IMG-LOGO
ਹੋਮ ਪੰਜਾਬ : ਬੱਚਿਆਂ ਨੂੰ ਛੁੱਟੀ ਦੌਰਾਨ ਅਧਿਆਪਕ ਦੇਣਗੇ ਆਨਲਾਇਨ ਸਿੱਖਿਆ

ਬੱਚਿਆਂ ਨੂੰ ਛੁੱਟੀ ਦੌਰਾਨ ਅਧਿਆਪਕ ਦੇਣਗੇ ਆਨਲਾਇਨ ਸਿੱਖਿਆ

Admin user - Apr 29, 2022 05:57 AM
IMG

  ਬਿਊਰੋ ਚੀਫ
 ਚੰਡੀਗਡ਼੍ਹ 29 ਅਪ੍ਰੈਲ ,
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਰਾਜ ਅੰਦਰ ਉੱਚੇ ਤਾਪਮਾਨ ਦੇ ਲਗਾਤਾਰ ਹੋਰ ਵਧਣ ਕਾਰਨ ਸਕੂਲਾਂ ਦੇ ਵਿੱਚ ਬੱਚਿਆਂ ਦੀਆਂ ਜਮਾਤਾਂ ਲਗਾਉਣ ਦੀ ਸਮਾਂ ਸਾਰਨੀ ਤਬਦੀਲ ਕੀਤੀ ਹੈ ।
 ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੁੜੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ ਸਵੇਰੇ ਸੱਤ ਵਜੇ ਖੁੱਲ੍ਹਣਗੇ  ।
 ਪ੍ਰਾਇਮਰੀ ਵਿੰਗ ਦੇ ਬਚੇ ਚਾਰ ਘੰਟੇ ਸਕੂਲ ਅੰਦਰ ਪੜ੍ਹਾਈ ਕਰਨਗੇ ਅਤੇ ਉਨ੍ਹਾਂ ਨੂੰ 11 ਵਜੇ ਛੁੱਟੀ ਹੋਵੇਗੀ  ।
 ਇਸ ਤਰ੍ਹਾਂ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚੇ ਸਵੇਰੇ 7 ਵਜੇ ਕਲਾਸ ਵਿੱਚ ਪੁੱਜਣਗੇ ਅਤੇ ਉਨ੍ਹਾਂ ਨੂੰ ਦੁਪਹਿਰ 12.30 ਵਜੇ ਤਕ ਪੜ੍ਹਾਇਆ ਜਾਵੇਗਾ ।
  ਇਸ ਦੇ ਨਾਲ ਹੀ ਪ੍ਰਮੁੱਖ ਸਕੱਤਰ ਸਿੱਖਿਆ ਵਿਭਾਗ ਵੱਲੋਂ ਮੁੱਖ ਮੰਤਰੀ ਪੰਜਾਬ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਗਏ ਪੱਤਰ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਵੀ ਐਲਾਨ ਕੀਤਾ ਹੈ ।
 ਗਰਮੀਆਂ ਦੀਆਂ ਛੁੱਟੀਆਂ  15 ਮਈ 2022 ਤੋਂ 30 ਜੂਨ 2022 ਤਕ ਮਤਲਬ ਕਿ ਡੇਢ ਮਹੀਨਾ ਹੋਣਗੀਆਂ ਪਰ  ਇਸ ਦੌਰਾਨ 16 ਦੇਣ ਬੱਚਿਆਂ ਨੂੰ ਤਾਂ ਛੁੱਟੀ ਰਹੇਗੀ ਪਰ ਅਧਿਆਪਕ ਸਕੂਲਾਂ ਵਿੱਚ ਪੁੱਜ ਕੇ ਆਨਲਾਈਨ ਕਲਾਸਾਂ ਲਾਉਣਗੇ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.