ਤਾਜਾ ਖਬਰਾਂ
ਬੋਲਦਾ ਪੰਜਾਬ
ਅਬੋਹਰ - ਪੰਜਾਬ ਅੰਦਰ ਨਵੀਂ ਬਣੀ ਸਰਕਾਰ ਚਾਹੇ ਲੱਖ ਦਾਅਵੇ ਕਰੇ ਪਰ , ਪਿਛੋਕੜ 'ਚੇ ਨੋਟਬੰਦੀ , GST ਅਤੇ ਕੋਰੋਨਾ ਵਾਇਰਸ ਤੋਂ ਡੰਗੇ ਪੰਜਾਬੀਆਂ ਨੂੰ ਮੌਤ ਦਾ ਦੁਸ਼ਵਾਰ ਰਸਤਾ ਚੁਨਣਾ ਪੈ ਰਿਹਾ ਹੈ ।
ਤਾਜ਼ਾ ਹਿਰਦੇਵੇਦਕ ਕਾਂਡ ਵਿੱਚ ਇੱਕ ਅਧਿਆਪਕ ਨੇ ਆਪਨੇ 9 ਸਾਲਾ ਬੇਟੇ ਨੂੰ ਬੁੱਕਲ ਚੇ ਲੈ ਨਹਿਰ ਵਿੱਚ ਛਾਲ ਮਾਰ ਕੇ ਕਥਿਤ ਤੌਰ ਤੇ ਜੀਵਨ ਲੀਲਾ ਸਮਾਪਤ ਕਰ ਲਈ ।
ਪਿਛਲੇ ਸਮੇਂ 'ਚੇ ਖੁੱਦ ਆਤਮ ਹੱਤਿਆ ਕਰਨ ਵਾਲੇ ਲੋਕ ਹੁਣ ਆਪਣੇ ਅਨਭੋਲ ਬੱਚਿਆਂ ਨੂੰ ਵੀ ਮੌਤ ਦੇ ਮੂੰਹ ਵਿੱਚ ਦੇ ਰਹੇ ਹਨ ।
ਅਜਿਹੀ ਹੀ ਹਿਰਦੇਵੇਦਕ ਘਟਨਾ ਵਾਪਰੀ ਹੈ ਜਿਲਾ ਫਾਜਿਲਕਾ ਵਿੱਚ ਜਿੱਥੋੰ ਬਤੌਰ MP ਸੁਖਬੀਰ ਸਿੰਘ ਬਾਦਲ ਹਨ ਅਤੇ ਕਾਂਗਰਸ ਪਾਰਟੀ ਦੇ ਪੰਜਸਬ ਪ੍ਰਧਾਨ ਵਜੋੰ ਕੰਮ ਕਰਨ ਵਾਲੇ ਸੁਨੀਲ ਜਾਖੜ ਦਾ ਇਹ "ਜੱਦੀ " ਹਲਕਾ ਹੈ ।
ਆਰਥਿਕ ਤੌਰ ਤੇ ਝੰਬੇ ਇੱਕ ਪੜੇ ਲਿਖੇ ਉਸ ਬਾਪ ਨੇ ਆਪਣੇ 9 ਸਾਲ ਦੇ ਲਿਖਤੇ ਜਿਗਰ ਨੂੰ ਬੁੱਕਲ ਵਿੱਚ ਨਹਿਰ ਵਿੱਚ ਛਾਲ ਮਾਰਕੇ ਆਤਮ ਹੱਤਿਆ ਕਰ ਲਈ ।
ਆਰਥਿਕ ਨੁਕਸਾਨ ਤੋਂ ਪ੍ਰੇਸ਼ਾਨ ਇਕ ਵਿਅਕਤੀ ਨੇ ਅੱਜ ਆਪਣੇ ਨੌੰ ਸਾਲਾ ਬੇਟੇ ਦੇ ਨਾਲ ਅਬੋਹਰ ਹਨੂਮਾਨਗੜ੍ਹ ਰੋਡ ਤੋਂ ਲੰਘਦੀ ਮਲੂਕਪੂਰ ਮਾਈਨਰ ਵਿੱਚ ਛਾਲ ਮਾਰ ਦਿੱਤੀ ।
ਇਸ ਦੀ ਸੂਚਨਾ ਉਸਨੇ ਆਪਣੇ ਭਰਾ ਨੂੰ ਵ੍ਹੱਟਸਐਪ 'ਤੇ ਦੇ ਦਿੱਤੀ ਸੀ ।
ਜਦੋਂ ਉਸ ਦੇ ਭਰਾ ਵੱਲੋਂ ਵ੍ਹੱਟਸਐਪ 'ਤੇ ਆਪਣੇ ਭਰਾ ਦੇ ਮਿਲੇ ਮੈਸੇਜ ਨੂੰ ਪੜ੍ਹਿਆ ਤਾਂ ਉਹ ਤੁਰੰਤ ਨਹਿਰ 'ਤੇ ਪਹੁੰਚਿਆ ਅਤੇ ਇਸ ਦੀ ਸੂਚਨਾ ਉਸਨੇ ਆਪਣੇ ਪਿਤਾ ਅਤੇ ਹੋਰ ਜਾਣਕਾਰਾਂ ਨੂੰ ਦਿੱਤੀ ।
ਨਹਿਰ 'ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਇਕ ਸਕੂਲ ਬੈਗ ਮਿਲਿਆ ਜੋ ਉਸ ਦੇ ਭਰਾ ਦੇ ਬੇਟੇ ਦਾ ਸੀ ।
