IMG-LOGO
ਹੋਮ ਪੰਜਾਬ : ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਕਾਂਗਰਸ ਪਾਰਟੀ ਸਰ ਕਰੇਗੀ ਵੱਡੇ...

ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਕਾਂਗਰਸ ਪਾਰਟੀ ਸਰ ਕਰੇਗੀ ਵੱਡੇ ਟੀਚੇ ; ਵਿੱਕੀ ਸਿੱਧੂ 

Admin user - Apr 10, 2022 05:53 AM
IMG

 ਬਿਊਰੋ ਚੀਫ਼  
ਗੁਰੂ ਹਰਸਹਾਏ ਫਿਰੋਜ਼ਪੁਰ 10 ਅਪ੍ਰੈਲ , ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਵਾਗਡੋਰ ਨੌਜਵਾਨ ਕਾਂਗਰਸ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਥ ਸੌਂਪਣ ਤੇ ਯੂਥ ਕਾਂਗਰਸ ਦੇ ਨੈਸ਼ਨਲ ਲੈਵਲ ਦੇ ਆਗੂ ਅਤੇ ਹਲਕਾ ਗੁਰੂਹਰਸਹਾਏ ਦੇ ਪ੍ਰਧਾਨ ਵਿੱਕੀ ਸਿੱਧੂ ਵੱਲੋਂ ਪੂਰੀ ਟੀਮ ਸਮੇਤ ਇਸ ਨਿਯੁਕਤੀ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ ।
   ਲੱਡੂ ਵੰਡ ਕੇ ਖੁਸ਼ੀ ਪ੍ਰਗਟਾਉਣ ਮੌਕੇ ਵਿੱਕੀ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਅੱਜ ਅਜਿਹੇ ਹੀ ਨਿਧੜਕ ਆਗੂ ਦੀ ਜ਼ਰੂਰਤ ਸੀ  ।
  ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਦੇ ਕਾਰਜਕਾਲ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੇਸ਼ ਭਰ ਵਿੱਚ ਵੱਡੀਆਂ ਪੁਲਾਂਘਾਂ ਪੁੱਟੀਆਂ  ।
  ਵਿੱਕੀ ਸਿੱਧੂ ਕਹਿੰਦੇ ਹਨ ਕਿ ਬਾਦਲ ਪਰਿਵਾਰ ਦੇ ਗੜ੍ਹ ਬਠਿੰਡਾ ਲੋਕ ਸਭਾ ਹਲਕਾ ਅਤੇ ਖ਼ਾਸਕਰ ਗਿੱਦੜਬਾਹਾ ਤੋਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਦੇ ਹੋਏ ਖਾਤਮੇ ਪਿੱਛੇ ਰਾਜਾ ਵੜਿੰਗ ਵਰਗੇ ਧੜੱਲੇਦਾਰ ਆਗੂਆਂ ਦਾ ਵੱਡਾ ਯੋਗਦਾਨ ਰਿਹਾ ਹੈ  ।
  ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੋਈਆਂ ਗਲਤੀਆਂ ਕਾਰਨ ਕਾਂਗਰਸ ਪਾਰਟੀ ਦੀ ਵਾਗਡੋਰ ਜਿਨ੍ਹਾਂ ਹੱਥਾਂ ਵਿੱਚ ਗਈ ਉਨ੍ਹਾਂ ਦੀ ਕਾਰਗੁਜ਼ਾਰੀ ਕਾਰਨ ਹੀਂ ਅੱਜ ਕਾਂਗਰਸ ਪਾਰਟੀ ਵਿਰੋਧੀ ਧਿਰ ਵਿੱਚ ਬੈਠੀ ਹੈ ।
 ਇਸ ਮੌਕੇ ਪੰਜਾਬ ਨੈਸ਼ਨਲ ਕਾਂਗਰਸ ਦੇ ਇੰਚਾਰਜ ਸ੍ਰੀ ਹਰੀਸ਼ ਚੌਧਰੀ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਕਾਂਗਰਸੀ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਦੇ ਫ਼ੈਸਲੇ ਦੀ ਵੀ ਭਰਪੂਰ ਸ਼ਲਾਘਾ ਕੀਤੀ ਹੈ ।
  ਇਸ ਮੌਕੇ ਵਿੱਕੀ ਸਿੱਧੂ ਨੇ ਕਿਹਾ ਕਿ ਭਾਵੇਂ ਝੂਠੇ ਲਾਰੇ ਲਾ ਕੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਨੇ ਸਰਕਾਰ ਬਣਾ ਲਈ ਹੈ ਪਰ ਲੋਕ ਸਭਾ ਚੋਣਾਂ ਤੱਕ ਕਾਂਗਰਸ ਪਾਰਟੀ ਰਾਜਾ ਵੜਿੰਗ ਦੀ ਅਗਵਾਈ ਹੇਠ ਫੇਰ ਬੁਲੰਦੀਆਂ ਹਾਸਲ ਕਰੇਗੀ ।
ਇਸ ਮੌਕੇ ਵੇਦ ਪ੍ਰਕਾਸ਼ ਚੇਅਰਮੈਨ , ਅਮਰੀਕ ਸਿੰਘ ਚੇਅਰਮੈਨ PAD ਬੈਂਕ  , ਭੀਮ ਕੰਬੋਜ  , ਸ਼ਰਨਜੀਤ ਸਿੰਘ ਢਿੱਲੋਂ , ਹਰਮੇਸ਼ ਸਿੰਘ ਰਾਣਾ ਪੰਜ ਗਰਾਈਂ , ਚੰਦਰ ਪ੍ਰਕਾਸ਼ ਖੈਰੇ ਕੇ ਉਤਾੜ , ਭੋਲਾ ਐਮ ਸੀ ਗੁਰੂਹਰਸਾਏ ,ਕਸ਼ਮੀਰ ਸਰਪੰਚ ਬਾਜੇ ਕੇ , ਮਨਦੀਪ ਸਿੰਘ ਸਰਪੰਚ ਸੋਹਣਗੜ੍ਹ ਰੱਤੇਵਾਲਾ  , ਨਹਿਰੂ ਬਾਘੂਵਾਲਾ , ਕੁਲਵਿੰਦਰ ਸਿੰਘ , ਜਸਵੀਰ ਸਿੰਘ ਮੋਹਨ ਕੇ ਉਤਾੜ , ਗੁਰਲਾਲ ਸਿੰਘ ਚੱਕ ਸੈਦੋ ਕੇ , ਡੀ ਸੀ ਕੰਬੋਜ ਚੱਕ ਜਮਾਲਗਡ਼੍ਹ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.