ਤਾਜਾ ਖਬਰਾਂ
ਸ਼ਬਦੀਸ਼ ਥਿੰਦ
ਆਨੰਦਪੁਰ ਸਾਹਿਬ 19 ਮਾਰਚ , ਕਾਂਗਰਸ ਅਤੇ BJP ਦਾ ਗੜ੍ਹ ਰਹੇ ਇਤਿਹਾਸਕ ਵਿਧਾਨ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਜਿੱਤ ਦੇ ਝੰਡੇ ਗੱਡਣ ਵਾਲੇ ਨੌਜਵਾਨ ਵਿਧਾਇਕ ਹਰਜੋਤ ਸਿੰਘ ਬੈਂਸ ਨੂੰ ਪੰਜਾਬ ਮੰਤਰੀ ਮੰਡਲ ਵਿਚ ਕੈਬਨਿਟ ਰੈਂਕ ਮਿਲਣ ਤੇ ਖੇਤਰ ਵਿੱਚ ਖੁਸ਼ੀ ਦੀ ਲਹਿਰ ਹੈ ।
31 ਸਾਲ ਉਮਰ ਦੇ ਨੌਜਵਾਨ ਆਗੂ ਹਰਜੋਤ ਸਿੰਘ ਬੈਂਸ ਨੇ ਵਿਧਾਨ ਸਭਾ ਪੰਜਾਬ ਵਿਚ ਸਪੀਕਰ ਕੰਵਰਪਾਲ ਸਿੰਘ ਨੂੰ ਹਰਾਇਆ ਹੈ ।
ਬੀ ਐਸ ਪੀ ਉਮੀਦਵਾਰ ਨਿਤਿਨ ਨੰਦਾ 5923 ਵੋਟਾਂ ਲੈ ਕੇ ਜ਼ਮਾਨਤ ਜ਼ਬਤ ਕਰਵਾ ਬੈਠੇ ਅਤੇ ਇਸ ਤਰ੍ਹਾਂ ਹੀ ਭਾਜਪਾ ਦੇ ਡਾ ਪਰਮਿੰਦਰ ਸ਼ਰਮਾ ਦੀ ਜ਼ਮਾਨਤ ਵੀ ਨਹੀਂ ਬਚ ਸਕੀ । ਉਨ੍ਹਾਂ ਨੂੰ 11433 ਵੋਟ ਮਿਲੇ ।
ਕਮਿਊਨਿਸਟ ਪਾਰਟੀ ਦੇ ਉਮੀਦਵਾਰ ਨੂੰ ਮਾਤਰ 507 ਵੋਟ ਮਿਲੇ ।
ਪੰਜਾਬ ਅੰਦਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਉਮੀਦਵਾਰਾਂ ਦੇ ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੀਆਂ ਪਤਨੀਆਂ ਜਾਂ ਪੁੱਤਰਾਂ ਨੇ ਭਰੇ ਪਰ ਏਥੇ ਚਮਨ ਲਾਲ ਪੁੱਤਰ ਗੁਰਾਂ ਦਿੱਤਾ 82 ਸਾਲ ਨੂੰ ਕਵਰਿੰਗ ਉਮੀਦਵਾਰ ਬਣਾਇਆ ਗਿਆ ।
Get all latest content delivered to your email a few times a month.