ਤਾਜਾ ਖਬਰਾਂ
ਬਿਊਰੋ ਚੀਫ
ਚੰਡੀਗਡ਼੍ਹ 19 ਮਾਰਚ , ਸਾਬਕਾ ਮੈਂਬਰ ਪਾਰਲੀਮੈਂਟ ਫਰੀਦਕੋਟ ਪ੍ਰੋ. ਸਾਧੂ ਸਿੰਘ ਦੀ ਹੋਣਹਾਰ ਸਪੁੱਤਰੀ ਡਾ ਬਲਜੀਤ ਕੌਰ MLA ਵਿਧਾਨ ਸਭਾ ਹਲਕਾ ਮਲੋਟ ਨੂੰ ਪੰਜਾਬ ਮੰਤਰੀ ਮੰਡਲ ਦੀ ਕੈਬਨਿਟ ਵਿੱਚ ਸਥਾਨ ਮਿਲਣ ਤੇ ਵਿਧਾਨ ਸਭਾ ਹਲਕਾ ਮਲੋਟ ਦੇ ਨਾਲ ਨਾਲ ਫ਼ਰੀਦਕੋਟ ਵਾਸੀਆਂ ਅੰਦਰ ਵੀ ਖੁਸ਼ੀ ਦੀ ਲਹਿਰ ਹੈ ।
46 ਸਾਲਾ ਡਾਕਟਰ ਬਲਜੀਤ ਕੌਰ ਨੇ ਰਿਕਾਰਡ 77370 ਵੋਟਾਂ ਪ੍ਰਾਪਤ ਕੀਤੀਆਂ ।
ਉਨ੍ਹਾਂ ਦੇ ਸਾਹਮਣੇ ਮਲੋਟ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਹਰਪ੍ਰੀਤ ਸਿੰਘ 37109 ਵੋਟ ਲੈ ਕੇ ਦੂਜੇ ਨੰਬਰ ਤੇ ਰਹੇ ਜਦਕਿ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ 17652 ਵੋਟ ਲੈ ਕੇ ਜ਼ਮਾਨਤ ਜ਼ਬਤ ਕਰਵਾ ਬੈਠੀ ।
ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਡਾ ਬਲਜੀਤ ਕੌਰ ਹੈਲਥ ਅਤੇ ਫੈਮਿਲੀ ਵੈੱਲਫੇਅਰ ਡਿਪਾਰਟਮੈਂਟ ਦਾ ਅਹੁਦਾ ਸੰਭਾਲਣਗੇ ।
ਡਾ ਬਲਜੀਤ ਕੌਰ ਵੱਲੋਂ 1 ਕਰੋੜ 17 ਲੱਖ 23783 ਰੁਪਏ ਦੀ ਚੱਲ ਅਚੱਲ ਜਾਇਦਾਦ ਦੀ ਮਾਲਕ ਹੈ ।
60 ਲੱਖ 96914 ਰੁਪਏ ਦੀ ਦੇਣਦਾਰੀ ਵੀ ਇਨ੍ਹਾਂ ਦੇ ਵੱਲ ਹੈ ।
ਇਨ੍ਹਾਂ ਵੱਲੋਂ ਆਪਣਾ ਪਤਾ ਰੌਇਲ ਸਿਟੀ ਚਹਿਲ ਰੋਡ ਫ਼ਰੀਦਕੋਟ ਦਰਸਾਇਆ ਹੈ ।
ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਰਿੰਦਰ ਕੁਮਾਰ ਵਾਸੀ ਸਟਰੀਟ ਨੰਬਰ 11 ਮੁਕਤਸਰ ਸਨ ।
Get all latest content delivered to your email a few times a month.