IMG-LOGO
ਹੋਮ ਰਾਸ਼ਟਰੀ: ਪਾਰਟੀ ਪ੍ਰੋਗਰਾਮ ਲਾਗੂ ਕਰਨ ਵਿੱਚ ਮੁੱਖ ਪੰਜਾਬ ਦਾ ਸਾਥ ਦੇਣਗੇ...

ਪਾਰਟੀ ਪ੍ਰੋਗਰਾਮ ਲਾਗੂ ਕਰਨ ਵਿੱਚ ਮੁੱਖ ਪੰਜਾਬ ਦਾ ਸਾਥ ਦੇਣਗੇ ਕੈ ਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ

Admin user - Mar 19, 2022 10:26 AM
IMG

ਬਿਊਰੋ ਚੀਫ
 ਅੰਮ੍ਰਿਤਸਰ 19 ਮਾਰਚ , ਵਿਧਾਨ ਸਭਾ ਹਲਕਾ ਪੱਟੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਹਰਾ ਕੇ ਵਿਧਾਨ ਸਭਾ ਵਿੱਚ ਪੁੱਜੇ ਲਾਲਜੀਤ ਸਿੰਘ ਭੁੱਲਰ ਸਪੁੱਤਰ ਸਵਾਰ ਸੁਖਦੇਵ ਸਿੰਘ ਭੁੱਲਰ 40 ਸਾਲ ਉਮਰ ਦੇ ਨੌਜਵਾਨ ਆਗੂ ਹਨ ਜੋ ਕਿ ਪੰਜਾਬ ਕੈਬਨਿਟ ਵਿੱਚ ਮੰਤਰਾਲਾ ਸੰਭਾਲਣ ਜਾ ਰਹੇ ਹਨ ।
 ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਸੁਰਿੰਦਰਪਾਲ ਕੌਰ ਭੁੱਲਰ ਵੱਲੋਂ ਦਾਖ਼ਲ ਕੀਤੇ ਗਏ  ।
  ਮੰਤਰੀ ਸਾਹਿਬ ਵੱਲੋਂ ਨਾਮਜ਼ਦਗੀ ਪੱਤਰਾਂ ਵਿਚ ਆਪਣੀ ਰਿਹਾਇਸ਼ ਦਾ ਵਸਾਹ ਵਾਰਡ ਨੰਬਰ ਅੱਠ ਦਰਜ ਕਰਵਾਇਆ ਹੈ ਜਦ ਕਿ ਕਵਰਿੰਗ ਉਮੀਦਵਾਰ ਸੁਰਿੰਦਰਪਾਲ ਕੌਰ ਭੁੱਲਰ ਵੱਲੋਂ ਆਪਣਾ ਰਿਹਾਇਸ਼ੀ ਅਡਰੈੱਸ ਵਾਰਡ ਨੰਬਰ ਸੱਤ ਦਰਸਾਇਆ ਗਿਆ ਹੈ ।
  ਮੰਤਰੀ ਸਾਹਿਬ ਵੱਲੋਂ  6 ਕਰੋਡ਼  52 ਲੱਖ  90500 ਰੁਪਏ ਦੀ ਚੱਲ ਅਚੱਲ ਜਾਇਦਾਦ ਦਿਖਾਈ ਗਈ ਹੈ ਅਤੇ  6 ਕਰੋਡ਼ 37 ਲੱਖ 8000 ਦੀਆਂ ਦੇਣਦਾਰੀਆਂ ਨਾਮਜ਼ਦਗੀ ਪੱਤਰਾਂ ਵਿੱਚ ਦਰਸਾਈ ਗਈ ਹੈ ।
  ਕੈਬਨਿਟ ਵਿਚ ਸਥਾਨ ਮਿਲਣ ਦੀ ਸੂਚਨਾ ਮਿਲਣ ਬਾਅਦ  ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਉਹ ਪੰਜਾਬ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ ਅਤੇ ਪਾਰਟੀ ਵੱਲੋਂ ਐਲਾਨੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ  ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਪਹਿਰਾ ਦੇਣਗੇ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.