ਤੁਹਾਨੂੰ ਦੱਸ ਦਈਏ ਕਿ ਨਹਿਰ ਵਿੱਚ ਛਾਲ ਮਾਰਨ ਵਾਲੇ ਦੀ ਪਹਿਚਾਣ ਨਿਤਿਨ ਸ਼ਰਮਾ ਵਾਸੀ ਸਿੱਧੂ ਨਗਰੀ ਅਬੋਹਰ ਵਜੋਂ ਹੋਈ ਹੈ ।
ਨਿਤਿਨ ਆਪਣੇ 9 ਸਾਲਾ ਬੇਟੇ ਇਸ਼ਾਂਤ ਨੂੰ ਵੀ ਸਕੂਲੋਂ ਛੁੱਟੀ ਹੋਣ ਦੇ ਸਮੇਂ ਸਿੱਧਾ ਲੈ ਕੇ ਨਹਿਰ 'ਤੇ ਪਹੁੰਚ ਗਿਆ ਤੇ ਸਕੂਲ ਬੈਗ ਉਥੇ ਰੱਖ ਕੇ ਬੱਚੇ ਨੂੰ ਨਾਲ ਲੈਕੇ ਨਹਿਰ ਚ ਛਾਲ ਮਾਰ ਗਿਆ ।
ਨਿਸ਼ਾਂਤ ਅਬੋਹਰ ਦੇ ਕਾਨਵੈਂਟ ਸਕੂਲ ਵਿੱਚ ਪੜ੍ਹਦਾ ਸੀ ।
ਲੋਕਾਂ ਵੱਲੋਂ ਗੋਤਾਖੋਰਾਂ ਦੀ ਮਦਦ ਦੇ ਨਾਲ ਨਿਤਿਨ ਅਤੇ ਉਸਦੇ ਬੇਟੇ ਇਸ਼ਾਂਤ ਦੀ ਭਾਲ ਨਹਿਰ ਵਿੱਚ ਕੀਤੀ ਜਾ ਰਹੀ ਹੈ ਪਰ ਪਾਣੀ ਦਾ ਵਹਾਅ ਜ਼ਿਆਦਾ ਤੇਜ਼ ਹੋਣ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ ।
ਖਬਰ ਲਿਖੇ ਲਿਖੇ ਜਾਣ ਤੱਕ ਦੋਵੇਂ ਪਿਓ ਪੁੱਤਰ ਦੀ ਕੋਈ ਸੂਚਨਾ ਨਹੀਂ ਮਿਲੀ ਸੀ ।
ਨਿਤਿਨ ਦੇ ਪਿਉ ਰਤਨ ਸ਼ਰਮਾ ਨੇ ਦੱਸਿਆ ਕਿ ਨਿਤਿਨ ਕੁਮਾਰ ਵਲੋਂ ਕੋਰੋਨਾ ਕਾਲ ਤੋਂ ਪਹਿਲਾਂ ਇਕ ਸਕੂਲ ਬਣਾਇਆ ਗਿਆ ਸੀ ਪਰ ਕੋਰੋਨਾ ਕਾਲ ਦੇ ਦੌਰਾਨ ਉਸ ਵਿੱਚ ਵੱਡਾ ਘਾਟਾ ਪੈਣ ਤੋਂ ਬਾਅਦ ਅਕਸਰ ਹੀ ਨਿਤਿਨ ਪਰੇਸ਼ਾਨ ਰਹਿੰਦਾ ਸੀ ।
ਆਪਣੀ ਪਤਨੀ ਨਾਲ ਗੱਲ ਕਰਦਿਆਂ ਕਹਿੰਦਾ ਸੀ ਕਿ ਤਿੰਨੇ ਖ਼ੁਦਕੁਸ਼ੀ ਕਰ ਲਵਾਂਗੇ ।
ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਸਰਕਾਰਾਂ ਬਦਲਣ ਤੇ ਆਮ ਲੋਕਾਂ ਦੀ ਹੋਣੀ ਨਹੀੰ ਬਦਲੀ ।
ਜਿਲਾ ਫਾਜਿਲਕਾ ਦੇ
ਅਬੋਹਰ ਹਲਕੇ ਅੰਦਰ ਵਾਪਰੀ ਇਸ ਘਟਨਾ ਲਈ ਸੁਨੀਲ ਜਾਖੜ ,ਅਕਾਲੀ ਦਲ ਪ੍ਰਧਾਨ ਅਤੇ MP ferozepur ਸੁਖਬੀਰ ਸਿੰਘ ਬਾਦਲ ਦੀ ਕਾਰਗੁਜਾਰੀ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕੀਤੇ ਹਨ ।
Get all latest content delivered to your email a few times a month.