ਤਾਜਾ ਖਬਰਾਂ
ਬਿਊਰੋ ਚੀਫ਼
ਚੰਡੀਗੜ੍ਹ, 31 ਮਾਰਚ, 2022: ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੁਬਾਰਡੀਨੇਟ ਸਰਵਿਸ ਸਿਲੈੱਕਸ਼ਨ ਬੋਰਡ ਭੰਗ ਕਰ ਦਿੱਤਾ ਗਿਆ ਹੈ।
ਇਸ ਸੰਬੰਧ ਵਿਚ ਰਸਮੀ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਅਧੀਨ ਸੇਵਾਵਾਂ ਚੋਣ ਬੋਰਡ ਭਾਰਤੀ ਸੰਵਿਧਾਨ ਦੇ ਆਰਟੀਕਲ 320 ਅਧੀਨ ਮਿਲੀਆਂ ਸ਼ਕਤੀਆਂ ਅਨੁਸਾਰ ਪੰਜਾਬ ਦੇ ਵੱਖ - ਵੱਖ ਵਿਭਾਗਾਂ ਲਈ ਕਰਮਚਾਰੀਆਂ ਦੀ ਨਿਯੁਕਤੀ ਦਾ ਕੰਮ ਕਰਦਾ ਹੈ ।
ਇਸ ਬੋਰਡ ਦੇ Constituents of Board ਵਿੱਚ ਬਤੌਰ ਚੇਅਰਮੈਨ ਸ੍ਰੀ ਸ਼ੇਖਰ ਸ਼ੁਕਲਾ ਕੰਮ ਕਰ ਰਹੇ ਸਨ ।
ਜਦਕਿ ਕਮਲ ਕੁਮਾਰ PCS ਸਕੱਤਰ ਵਜੋਂ ਕਾਰਜਸ਼ੀਲ ਸਨ ।
ਜਸਪਾਲ ਸਿੰਘ ਢਿੱਲੋਂ ਮੈਂਬਰ , ਕੁਲਦੀਪ ਸਿੰਘ ਕਾਹਲੋਂ ਮੈਂਬਰ ,
ਰੋਹੁਲ ਸਿੰਘ ਸਿੱਧੂ ਮੈਂਬਰ , ਸ਼ਮਸ਼ਾਦ ਅਲੀ ਮੈਂਬਰ, ਰੋਮੀਲਾ ਬਾਂਸਲ ਮੈਂਬਰ, ਭੁਪਿੰਦਰਪਾਲ ਸਿੰਘ ਮੈਂਬਰ, ਪਰਵਿੰਦਰਪਾਲ ਸਿੰਘ ਮੈਂਬਰ, ਅਮਰਜੀਤ ਸਿੰਘ ਵਾਲੀਆ ਮੈਂਬਰ, ਹਰਪ੍ਰਤਾਪ ਸਿੰਘ ਸਿੱਧੂ ਮੈਂਬਰ , ਆਲਤਾ ਆਹਲੂਵਾਲੀਆ ਮੈਂਬਰ, ਗੋਪਾਲ ਸਿੰਘ ਮੈਂਬਰ ਦੇ ਤੌਰ ਤੇ ਕਾਰਜਸ਼ੀਲ ਸਨ ।
Get all latest content delivered to your email a few times a month.