IMG-LOGO
ਹੋਮ ਰਾਸ਼ਟਰੀ:  ਮੁੱਖ ਮੰਤਰੀ ਪੰਜਾਬ ਨੇ ਪੰਜਾਬੀ ‘ਚ ਸਹੁੰ ਚੁੱਕ ਕੇ ਭਾਸ਼ਾ...

 ਮੁੱਖ ਮੰਤਰੀ ਪੰਜਾਬ ਨੇ ਪੰਜਾਬੀ ‘ਚ ਸਹੁੰ ਚੁੱਕ ਕੇ ਭਾਸ਼ਾ ਦਾ ਵਧਾਇਆ ਮਾਣ ; ਸੰਤੋਖ ਸਿੰਘ/

Admin user - Mar 20, 2022 03:46 AM
IMG

ਇਸਮਾਈਲ ਏਸ਼ੀਆ
 
ਮਾਲੇਰਕੋਟਲਾ 20 ਮਾਰਚ  ,ਪੰਜਾਬ ਵਿਧਾਨ ਸਭਾ ਚੋਣਾਂ ‘ਚ ਵੱਡੀ ਜਿੱਤ ਹਾਸਿਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਧੂਰੀ ਤੋਂ ਵਿਧਾਇਕ ਸ.ਭਗਵੰਤ ਸਿੰਘ ਮਾਨ ਦੁਆਰਾ ਮੁੱਖ ਮੰਤਰੀ ਦੇ ਅਹੱੁਦੇ ਵਜੋਂ ਸਹੁੰ ਚੁੱਕਣ ਤੇ ਖੇਤੀ ਪ੍ਰਧਾਨ ਸੂਬੇ ਦੀ  ਕਮਾਨ ਸੰਭਾਲਣ  ਤੇ ਮੁਬਾਰਕਬਾਦ ਦਿੰਦਿਆਂ ਦਸਮੇਸ਼ ਕੰਬਾਈਨ  ਮਾਲੇਰਕੋਟਲਾ ਵਿਖੇ  ਆਲ ਇੰਡੀਆ ਕੰਬਾਈਨਜ਼ ਮੈਨੂਫੈਕਚਰਿੰਗ ਐਸੋਸੀਏਸ਼ਨ  ਦੇ ਪ੍ਰਧਾਨ ਸ. ਸੰਤੋਖ ਸਿੰਘ ਹੀਰਾ ਕੰਬਾਈਨਜ਼ ਨਾਭਾ,ਜਨਰਲ ਸਕੱਤਰ ਗਿਆਨੀ  ਅਮਰ ਸਿੰਘ ਦਸਮੇਸ਼ ਕੰਬਾਈਨ ਮਾਲੇਰਕੋਟਲਾ ,ਕੈਸ਼ੀਅਰ ਸੁਖਵਿੰਦਰ ਸਿੰਘ ਵਿਸ਼ਾਲ ਕੰਬਾਇਨਜ਼  ਸਮਾਣਾ, ਵਾਈਸ ਪ੍ਰਧਾਨ ਨਛੱਤਰ ਸਿੰਘ ਸਟੈਂਡਰਡ ਕੰਬਾਈਨਜ਼ ਹੰਢਿਆਇਆ ,ਅਗਜ਼ੈਕਟਿਵ ਮੈਂਬਰ ਹਰਮੀਤ ਸਿੰਘ  ਕਰਤਾਰ ਕੰਬਾਈਨ ਭਾਦਸੋਂ  ਅਤੇ ਆਲ ਇੰਡੀਆ ਸਟਰਾਅ ਮੈਨੇਜਮੈਂਟ ਮਸ਼ੀਨਰੀ ਮੈਨੂਫੈਕਚਰਿੰਗ ਐਸੋਸ਼ੀਏਸ਼ਨ ਦੇ ਪ੍ਰਧਾਨ ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨਜ, ਜਨਰਲ ਸਕੱਤਰ ਜਗਤਜੀਤ ਸਿੰਘ ਜਗਤਜੀਤ ਗਰੁੱਪ ਚੀਮਾ ਮੰਡੀ, ਵਾਇਸ ਪ੍ਰਧਾਨ ਜਗਤਾਰ ਸਿੰਘ ਗੁਰਬਾਜ਼ ਐਗਰੋ ਪਟਿਆਲਾ, ਕੈਸ਼ੀਅਰ ਮਹਿਕਪ੍ਰੀਤ ਸਿੰਘ ਜਸਵੰਤ ਐਗਰੋ ਸੁਨਾਮ  ਅਤੇ ਦੋਵੇ ਯੁਨੀਅਨਾਂ ਦੇ ਮੈਬਰਾਂ ਦੀ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭ੍ਰਿਸਟਾਚਾਰ ਮੁਕਤ ਪੰਜਾਬ ਬਣਾਉਣ ਲਈ ਜੋ ਫਤਵਾ ਦਿਤਾ ਹੈ ਇਸ ਤੇ ਵਧਾਈ ਪੇਸ਼ ਕਰਦਿਆ ਕਿਹਾ ਕਿ ਇਸ ਦੇ ਨਾਲ ਹੀ ਪੰਜਾਬ ‘ਚ ਸਿਹਤ,ਸਿਿਖਆ ਨੂੰ ਲੈ ਕੇ  ਲੋਕਾਂ ਨੇ ਜਿਸ ਹਿਸਾਬ ਨਾਲ  ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਨੂੰ ਮੁੱਖ ਰੱਖਦਿਆਂ ਜੋ ਫ਼ੈਸਲਾਕੁੰਨ ਜਿੱਤ ਦਰਜ ਕਰਵਾਈ ਹੈ ਉਸ ਨੇ ਇਤਿਹਾਸ ਸਿਰਜਿਆ ਹੈ ਉਨ੍ਹਾਂ ਉਮੀਦ ਜ਼ਾਹਰ ਕਰਦਿਆਂ ਇਹ ਸਰਕਾਰ ਅਪਣੇ ਕੀਤੇ ਲੋਕ ਪੱਖੀ  ਕੀਤੇ ਵਾਅਦੇ ਜਲਦ ਪੂਰੇ ਕਰਕੇ ਖੇਤੀਬਾੜੀ ਪ੍ਰਧਾਨ ਸੂਬੇ ‘ਚ ਕਿਸਾਨਾਂ ਲਈ ਲਾਹੇਵੰਦ ਸਾਬਦ ਹੰੁਦਿਆਂ  ਇਤਿਹਾਸ ਸਿਰਜੇਗੀ । ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਤੋਂ ਬਾਅਦ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਚੱਲੀ  ਕਿਸਾਨੀ ਲਹਿਰ ਨੂੰ ਲੈ ਕੇ ਲੋਕਾਂ ਨੇ ਜੋ ਬਦਲਾਓ ਦਾ ਸੁਪਨਾ ਵੇਖਦਿਆ ਪੰਜਾਬ ਦੀ ਤਰੱਕੀ ਲਈ  ਫ਼ੈਸਲਾ ਦਿਤਾ ਹੈ ਇਸ ਲਈ  ਆਮ ਆਦਮੀ ਪਾਰਟੀ ਵਧਾਈ ਦੀ ਪਾਤਰ ਹੈ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਆਯੋਜਿਤ ਇਕ ਵੱਡੇ ਸਮਾਗਮ "ਚ  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ  ਦੀ ਹਾਜ਼ਰੀ ਵਿੱਚ ਪੰਜਾਬੀ ਚ ਸਹੁੰ ਚੁੱਕ ਕੇ ਪੰਜਾਬੀ  ਦਾ ਜੋ ਮਾਣ ਵਧਾਉਦਿਆਂ ਸ਼ਹੀਦਾ ਨੂੰ ਸੱਚੀ ਸਰਧਾਜਲੀ ਪੇਸ਼ ਕੀਤੀ ਹੈ ਉਹ ਕਾਬਲੇ ਤਾਰੀਫ ਹੈ ਉਨ੍ਹਾਂ ਇਸ ਮੌਕੇ ਵਿਧਾਨ ਸਭਾ ਦੀਆਂ 117 ਵਿੱਚੋਂ 92 ਸੀਟਾਂ  ਜਿੱਤ ਕੇ ਇਤਿਹਾਸ ਰਚਣ ਵਾਲੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਮੁਬਾਰਕਬਾਦ ਦਿੰਦਿਆਂ ਉਮੀਦ ਜ਼ਾਹਰ ਕੀਤੀ ਕਿ ਉਨ੍ਹਾਂ ਦਾ ਸਮਾਂ ਪੰਜਾਬ ਲੋਕ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਲਈ ਇਤਿਹਾਸਕ ਸਾਬਤ ਹੋਵੇਗਾ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.