IMG-LOGO
ਹੋਮ ਪੰਜਾਬ : ਐੱਸਡੀਐੱਮ ਓਮ ਪ੍ਰਕਾਸ ਵੱਲੋਂ ਜ਼ਿਲ੍ਹੇ ਵਿਚ ਕੋਰੋਨਾ ਵੈਕਸੀਨੇੇਸਨ ਅਤੇ ਸੈਂਪਲਿੰਗ...

ਐੱਸਡੀਐੱਮ ਓਮ ਪ੍ਰਕਾਸ ਵੱਲੋਂ ਜ਼ਿਲ੍ਹੇ ਵਿਚ ਕੋਰੋਨਾ ਵੈਕਸੀਨੇੇਸਨ ਅਤੇ ਸੈਂਪਲਿੰਗ ਦੀ ਸਮੀਖਿਆ ਕਰਨ ਲਈ ਕੀਤੀ ਗਈ ਮੀਟਿੰਗ

Admin user - Jan 17, 2022 05:12 AM
IMG


ਫਿਰੋਜ਼ਪੁਰ 17 ਜਨਵਰੀ (ਵਿਸ਼ਵਜੀਤ ਸਿੰਘ ਥਿੰਦ) : ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਵੱਧ ਤੋਂ ਵੱਧ ਸੈਂਪਲਿੰਗ ਅਤੇ ਵੈਕਸੀਨੇਸ਼ਨ ਦੀ ਸਮੀਖਿੱਆ ਕਰਨ ਲਈ ਵਿਸ਼ੇਸ਼ ਮੀਟਿੰਗ ਓਮ ਪ੍ਰਕਾਸ਼, ਪੀਸੀਐੱਸ ਉਪ ਮੰਡਲ ਮੈਜਿਸਟਰੇਟ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੁੱਖ ਕਾਰਜਕਾਰੀ ਅਫਸਰ, ਕੈਂਟੋਨਮੈਂਟ ਬੋਰਡ ਫਿਰੋਜ਼ਪੁਰ ਕੈਂਟ ਦਾ ਨੁਮਾਇੰਦਾ, ਐੱਸਐੱਮਓ ਫਿਰੋਜ਼ਪੁਰ ਅਤੇ ਐੱਸਐੱਮਓ ਮਮਦੋਟ ਅਤੇ ਫਿਰੋਜਸ਼ਾਹ ਦੇ ਨੁਮਾਇੰਦੇ, ਕਾਰਜਸਾਧਕ ਅਫਸਰ ਨਗਰ ਕੌਂਸਲ ਫਿਰੋਜ਼ਪੁਰ ਅਤੇ ਕਾਰਜਸਾਧਕ ਅਫਸਰ ਨਗਰ ਕੌਂਸਲ ਮਮਦੋਟ, ਤਲਵੰਡੀ ਭਾਈ ਅਤੇ ਮੁਦੱਕੀ ਦੇ ਨੁਮਾਇੰਦੇ, ਬੀਡੀਪੀਓ ਮਮਦੋਟ ਅਤੇ ਬੀਡੀਪੀਓ ਫਿਰੋਜ਼ਪੁਰ ਅਤੇ ਘੱਲ ਖੁਰਦ ਦੇ ਨੁਮਾਇੰਦੇ, ਸਕੱਤਰ ਰੈੱਡ ਕਰਾਸ ਸੋਸਾਇਟੀ, ਫਿਰੋਜ਼ਪੁਰ ਅਤੇ ਸਹਾਇਕ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਫਿਰੋਜ਼ਪੁਰ ਹਾਜ਼ਰ ਹੋਏ। ਮੀਟਿੰਗ ਵਿੱਚ ਕਰੋਨਾ ਦੇ ਵੱਧ ਰਹੇ ਪ੍ਰਭਾਵ ਬਾਰੇ ਸਮੀਖਿੱਆ ਕੀਤੀ ਗਈ ਅਤੇ ਐੱਸਐੱਮਓ ਪਾਸੋਂ ਹੁਣ ਤੱਕ ਕੀਤੇ ਜਾ ਰਹੇ ਉਪਰਾਲਿਆ ਬਾਰੇ ਵੇਰਵਾ ਪ੍ਰਾਪਤ ਕੀਤਾ ਅਤੇ ਹਦਾਇਤ ਕੀਤੀ ਗਈ ਕਿ ਸ਼ਹਿਰਾਂ ਵਿੱਚ ਕਾਰਜਸਾਧਕ ਅਫਸਰ ਅਤੇ ਪਿੰਡਾਂ ਵਿਚ ਬੀਡੀਪੀ ਓਜ਼ ਅਤੇ ਐੱਨਜੀਓਜ਼ ਨਾਲ ਤਾਲਮੇਲ ਕਰਦੇ ਹੋਏ ਵੈਕਸੀਨ ਦੇ ਵੱਧ ਤੋਂ ਵੱਧ ਕੈਂਪ ਲਗਾਉਣ ਲਈ ਸ਼ਡਿਊਲ ਤਿਆਰ ਕੀਤਾ ਜਾਵੇ। ਬੀਡੀਪੀਓਜ਼ ਅਤੇ ਕਾਰਜਸਾਧਕ ਅਫਸਰਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਸਬੰਧਤ ਐੱਸਐੱਮਓ ਨਾਲ ਮੀਟਿੰਗ ਕਰਨ ਅਤੇ ਸੈਂਪ�ਿਗ ਅਤੇ ਵੈਕਸੀਨੇਸ਼ਨ ਕੈਂਪ ਲਗਾਉਣ। ਇਸੇ ਤਰ੍ਹਾਂ ਸਮੂਹ ਹਾਜਰ ਆਏ ਅਧਿਕਾਰੀਆਂ ਨੂੰ ਸੈਂਪਲਿੰਗ ਕਰਵਾਉਣ ਲਈ ਹਦਾਇਤ ਕੀਤੀ ਗਈ। ਸੇਵਾ ਕੇਂਦਰਾਂ ਵਿਚ ਸੈਂਪਲਿੰਗ ਅਤੇ ਵੈਕਸੀਨੇਸ਼ਨ ਕਰਵਾਉਣ ਲਈ ਸੇਵਾ ਕੇਂਦਰ ਦੇ ਹਾਜ਼ਰ ਆਏ ਨੁਮਾਇੰਦੇ ਨੂੰ ਸਬੰਧਤ ਐੱਸਐੱਮਓ ਨਾਲ ਤਾਲਮੇਲ ਕਰਕੇ ਵੱਧ ਤੋਂ ਵੱਧ ਵੈਕਸੀਨੇਸ਼ਨ ਕੈਂਪ ਲਗਾਉਣ ਅਤੇ ਸੈਂਪਲਿੰਗ ਕਰਨ ਲਈ ਕਿਹਾ ਗਿਆ ਅਤੇ ਇਹ ਵੀ ਹਦਾਇਤ ਕੀਤੀ ਗਈ ਕਿ ਸਰਵਿਸ ਲੈਣ ਆਉਣ ਵਾਲੇ ਵਿਅਕਤੀਆਂ ਦਾ ਕਰੋਨਾ ਟੈਸਟ ਕਰਵਾਇਆ ਜਾਵੇ ਅਤੇ ਜਿਨ੍ਹਾਂ ਨੇ ਅਜੇ ਤੱਕ ਕਰੋਨਾ ਦੀ ਵੈਕਸੀਨੇਸ਼ਨ ਨਹੀਂ ਕਰਵਾਈ ਹੈ ਉਨ੍ਹਾਂ ਦੀ ਵੈਕਸੀਨੇਸ਼ਨ ਕਰਵਾਈ ਜਾਵੇ। ਸਕੱਤਰ, ਰੈਂਡ ਕਰਾਸ ਸੋਸਾਇਟੀ, ਫਿਰੋਜ਼ਪੁਰ ਨੂੰ ਹਦਾਇਤ ਕੀਤੀ ਗਈ ਕਿ ਸਥਾਨਕ ਐੱਨਜੀਓਜ਼. ਨਾਲ ਤਾਲਮੇਲ ਕਰਕੇ ਕਾਰਜਸਾਧਕ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਦਾ ਸਹਿਯੋਗ ਦੇਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਰਣਵੀਰ ਸਿੰਘ ਸਿੱਧੂ ਨਾਇਬ ਤਹਿਸੀਲਦਾਰ ਫਿਰੋਜ਼ਪੁਰ, ਜੈ ਅਮਨਦੀਪ ਗੋਇਲ, ਨਾਇਬ ਤਹਿਸੀਲਦਾਰ, ਤਲਵੰਡੀ ਭਾਈ ਆਦਿ ਹਾਜ਼ਰ ਸਨ।  
 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.