਫੈਲ ਸਕਦਾ ਹੈ ।
 ADC ( d ) ਫਾਜਿਲਕਾ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਅਜਿਹਾ ਕੁਝ ਹੋਇਆ ਹੀ ਨਹੀਂ ।
 ਡੀ ਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਅਨੁਸਾਰ ਲੋਕਲ MLA ਨੂੰ ਮਿਲਣ ਤੋੰ ਬਾਅਦ ਮਾਲ ਮੰਤਰੀ ਪੰਜਾਬ ਨੂੰ ਵੀ ਮਿਲਾਂਗੇ । 
  ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ ਆਮ ਲੋਕਾਂ ਨੂੰ ਦਫਤਰੀ ਕੰਮਾਂ ਵਿੱਚ ਹੋਣ ਵਾਲੀ ਦੇਰੀ ਲਈ ਜਿਲਾ ਪ੍ਰਸ਼ਾਸਨ ਜਿੰਮੇਵਾਰ ਹੋਏਗਾ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.