ਤਾਜਾ ਖਬਰਾਂ
ਸ਼ਬਦੀਸ਼ ਥਿੰਦ
ਚੰਡੀਗਡ਼੍ਹ / ਫ਼ਰੀਦਕੋਟ 12 ਅਪ੍ਰੈਲ , ਓਲੰਪੀਅਨ ਸ਼ੂਟਰ, ਅਰਜਨ ਐਵਾਰਡੀ , ਕਾਮਨਵੈਲਥ ਗੇਮਜ਼ ਦੇ ਗੋਲਡ ਮੈਡਲਿਸਟ ਅਤੇ ਏਸ਼ੀਅਨ ਗੇਮਜ਼ ਦੇ ਮੈਡਲਿਸਟ Ms ਅਵਨੀਤ ਸਿੱਧੂ pps ਨੂੰ ਸੀਨੀਅਰ ਪੁਲੀਸ ਕਪਤਾਨ ( SSP) ਫ਼ਰੀਦਕੋਟ ਲਗਾਇਆ ਗਿਆ ਹੈ ।
ਉਹ ਫਾਜ਼ਿਲਕਾ ਵਿਖੇ ਐਸ ਪੀ ਹੈੱਡਕੁਆਰਟਰ ਵਜੋਂ ਕੰਮ ਕਰ ਰਹੇ ਸਨ ।
ਇਸ ਤੋਂ ਪਹਿਲਾਂ ਉਨ੍ਹਾਂ ਫ਼ਾਜ਼ਿਲਕਾ ਵਿਖੇ ਹੀ ਐਸ ਪੀ ਵਿਮੈਨ ਐਂਡ ਚਾਈਲਡ ਤੇ ਅਹੁਦੇ ਤੇ ਕੰਮ ਕੀਤਾ ।
ਇਸ ਦੌਰਾਨ ਉਨ੍ਹਾਂ ਆਪਣੀ ਡਿਊਟੀ ਦੇ ਨਾਲ - ਨਾਲ ਔਰਤਾਂ ਦੀ ਸੁਰੱਖਿਆ ਅਤੇ ਲੜਕੀਆਂ ਦੀ ਸਵੈ ਸੁਰੱਖਿਆ ਲਈ ਵੱਖ - ਵੱਖ ਸਮਿਆਂ ਤੇ ਸੈਮੀਨਾਰ ਅਤੇ ਕੈਂਪ ਲਗਾ ਕੇ ਸ਼ਾਨਦਾਰ ਕੰਮ ਕੀਤਾ ।
30 ਅਕਤੂਬਰ 1981 ਨੂੰ ਜਨਮੇ ਅਵਨੀਤ ਕੌਰ ਸਿੱਧੂ ਨੇ ਆਪਣੀ ਸਕੂਲ ਸਿੱਖਿਆ ਸੇਂਟ ਜੋਸਫ ਕਾਨਵੈਂਟ ਸਕੂਲ ਬਠਿੰਡਾ ਤੋਂ ਪ੍ਰਾਪਤ ਕਰਨ ਬਾਅਦ ਸ਼ੂਟਿੰਗ ਕੈਰੀਅਰ ਦੀ ਸ਼ੁਰੂਆਤ 2001 ਵਿੱਚ ਦਸਮੇਸ਼ ਗਰਲਜ਼ ਕਾਲਜ ਬਾਦਲ ਤੋਂ ਕੀਤੀ ।
6 ਸਾਲ ਦੇ ਅਰਸੇ ਦੌਰਾਨ ਉਹ ਰਾਸ਼ਟਰੀ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵਿਰੋਧੀਆਂ ਨੂੰ ਪਛਾੜਦੇ ਹੋਏ ਗੋਲਡ ਅਤੇ ਸਿਲਵਰ ਮੈਡਲ ਜਿੱਤ ਕੇ ਸਿਖ਼ਰ ਤੇ ਜਾ ਪਹੁੰਚੇ ।
18 ਵੀਂ ਕਾਮਨਵੈਲਥ ਗੇਮਜ਼ 2006 ( ਮੈਲਬੌਰਨ ਆਸਟ੍ਰੇਲੀਆ ) ਵਿੱਚ ਉਨ੍ਹਾਂ ਗੋਲਡ ਅਤੇ ਸਿਲਵਰ ਮੈਡਲ ਜਿੱਤੇ ।
ਦਸਮੇਸ਼ ਗਰਲਜ਼ ਕਾਲਜ ਬਾਦਲ ਤੋਂ ਹੀ ਉਨ੍ਹਾਂ ਆਪਣੀ ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ 2005 ਵਿੱਚ ਮਾਸਟਰ ਡਿਗਰੀ ਇੰਗਲਿਸ਼ ਲਿਟਰੇਚਰ ਵਿੱਚ ਹਾਸਲ ਕੀਤੀ ।
ਇਸ ਦੌਰਾਨ ਉਨ੍ਹਾਂ 60 ਮੈਡਲ ਵੱਖ ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਜਿੱਤੇ ।
ਏਅਰ ਇੰਡੀਆ ਨੇ ਉਨ੍ਹਾਂ ਨੂੰ ਅਸਿਸਟੈਂਟ ਮੈਨੇਜਰ ਵਜੋਂ ਵੀ ਕੰਮ ਕੀਤਾ ।
ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਪੁਲੀਸ ਵਿੱਚ ਡੀ ਐੱਸ ਪੀ ਨਿਯੁਕਤ ਕੀਤਾ ।
