IMG-LOGO
ਹੋਮ ਰਾਸ਼ਟਰੀ:  ਕੀ ਪਿਛੋਕੜ ਹੈ ਪੰਜਾਬ ਦੀ ਇਕਲੌਤੀ ਲੇਡੀ ਕੈਬਨਿਟ ਮਨਿਸਟਰ ਡਾ.  ...

 ਕੀ ਪਿਛੋਕੜ ਹੈ ਪੰਜਾਬ ਦੀ ਇਕਲੌਤੀ ਲੇਡੀ ਕੈਬਨਿਟ ਮਨਿਸਟਰ ਡਾ.  ਬਲਜੀਤ ਕੌਰ ਦਾ 

Admin user - Mar 20, 2022 05:40 AM
IMG

ਪਿਤਾ ਵਾਂਗ ਸੇਵਾ ਨੂੰ ਸਮਰਪਿਤ ਹੈ ਡਾ. ਬਲਜੀਤ ਕੌਰ : ਮਨਜੀਤ ਸਿੰਘ ਢਿਲੋਂ , ਡਾ.ਗ਼ਾਜ਼ੀ ਮੁਹੰਮਦ ਓਜ਼ੈਰ

ਮੁਹੰਮਦ ਇਸਮਾਈਲ ਏਸ਼ੀਆ 

ਮਾਲੇਰਕੋਟਲਾ 20 ਮਾਰਚ 2022 - ਪੰਜਾਬ ਸਰਕਾਰ ਦੇ ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ 47 ਸਾਲਾ ਡਾ: ਬਲਜੀਤ ਕੌਰ  ਨੇ ਲਗਭਗ 18 ਸਾਲਾਂ ਤੋਂ ਸਰਕਾਰੀ ਡਾਕਟਰ ਵਜੋਂ ਮਰੀਜ਼ਾਂ ਨੂੰ ਸ਼ਾਨਦਾਰ ਸੇਵਾਵਾਂ ਦੇ ਕੇ ਜਿੱਥੇ ਉਨ੍ਹਾਂ ਦਾ ਦਿਲ ਜਿੱਤਦੀ ਰਹੀ ਹੈ ਹੁਣ ਤਿੰਨ ਮਹੀਨਿਆਂ ਦੌਰਾਨ ਹੀ ਰਾਜਨੀਤੀ ਵਿੱਚ ਕੁੱਦ ਕੇ ਪਹਿਲਾਂ ਆਪਣੇ ਹਲਕੇ ਦੇ ਲੋਕਾਂ ਦਾ ਦਿਲ ਜਿੱਤ ਕੇ ਪਹਿਲਾਂ ਐਮ ਐਲ ਏ ਬਣੀ ਅਤੇ ਹੁਣ ਪੰਜਾਬ ਦੀ ਆਪ ਸਰਕਾਰ ਅੰਦਰ ਪਹਿਲੀ ਔਰਤ ਮੰਤਰੀ ਬਣਕੇ ਕੰਮਾਂ ਰਾਹੀਂ  ਲੋਕਾਂ ਦਾ  ਦਿਲ ਜਿੱਤੇਗੀ   ।

ਬਲਜੀਤ ਕੌਰ ਬੇਸ਼ੱਕ ਪੇਸ਼ੇ ਤੋਂ ਡਾਕਟਰ ਹੈ, ਪਰ ਰਾਜਨੀਤੀ ਉਸ ਦੇ ਖੂਨ ਵਿਚ ਸੀ ।

ਉਨ੍ਹਾਂ ਦੇ ਪਿਤਾ ਪ੍ਰੋ. ਸਾਧੂ ਸਿੰਘ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਹਨ।

ਉਹ ਮਲੋਟ ਰਾਖਵੀਂ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਨੂੰ 40,261 ਵੋਟਾਂ ਨਾਲ ਹਰਾ ਕੇ ਵਿਧਾਇਕ ਬਣੀ।

ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਹੁਣ ਉਹਨਾਂ  ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦਾ ਮਾਣ ਹਾਸਲ ਹੋਇਆ ਹੈ। 18 ਸਾਲ ਦੀ ਸਰਕਾਰੀ ਨੌਕਰੀ ਦੌਰਾਨ ਅੱਖਾਂ ਦੇ ਮਾਹਿਰ ਡਾ: ਬਲਜੀਤ ਕੌਰ ਨੇ ਕਰੀਬ ਦਸ ਸਾਲ ਜ਼ਿਲ੍ਹਾ ਮੁਕਤਸਰ ਦੇ ਸਿਵਲ ਹਸਪਤਾਲ ਵਿਚ ਸੇਵਾ ਨਿਭਾਈ ਜਿਸ ਦੌਰਾਨ ਪੰਜਾਬ ਦੇ ਵੱਖੋ ਵੱਖ ਇਲਾਕਿਆਂ ਦੇ ਲੋਕਾਂ ਨੂੰ ਉਨ੍ਹਾਂ ਨੇ ਰੋਸ਼ਨੀ ਦਿਖਾਈ  | ਇਹੀ ਕਾਰਨ ਹੈ ਕਿ ਉਹ  ਲੋਕਾਂ ਵਿੱਚ ਕਾਫੀ ਹਰਮਨ ਪਿਆਰੇ ਹਨ।

ਡਾ: ਬਲਜੀਤ ਕੌਰ ਆਪਣੀ ਨੌਕਰੀ ਦੌਰਾਨ 17 ਹਜ਼ਾਰ ਤੋਂ ਵੱਧ ਲੋਕਾਂ ਦੀਆਂ ਅੱਖਾਂ ਦੇ ਸਫ਼ਲ ਆਪ੍ਰੇਸ਼ਨ ਕਰ ਚੁੱਕੇ ਹਨ | ਡਾ: ਬਲਜੀਤ ਕੌਰ ਨੇ ਸਿਹਤ ਵਿਭਾਗ ਨੂੰ ਪਿਛਲੇ ਸਾਲ ਅਗਸਤ ਵਿਚ ਤਿੰਨ ਮਹੀਨਿਆਂ ਦੇ ਨੋਟਿਸ 'ਤੇ ਆਪਣਾ ਅਸਤੀਫ਼ਾ ਭੇਜਿਆ ਸੀ | ਇਹ ਤਾਂ ਉਸ ਦੀ ਖਾਸੀਅਤ ਹੀ ਕਹੀ ਜਾਵੇਗੀ ਕਿ ਚੋਣ ਪ੍ਰਚਾਰ ਦੌਰਾਨ ਵੀ ਉਹ ਪ੍ਰਚਾਰ ਘੱਟ ਤੇ ਲੋਕਾਂ ਦੀਆਂ ਨਜ਼ਰਾਂ ਜ਼ਿਆਦਾ ਚੈਕ ਕਰਦੀ ਨਜ਼ਰ ਆਈ ਹਰਮਨ ਪਿਆਰਤਾ ਇੱਥੋਂ ਤੱਕ ਸੀ ਕਿ ਉਹ ਬੇਝਿਜਕ ਉਨ੍ਹਾਂ ਨੂੰ ਉਥੇ ਹੀ ਦਵਾਈ ਲਿਖਣ ਲੱਗ ਜਾਂਦੀ  । ਵੋਟਿੰਗ ਖਤਮ ਹੋਣ ਤੋਂ ਬਾਅਦ ਜਿੱਥੇ ਆਮਤੌਰ ਤੇ ਲੀਡਰ ਸੁਖ ਸ਼ਾਂਤੀ ਲਈ ਜਗ੍ਹਾ ਜਗ੍ਹਾ ਆਰਾਮ ਕਰਦੇ ਦਿਖਾਈ ਦਿੱਤੇ ਉੱਥੇ ਹੀ ਡਾ ਬਲਜੀਤ ਕੌਰ   ਇੱਕ ਨਾਮੀ ਸਮਾਜ ਸੇਵੀ ਸੰਸਥਾ ਦੇ ਚੈਰੀਟੇਬਲ ਹਸਪਤਾਲ ਵਿੱਚ ਆ ਕੇ ਮੁੜ ਮਰੀਜ਼ਾਂ ਦੀਆਂ ਅੱਖਾਂ ਦੇ ਇਲਾਜ ਦੀ ਸੇਵਾ ਵਿੱਚ ਜੁਟ ਗਈ।

