ਤਾਜਾ ਖਬਰਾਂ
ਬਿਊਰੋ ਚੀਫ
ਫ਼ਾਜ਼ਿਲਕਾ 21 ਮਾਰਚ , ਜ਼ਿਲ੍ਹਾ ਫ਼ਾਜ਼ਿਲਕਾ ਦੇ ਹਿੱਕ ਸਰਹੱਦੀ ਪਿੰਡ ਮੁਹਾਰ ਖੀਵਾ ਮਨਸਾ ਵਿਚ ਇਕ ਫੌਜੀ ਨਾਮ ਦੇ ਵਿਅਕਤੀ ਨੇ ਉਸ ਵਕਤ ਭਾਰੀ ਗਿਣਤੀ ਸਾਥੀਆਂ ਨਾਲ ਇਕ ਕਾਰ ਉਪਰ ਹਮਲਾ ਕਰ ਦਿੱਤਾ ਜਦੋਂ ਉਸ ਨੂੰ ਬੁਲਟ ਤੇ ਪਟਾਕੇ ਮਾਰਨ ਤੋਂ ਵਰਜਿਆ ਗਿਆ ।
ਪੁਲਸ ਥਾਣਾ ਸਦਰ ਫਾਜ਼ਿਲਕਾ ਵਿੱਚ ਦਰਜ ਐਫਆਈਆਰ ਅਨੁਸਾਰ ਦਲੀਪ ਸਿੰਘ ਪੁੱਤਰ ਸੁਰੈਣ ਸਿੰਘ ਪਾਸੇ ਪਿੰਡ ਮੁਹਾਰ ਖੀਵਾ ਮਨਸਾ ਨੇ ਸੂਰਜ ਫੌਜੀ ਪੁੱਤਰ ਜੰਗੀਰ ਸਿੰਘ ਜੋ ਕਿ ਆਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਪਿੰਡ ਅੰਦਰ ਬੋਲਡ ਉਪਰ ਚੜ੍ਹ ਕੇ ਲਗਾਤਾਰ ਪਟਾਕੇ ਮਰਵਾ ਰਿਹਾ ਸੀ ।
ਪੰਚਾਇਤ ਵਿਚ ਇਨ੍ਹਾਂ ਨੂੰ ਬੁਲਾ ਕੇ ਅਜਿਹਾ ਕਰਨ ਤੋਂ ਵਰਜਿਆ ਗਿਆ ।
ਇਸ ਗੱਲ ਤੋਂ ਚਿੜ ਕੇ ਉਸ ਨੇ ਦਲੀਪ ਸਿੰਘ ਦੇ ਘਰ ਸ਼ਾਮ ਵੇਲੇ ਪੱਥਰ ਚਲਾਏ ਅਤੇ ਗਾਲੀ ਗਲੋਚ ਕੀਤਾ ।
ਪੁਲਿਸ ਵੱਲੋਂ ਸੂਰਜ ਫੌਜੀ ਮਨਜੀਤ ਸਿੰਘ ਪੁੱਤਰ ਫੁੰਮਣ ਸਿੰਘ ਪ੍ਰੇਮ ਸਿੰਘ ਪੁੱਤਰ ਭਗਵਾਨ ਸਿੰਘ ਸੁਮੇਰ ਸਿੰਘ ਪੁੱਤਰ ਜੰਗੀਰ ਸਿੰਘ ਦਾਰਾ ਸਿੰਘ ਪੁੱਤਰ ਜੰਗੀਰ ਸਿੰਘ ਜਸਵਿੰਦਰ ਉਰਫ ਜੱਸੀ ਪੁੱਤਰ ਰੇਸ਼ਮ ਸਿੰਘ ਅਤੇ 20 ਅਣਪਛਾਤਿਆਂ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 323 , 341, 342 , 506 , 148 , 149 , ਅਧੀਨ ਮੁਕੱਦਮਾ ਦਰਜ ਕੀਤਾ ਹੈ ।
ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ ।
Get all latest content delivered to your email a few times a month.