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਉਨ੍ਹਾਂ 100 ਤੋਂ ਉੱਪਰ ਮੈਡਲ ਜਿੱਤੇ ਹਨ ।
ਮੁੱਖ ਪ੍ਰਾਪਤੀਆਂ ਵਿਚ ਕਾਮਨਵੈਲਥ ਗੇਮਜ਼ 2006 ਗੋਲਡ ਮੈਡਲ ਟੀਮ ਜਿੱਤਿਆ ।
ਮੈਲਬੋਰਨ ਆਸਟ੍ਰੇਲੀਆ ਦੀ ਇਸੇ ਗੇਮਜ਼ ਦੌਰਾਨ ਉਨ੍ਹਾਂ ਨਿਜੀ ਗੇਮ ਵਿੱਚ ਸਿਲਵਰ ਮੈਡਲ ਜਿੱਤਿਆ ।
ਏਸ਼ੀਅਨ ਗੇਮਜ਼ 2006 ਦੋਹਾ ਵਿੱਚ ਉਨ੍ਹਾਂ ਕਾਂਸੀ ਦਾ ਤਮਗਾ ਜਿੱਤਿਆ ।
11 ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 2007 ਕੁਵੈਤ ਵਿਚ ਉਨ੍ਹਾਂ ਕਾਂਸੀ ਦਾ ਮੈਡਲ ਜਿੱਤਿਆ ।
33 ਵੀਂ ਨੈਸ਼ਨਲ ਵੇਨਜ਼ ਗੁਹਾਟੀ 2007 ਵਿੱਚ ਓਨਾ ਦੋ ਸਿਲਵਰ ਮੈਡਲ ਜਿੱਤੇ ।
51 ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਅਹਿਮਦਾਬਾਦ ਵਿੱਚ ਉਨ੍ਹਾਂ ਫ਼ੇਰ ਸੋਨ ਮੈਡਲ ਫੁੰਡਿਆ ।
2008 ਵਿੱਚ ਉਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਨਿਵਾਜਿਆ ਗਿਆ ।
2013 ਵਿੱਚ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਾਪਤ ਹੋਇਆ ।
2008 ਨੂੰਹ ਆਸਟ੍ਰੇਲੀਆ ਕੱਪ ਸਿਡਨੀ ਵਿੱਚ ਉਨ੍ਹਾਂ ਫਿਰ ਗੋਲਡ ਮੈਡਲ ਜਿੱਤਿਆ ।
2010 ਇੰਟਰਸ਼ੂਟ ਨੀਦਰਲੈਂਡ ਨਿੱਜੀ ਸਿਲਵਰ ਅਤੇ ਟੀਮ ਵਿਚ ਗੋਲਡ ਮੈਡਲ ਜਿੱਤਿਆ ।
2011 ਨੈਸ਼ਨਲ ਚੈਂਪੀਅਨਸ਼ਿਪ ਵਿੱਚ ਟੀਮ ਗੋਲਡ ਮੈਡਲ ਵਿਨਰ ਰਹੇ ।
2012 , 2013 , 2015 , 2016 ਚਾਰ ਵਾਰ ਆਲ ਇੰਡੀਆ ਪੁਲੀਸ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤੇ ।
2017 ਵਿੱਚ ਇਕ ਹੋਰ ਪੁਲਾਂਘ ਪੁੱਟਦਿਆਂ ਵਰਲਡ ਪੁਲੀਸ ਗੇਮਜ਼ ਲਾਸ ਏਂਜਲਸ ਯੂਐਸਏ ਵਿਚ ਇਕ ਗੋਲਡ ਇਕ ਸਿਲਵਰ ਅਤੇ ਦੋ ਕਾਂਸੀ ਦੇ ਤਮਗੇ ਜਿੱਤੇ ।
ਨਿੱਜੀ ਜ਼ਿੰਦਗੀ ਵਿੱਚ ਉਹ ਇੰਡੀਅਨ ਹਾਕੀ ਟੀਮ ਦੇ ਕਪਤਾਨ ਰਾਜਪਾਲ ਸਿੰਘ ਨਾਲ 2013 ਵਿੱਚ ਵਿਆਹ ਬੰਧਨ ਵਿੱਚ ਬੱਝੇ ।
ਉਨ੍ਹਾਂ ਦੇ ਪਤੀ ਰਾਜਪਾਲ ਸਿੰਘ ਵੀ ਅਰਜਨ ਐਵਾਰਡੀ ਹਨ ।
ਅਵਨੀਤ ਸਿੱਧੂ ਇਕ ਬੱਚੀ ਦੀ ਮਾਂ ਹੈ ।
Get all latest content delivered to your email a few times a month.