ਤਾਜਾ ਖਬਰਾਂ
ਫਿਰੋਜ਼ਪੁਰ 17 ਜਨਵਰੀ (ਵਿਸ਼ਵਜੀਤ ਸਿੰਘ ਥਿੰਦ): ਫਿਰੋਜ਼ਪੁਰ ਵਿਚ ਇਕ ਪ੍ਰੈਸ ਕਾਨਫਰੰਸ ਕਰਕੇ ਆਸ਼ੂ ਬਾਂਗੜ ਨੇ ਕਿਹਾ ਕਿ ਦਿੱਲੀ ਤੋਂ ਆਏ ਅਬਜਰਵਰ ਬਦਤਮੀਜੀ ਨਾਲ ਪੇਸ਼ ਆਉਂਦੇ ਹਨ। ਉਨ੍ਹਾਂ ’ਤੇ ਕਾਫੀ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਪ ਵਲੰਟੀਅਰ ਦੀ ਅਵਾਜ਼ ਦਬਾਈ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿਚ ਜੁਟੀ ਆਮ ਆਦਮੀ ਪਾਰਟੀ ਦੇ ਸੋਮਵਾਰ ਨੂੰ ਝਟਕਾ ਲੱਗਿਆ। ਪਾਰਟੀ ਦੇ ਫਿਰੋਜ਼ਪੁਰ ਦਿਹਾਤੀ ਤੋਂ ਐਲਾਣੇ ਉਮੀਦਵਾਰ ਆਸ਼ੂ ਬਾਂਗੜ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦਿੰਦੇ ਹੋਏ ਉਨ੍ਹਾਂ ਪਾਰਟੀ ’ਤੇ ਕਈ ਸਨਸਨੀਖੇਜ ਦੋਸ਼ ਲਗਾਏ। ਫਿਰੋਜ਼ਪੁਰ ਵਿਚ ਇਕ ਪ੍ਰੈਸ ਕਾਨਫਰੰਸ ਕਰਕੇ ਆਸ਼ੂ ਬਾਂਗੜ ਨੇ ਕਿਹਾ ਕਿ ਦਿੱਲੀ ਤੋਂ ਆਏ ਅਬਜਰਵਰ ਬਦਤਮੀਜੀ ਨਾਲ ਪੇਸ਼ ਆਉਂਦੇ ਹਨ। ਉੁਨ੍ਹਾਂ ’ਤੇ ਕਾਫੀ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਪ ਵਲੰਟੀਅਰ ਦੀ ਅਵਾਜ਼ ਦਬਾਈ ਜਾ ਰਹੀ ਹੈ। ਪਾਰਟੀ ਦੇ ਪੰਜਾਬ ਸਹਿ ਪ੍ਰਭਾਰੀ ਰਾਘਵ ਚੱਡਾ ’ਤੇ ਦੋਸ਼ ਲਗਾਉਂਦੇ ਹੋਏ ਬਾਂਗੜ ਨੇ ਕਿਹਾ ਕਿ ਚੱਡਾ ਆਪ ਨੂੰ ਇਕ ਕੰਪਨੀ ਦੀ ਤਰ੍ਹਾਂ ਚਲਾ ਰਿਹਾ ਹੈ। ਦਿੱਲੀ ਦੇ ਆਪ ਆਗੂਆਂ ਦੀ ਬੋਲੀ ਠੀਕ ਨਹੀਂ ਹੈ। ਆਮ ਆਦਮੀ ਪਾਰਟੀ ਦੇ ਰਾਜ ਅਗਲੀ ਮੀਟਿੰਗ ਵਿਖ ਖੋਲ੍ਹਾਂਗਾ। ਹੁਣ ਮੈਂ ਪਾਰਟੀ ਤੋਂ ਅਸਤੀਫਾ ਦੇ ਰਿਹਾ ਹਾਂ।
Get all latest content delivered to your email a few times a month.