ਜ਼ਿਕਰਯੋਗ ਹੈ ਕਿ ਡਾ: ਬਲਜੀਤ ਕੌਰ ਮੂਲ ਰੂਪ 'ਚ ਫਰੀਦਕੋਟ ਦੀ ਰਹਿਣ ਵਾਲੀ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਮੁਕਤਸਰ ਦੇ ਸਿਵਲ ਹਸਪਤਾਲ 'ਚ ਕੰਮ ਕਰਕੇ ਮੁਕਤਸਰ 'ਚ ਰਹਿ ਰਹੀ ਸੀ। ਇਨ੍ਹਾਂ ਦਾ ਫਰੀਦਕੋਟ ਚਹਿਲ ਰੋਡ ਤੇ  ਨਿਵਾਸ ਸਥਾਨ ਹੈ। ਉਹ ਬੀਤੀ 1 ਜਨਵਰੀ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾ ਦੇ ਪਤੀ ਦਲਜੀਤ ਸਿੰਘ ਪੀਐਸਪੀਸੀਐਲ ਕੋਟਕਪੂਰਾ ਵਿੱਚ ਬਤੌਰ ਐਕਸੀਅਨ ( ਸਟੋਰ ) ਤਾਇਨਾਤ ਹੈ। ਉਨ੍ਹਾਂ ਦੀਆਂ ਦੋ ਧੀਆਂ ਨਵਨੀਤ ਕੌਰ ਅਤੇ ਰਿਆਦੀਪ ਕੌਰ ਹਨ। 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਡਾ: ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਵਿਭਾਗ ਮਿਲੇਗਾ, ਉਹ ਪੂਰੀ ਮਿਹਨਤ ਅਤੇ ਜ਼ਿੰਮੇਵਾਰੀ ਨਾਲ ਪਾਰਟੀ ਦੀਆਂ ਉਮੀਦਾਂ 'ਤੇ ਖਰਾ ਉਤਰਨ ਦਾ ਯਤਨ ਕਰੇਗੀ। 

ਗੁਡ ਮੋਰਨਿੰਗ ਕਲੱਬ ਕੋਟਕਪੂਰਾ ਦੇ ਪ੍ਰਧਾਨ  ਤੇ ਆਪ ਦੇ ਸੀਨੀਅਰ ਆਗੂ  ਡਾਕਟਰ ਮਨਜੀਤ ਸਿੰਘ ਢਿਲੋਂ ਅਤੇ  ਕੋਟਕਪੂਰਾ 'ਚ ਮਾਲੇਰਕੋਟਲਾ ਦੇ ਪ੍ਰਸਿੱਧ ਸਰਜਨ ਡਾ.ਗ਼ਾਜ਼ੀ ਮੁਹੰਮਦ ਓਜ਼ੈਰ  ਨੇ ਡਾਕਟਰ ਬਲਜੀਤ ਕੌਰ ਦੇ ਮੰਤਰੀ ਬਣਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਦਿਆ  ਉਮੀਦ ਜਤਾਈ ਹੈ ਕਿ ਡਾ. ਬਲਜੀਤ ਕੌਰ ਆਪਣੇ ਪਿਤਾ ਵਾਂਗ ਨਿਰਸਵਾਰਥ ਸੇਵਾ ਵਿੱਚ ਜ਼ਾਰੀ ਰੱਖਦਿਆਂ   ਬੁਲੰਦੀਆਂ ਹਾਸਲ ਕਰਨਗੇ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.