ਤਾਜਾ ਖਬਰਾਂ
ਮੁਹੰਮਦ ਇਸਮਾਈਲ ਏਸ਼ੀਆ
ਮਾਨਸਾ 19 ਮਾਰਚ , ਮਾਨਸਾ ਵਿਧਾਨ ਸਭਾ ਹਲਕੇ ਤੋਂ ਸਿੱਧੂ ਮੂਸੇਵਾਲਾ ਕਾਂਗਰਸ ਅਤੇ ਪ੍ਰੇਮ ਕੁਮਾਰ ਅਰੋੜਾ ਸ਼੍ਰੋਮਣੀ ਅਕਾਲੀ ਦਲ
ਨੂੰ ਹਰਾ ਕੇ ਵਿਧਾਨ ਸਭਾ ਵਿੱਚ ਪੁੱਜੇ ਡਾ ਵਿਜੇ ਸਿੰਗਲਾ ਸਪੁੱਤਰ ਸ੍ਰੀ ਕੇਸ਼ੋ ਰਾਮ ਨੂੰ ਪੰਜਾਬ ਕੈਬਨਿਟ ਵਿੱਚ ਮੰਤਰੀ ਦਾ ਅਹੁਦਾ ਮਿਲਣ ਦੇ ਐਲਾਨ ਤੋਂ ਬਾਅਦ ਮਾਲਵਾ ਖੇਤਰ ਵਿੱਚ ਖੁਸ਼ੀ ਦੀ ਲਹਿਰ ਹੈ ।
ਡਾ ਵਿਜੈ ਸਿੰਗਲਾ ਦੇ ਸਾਹਮਣੇ ਵੱਡਾ ਕਲਾਕਾਰ ਸਿੱਧੂ ਮੂਸੇਵਾਲਾ 21.12 ਪ੍ਰਤੀਸ਼ਤ ਵੋਟ ਲੈ ਸਕਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਕੁਮਾਰ ਅਰੋੜਾ 15.64 ਪ੍ਰਤੀਸ਼ਤ ਵੋਟਾਂ ਲੈ ਕੇ ਜ਼ਮਾਨਤ ਵੀ ਨਹੀਂ ਬਚਾ ਸਕੇ ।
ਡਾ ਵਿਜੈ ਸਿੰਗਲਾ ਦੇ ਕਵਰਿੰਗ ਉਮੀਦਵਾਰ ਸ੍ਰੀਮਤੀ ਅਨੀਤਾ ਪਤਨੀ ਵਿਜੇ ਸਿੰਗਲਾ ਸਨ ।
ਡਾ ਵਿਜੈ ਸਿੰਗਲਾ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਆਪਣੀ ਚੱਲ ਅਚੱਲ ਜਾਇਦਾਦ ਸਾਢੇ ਛੇ ਕਰੋੜ ਰੁਪਏ ਦਰਸਾਈ ਹੈ ।
Get all latest content delivered to your email a few times a month.