IMG-LOGO
ਹੋਮ ਪੰਜਾਬ : ਰੈਡੀਕਲ ਸਟੂਡੈਂਟਸ ਯੂਨੀਅਨ ਦੀ ਜਿੱਤ , ਹੁਣ ਰੁਕ ਕੇ ਜਾਵੇਗੀ...

ਰੈਡੀਕਲ ਸਟੂਡੈਂਟਸ ਯੂਨੀਅਨ ਦੀ ਜਿੱਤ , ਹੁਣ ਰੁਕ ਕੇ ਜਾਵੇਗੀ ਹਰੇਕ ਬੱਸ  

Admin user - Apr 30, 2022 02:09 AM
IMG

ਬਿਊਰੋ ਚੀਫ 
ਗੁਰੂ ਹਰਸਹਾਏ /ਫਿਰੋਜ਼ਪੁਰ 30 ਅਪ੍ਰੈਲ , 
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਵੱਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਮੋਹਨ ਕੇ(ਫਿਰੋਜ਼ਪੁਰ) ਅੱਗੇ ਬੱਸਾਂ ਨਾ ਰੁਕਣ ਅਤੇ ਹੋਰ ਮੰਗਾਂ ਦੀ ਪ੍ਰਾਪਤੀ ਲਈ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ  ਫਿਰੋਜ਼ਪੁਰ-ਫਾਜਿਲਕਾ  ਰੋਡ ਜਾਮ ਕੀਤਾ ਗਿਆ।
ਇਸ ਮੌਕੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਗੁਰਵਿੰਦਰ ਗੁੱਦੜ ਢੰਡੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਕਾਲਜ ਅੱਗੇ ਬੱਸਾਂ ਨਾ ਰੁਕਣ ਦੇ ਕਾਰਨ ਵਿਦਿਆਰਥੀਆਂ ਨੂੰ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। 
ਪਿਛਲੇ 18 ਅਪ੍ਰੈਲ ਨੂੰ ਵੀ ਵਿਦਿਆਰਥੀਆਂ ਵੱਲੋਂ ਰੋਡ ਜਾਮ ਕੀਤਾ ਗਿਆ ਸੀ ਪਰ ਮਸਲੇ ਨੂੰ ਹੱਲ ਨਹੀਂ ਕੀਤਾ ਗਿਆ।
ਅੱਜ ਦੇ ਰੋਸ ਪ੍ਰਦਰਸ਼ਨ ਦੇ ਦਬਾਅ ਸਦਕਾ ਪੀ ਆਰ ਦੇ ਜਨਰਲ ਮੈਨੇਜਰ ਫਿਰੋਜ਼ਪੁਰ ਵੱਲੋਂ ਕਾਲਜ ਅੱਗੇ ਬੱਸਾਂ ਰੋਕਣ ਲਈ ਨੋਟਿਸ ਜਾਰੀ ਕਰ ਦਿੱਤਾ।
ਅੱਜ ਦੇ ਧਰਨੇ ਦੌਰਾਨ ਵਿਦਿਆਰਥੀਆਂ ਦੀਆਂ ਮੁੱਖ ਮੰਗਾਂ ਸਨ ਕਿ ਕਾਲਜ ਅੱਗੇ ਬੱਸ ਸਟਾਪ ਬਣਾਇਆ ਜਾਵੇ, ਕਾਲਜ ਦੇ ਗੇਟ ਤੇ  ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ,ਕਾਲਜ ਗੇਟ ਦੇ ਬਾਹਰ  ਵਿਦਿਆਰਥੀਆਂ ਦੇ ਬੈਠਣ ਲਈ ਸ਼ੈੱਡ ਬਣਾਇਆ ਜਾਵੇ।ਇਸ ਮੌਕੇ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਪਹੁੰਚ ਕੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਦਸ ਬਾਰਾਂ ਦਿਨਾਂ ਵਿੱਚ ਰਹਿੰਦੇ ਮਸਲਿਆਂ ਨੂੰ ਹੱਲ ਕਰ ਦਿੱਤਾ  । 
ਇਸ ਮੌਕੇ ਭਰਾਤਰੀ ਜੱਥੇਬੰਦੀਆਂ ਵੱਲੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਦੇਸਰਾਜ ਅਤੇ ਪ੍ਰਵੀਨ ਰਾਣੀ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਗੁਰਬਖਸ਼ ਸਿੰਘ ਅਤੇ ਪੀਆਰਐੱਸਯੂ ਵੱਲੋਂ ਸੰਜੂ, ਕੁਲਵੰਤ ਕੌਰ,ਸੋਨੂੰ,ਹਰਜੰਟ,ਭੋਲਾ, ਨਵਰੀਤ ਕੌਰ, ਤਜਿੰਦਰ ਕੌਰ ਆਦਿ ਹਾਜ਼ਰ ਸਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.