ਤਾਜਾ ਖਬਰਾਂ
ਮਨਪ੍ਰੀਤ ਕੌਰ
ਚੰਡੀਗੜ੍ਹ 17 ਜਨਵਰੀ , ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਰਿਜ਼ਰਵ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਆਗੂ ਆਸ਼ੂ ਬਾਂਗੜ ਵੱਲੋਂ ਅੱਜ ਸਵੇਰੇ ਆਮ ਆਦਮੀ ਪਾਰਟੀ ਦੀ ਟਿਕਟ ਛੱਡ ਕੇ ਮੁਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇਣ ਤੋਂ ਬਾਅਦ ਵੱਡਾ ਘਟਨਾ ਕ੍ਰਮ ਵਾਪਰਿਆ ।
ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਹੀ ਆਸ਼ੂ ਬਾਂਗੜ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ ।
ਆਸ਼ੂ ਬਾਂਗੜ ਵੱਲੋਂ ਅਸਤੀਫ਼ਾ ਦੇਣ ਪਿੱਛੇ ਕਾਰਨ ਦੱਸਿਆ ਗਿਆ ਸੀ ਕਿ ਲੀਡਰਸ਼ਿਪ ਵੱਲੋਂ ਉਸ ਉੱਪਰ ਫਾਲਤੂ ਦਬਾਅ ਪਾਇਆ ਜਾ ਰਿਹਾ ਸੀ ।
Get all latest content delivered to your email a few times a month.