ਤਾਜਾ ਖਬਰਾਂ
ਬਿਊਰੋ ਚੀਫ
ਮੋਹਾਲੀ 22 ਮਾਰਚ , ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅੱਜ 22 ਮਾਰਚ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ੀ ਹੈ ।
ਨਸ਼ਿਆਂ ਦੇ ਐਨ ਡੀ ਪੀ ਐੱਸ ਐਕਟ ਅਧੀਨ ਦਰਜ ਮੁਕੱਦਮੇ ਵਿਚ ਜ਼ਿਲ੍ਹਾ ਅਦਾਲਤ ਵੱਲੋਂ ਮਜੀਠੀਆ ਨੂੰ 22 ਮਾਰਚ ਤੱਕ ਅਦਾਲਤੀ ਰਿਮਾਂਡ ਤੇ ਭੇਜਿਆ ਸੀ ।
ਮਜੀਠੀਆ ਜੁਡੀਸ਼ੀਅਲ ਰਿਮਾਂਡ ਤੇ ਪਟਿਆਲਾ ਜੇਲ੍ਹ ਵਿੱਚ ਬੰਦ ਹਨ ।
ਅਦਾਲਤ ਵਿੱਚ ਪੇਸ਼ੀ ਸਮੇਂ ਨਵੀਂ ਬਣਾਈ ਗਈ ਸਿੱਟ ਪੁਲਸ ਰਿਮਾਂਡ ਮੰਗ ਸਕਦੀ ਹੈ ।
ਟੀਮ ਦੀ ਅਗਵਾਈ ਆਈ ਪੀ ਐਸ ਤੇ ਏ ਆਈ ਜੀ ਐਸ ਰਾਹੁਲ ਕਰਨਗੇ ਅਤੇ ਇਸ ਟੀਮ 'ਚ ਚਾਰ ਹੋਰ ਮੈਂਬਰ ਹੋਣਗੇ। ਇਨ੍ਹਾਂ ਵਿੱਚ ਏ ਆਈ ਜੀ ਰਣਜੀਤ ਸਿੰਘ ਢਿੱਲੋਂ ਅਤੇ ਰਣਜੀਤ ਸਿੰਘ ਤੋਂ ਇਲਾਵਾ ਡੀ ਐਸ ਪੀ ਰੈਂਕ ਦੇ ਦੋ ਅਧਿਕਾਰੀ ਰਘਬੀਰ ਸਿੰਘ ਅਤੇ ਅਮਰਪ੍ਰੀਤ ਸਿੰਘ ਸ਼ਾਮਲ ਹਨ। ਇਹ ਜਾਣਕਾਰੀ ਡੀ ਜੀ ਪੀ ਪੰਜਾਬ ਵੀ ਕੇ ਭਾਵਰਾ ਨੇ ਦਿੱਤੀ। ਹਲਾਂਕਿ ਸੁਪਰਵਿਯਨ ਗੁਰਸ਼ਰਨ ਸਿੰਘ ਸੰਧੂ ਦੀ ਰਹੇਗੀ।
Get all latest content delivered to your email a few times a month.