IMG-LOGO
ਹੋਮ ਪੰਜਾਬ : ਆਤਮ ਹੱਤਿਆ ਕਰ ਗਏ ਕਿਸਾਨਾਂ ਦੀਆਂ ਬੱਚੀਆਂ ਲਈ SSP ਮਨਦੀਪ...

ਆਤਮ ਹੱਤਿਆ ਕਰ ਗਏ ਕਿਸਾਨਾਂ ਦੀਆਂ ਬੱਚੀਆਂ ਲਈ SSP ਮਨਦੀਪ ਸਿੰਘ ਸੰਧੂ ਨੇ ਕੀਤਾ ਪਰਉਪਕਾਰੀ ਕਾਰਜ

Admin user - Apr 10, 2022 06:43 AM
IMG

 ਸ਼ਬਦੀਸ਼ ਥਿੰਦ 
ਸੰਗਰੂਰ, 10 ਅਪ੍ਰੈਲ : ਜਿਵੇਂ ਕਿ  ਪੁਲਿਸ ਅਧਿਕਾਰੀਆਂ ਪ੍ਰਤੀ ਬਣੀ ਹੋਈ ਆਮ ਧਾਰਨਾ ਕਿ ਇਹ ਲੋਕ ਡੰਡੇ ਦੇ ਜ਼ੋਰ ਨਾਲ ਕੰਮ ਕਰਵਾਉਣਾ ਜਾਣਦੇ ਹਨ ਅਤੇ ਇਹ ਸਮਾਜਕ ਢਾਂਚੇ ਵਿੱਚ ਜ਼ਰੂਰਤਮੰਦ ਲੋਕਾਂ ਦੇ ਦਰਦ ਨੂੰ ਪਹਿਚਾਣ ਕੇ ਉਨ੍ਹਾਂ ਦੀ ਮਦਦ ਨਹੀਂ ਕਰਦੇ , ਇਸ ਦੇ ਉਲਟ IPS ਅਧਿਕਾਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਪੁਲੀਸ ਕਪਤਾਨ ਸੰਗਰੂਰ ਵੱਲੋਂ ਕਰਜ਼ੇ ਜਾਂ ਹੋਰ ਕਾਰਨਾਂ ਕਰ ਕੇ ਆਤਮਹੱਤਿਆ ਕਰ ਗਏ ਬਾਬਲਾਂ ਦੀਆਂ ਬੱਚੀਆਂ ਲਈ ਆਪਣੀ ਤਨਖਾਹ ਵਿਚੋਂ ਪੈਸੇ ਦੇਣ ਦੇ ਪੁੱਟੇ ਕਦਮ ਜਿੱਥੇ ਦੁਨੀਆਂ ਭਰ ਵਿਚ ਸਰਾਹਨਾ ਹੋਈ ਹੈ ਉਥੇ ਇਸ ਕਦਮ ਵਿਚ ਉਨ੍ਹਾਂ ਦੇ ਨਾਲ ਹੋਰ ਵੀ ਦਾਨੀ ਲੋਕ ਜੁੜ ਰਹੇ ਹਨ ।
  
ਦੱਸਣਯੋਗ ਹੈ ਕਿ  
ਜ਼ਿਲ੍ਹਾ ਪੁਲਿਸ ਮੁਖੀ  ਮਨਦੀਪ ਸਿੰਘ ਸਿੱਧੂ ਵੱਲੋਂ ਪਿਛਲੇ ਦਿਨੀਂ ਸੰਗਰੂਰ ਵਿਖੇ ਅਹੁਦਾ ਸੰਭਾਲਣ ਮੌਕੇ ਆਪਣੀ ਤਨਖਾਹ ਵਿੱਚੋਂ ਹਰ ਮਹੀਨੇ ਜ਼ਰੂਰਤਮੰਦ ਲੜਕੀਆਂ ਦੀ ਪੜ੍ਹਾਈ ਲਈ 21 ਹਜ਼ਾਰ ਰੁਪਏ ਦੇਣ ਦੇ ਕੀਤਾ  ਸੀ ।

 ਪਰਉਪੁਕਾਰ ਦੀ ਇਸ ਲੜੀ ਵਿਚ ਉਨ੍ਹਾਂ ਦੇ ਨਾਲ ਹੋਰ ਜੁੜਣ ਵਾਲਿਆਂ ਸੰਬੰਧੀ  
ਸਰਦਾਰ ਮਨਦੀਪ ਸਿੰਘ ਸਿੱਧੂ IPS ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ਼ੀ ਡਾ. ਰਜਿੰਦਰ ਗੁਪਤਾ ਨੇ ਇਸ ਮੁਹਿੰਮ ਵਿਚ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਡਾ. ਗੁਪਤਾ ਵੱਲੋਂ ਲੋਕ ਸੇਵਾ ਲਈ ਇੱਕ ਹੋਰ ਮਹੱਤਵਪੂਰਨ ਪੁਲਾਂਘ ਹੈ। 
ਸ਼੍ਰੀ ਸਿੱਧੂ ਨੇ ਡਾ. ਗੁਪਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਸਬੰਧਤ ਪਰਿਵਾਰਾਂ ਦੀਆਂ ਜਿਹੜੀਆਂ ਬੱਚੀਆਂ ਆਪਣੇ ਪਿਤਾ ਨੂੰ ਖੁਦਕੁਸ਼ੀ ਜਿਹੇ ਮਾੜੇ ਸਮਾਜਿਕ ਵਰਤਾਰੇ ਕਾਰਨ ਗੁਆ ਚੁੱਕੀਆਂ ਹਨ, ਨੂੰ ਵਿੱਤੀ ਸਹਾਇਤਾ ਮਿਲਣ ਨਾਲ ਉਹ ਬੱਚੀਆਂ ਆਪਣੇ ਸੁਨਹਿਰੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਸਮਰੱਥ ਬਣਨਗੀਆਂ । ਜ਼ਿਕਰਯੋਗ ਹੈ ਕਿ ਐਸ.ਐਸ.ਪੀ ਸ੍ਰੀ ਸਿੱਧੂ ਵੱਲੋਂ ਆਪਣੀ ਪਹਿਲੀ ਤਨਖਾਹ ਵਿੱਚੋਂ 51 ਹਜ਼ਾਰ ਰੁਪਏ ਅਤੇ ਫਿਰ ਸੰਗਰੂਰ ਵਿਖੇ ਪੋਸਟਿੰਗ ਤੱਕ ਹਰ ਮਹੀਨੇ ਆਪਣੀ ਤਨਖਾਹ ਵਿੱਚੋਂ 21 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.