ਤਾਜਾ ਖਬਰਾਂ
ਸ਼ਬਦੀਸ਼
ਚੰਡੀਗੜ੍ਹ 27 ਮਾਰਚ , ਆਜ਼ਾਦ ਭਾਰਤ ਦੇ ਕਿਸੇ ਵੀ ਸੂਬੇ ਦੀ ਵਿਧਾਨ ਸਭਾ ਪੰਜ ਸਾਲਾਂ ਲਈ ਹੋਂਦ ਵਿਚ ਆਉਂਦੀ ਹੈ ਅਤੇ ਜਿਸ ਦਾ ਮੁੁਖੀ ਮੁੱਖ ਮੰਤਰੀ ਵਜੋਂ ਗਵਰਨਰ ਪੰਜਾਬ ਦੀ ਨਿਗਰਾਨੀ ਹੇਠ ਕੰਮਕਾਜ ਪੰਜ ਸਾਲਾਂ ਲਈ ਕਰਦਾ ਹੈ ਪਰ ਇਸ ਰਾਜ ਉੱਪਰ ਰਾਜ ਕਰਨ ਵਾਲੇ ਚੀਫ ਮਨਿਸਟਰਾਂ ਦੇ ਕਾਰਜਕਾਲ ਉਪਰ ਨਜ਼ਰ ਮਾਰੀ ਜਾਵੇ ਤਾਂ ਗੋਪੀ ਚੰਦ ਭਾਰਗਵ ਕੇਵਲ ਪੰਦਰਾਂ ਦਿਨਾਂ ਲਈ ਪੰਜਾਬ ਦਾ ਮੁੱਖ ਮੰਤਰੀ ਰਹੇ । ਇਹ ਵੱਖਰੀ ਗੱਲ ਹੈ ਕਿ ਉਹ ਇਸ ਤੋਂ ਪਹਿਲਾਂ ਵੀ ਦੋ ਵਾਰ ਮੁੱਖ ਮੰਤਰੀ ਦੇ ਅਹੁਦੇ ਉਪਰ ਕੰਮ ਕਰ ਚੁੱਕੇ ਸਨ ।
10ਵੀਂ ਵਿਧਾਨ ਸਭਾ ਵਿੱਚ ਵੀ ਭਾਰੀ ਉਲਟਫੇਰ ਨਜ਼ਰੀਂ ਪੈਂਦਾ ਰਿਹਾ ।
ਪੰਜ ਸਾਲਾਂ ਦੇ ਇਸ ਅਰਸੇ ਦੌਰਾਨ ਮੁੱਖ ਮੰਤਰੀ ਸਵਾਰ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਹਰਚਰਨ ਸਿੰਘ ਬਰਾੜ 1 ਸਾਲ 82 ਦੇਣ ਮੁੱਖ ਮੰਤਰੀ ਦੇ ਅਹੁਦੇ ਤੇ ਰਹੇ ਅਤੇ ਲਹਿਰਾਗਾਗਾ ਹਲਕੇ ਤੋਂ ਜਿੱਤ ਕੇ ਆਈ ਬੀਬੀ ਰਾਜਿੰਦਰ ਕੌਰ ਭੱਠਲ ਨੂੰ 82 ਦੇਣ ਇਸ ਮਾਣ ਮੱਤੇ ਅਹੁਦੇ ਦੀ ਸੀਟ ਤੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ।
ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਬਾ ਸਮਾਂ ਇਸ ਅਹੁ…
[4:15 pm, 18/03/2022] Mr Thind: ਸ਼ਬਦੀਸ਼
ਚੰਡੀਗੜ੍ਹ 17 ਮਾਰਚ , ਆਜ਼ਾਦ ਭਾਰਤ ਦੇ ਕਿਸੇ ਵੀ ਸੂਬੇ ਦੀ ਵਿਧਾਨ ਸਭਾ ਪੰਜ ਸਾਲਾਂ ਲਈ ਹੋਂਦ ਵਿਚ ਆਉਂਦੀ ਹੈ ਅਤੇ ਜਿਸ ਦਾ ਮੁੁਖੀ ਮੁੱਖ ਮੰਤਰੀ ਵਜੋਂ ਗਵਰਨਰ ਪੰਜਾਬ ਦੀ ਨਿਗਰਾਨੀ ਹੇਠ ਕੰਮਕਾਜ ਪੰਜ ਸਾਲਾਂ ਲਈ ਕਰਦਾ ਹੈ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਵਸੇ ਸੂਬੇ ਪੰਜਾਬ ਉੱਪਰ ਰਾਜ ਕਰਨ ਵਾਲੇ ਚੀਫ ਮਨਿਸਟਰਾਂ ਦੇ ਕਾਰਜਕਾਲ ਉਪਰ ਨਜ਼ਰ ਮਾਰੀ ਜਾਵੇ ਤਾਂਇੱਥੇ ਕੇਂਦਰ ਦੀ ਸਰਕਾਰ ਸਿੱਧੀ ਦਖਲਅੰਦਾਜ਼ੀ ਕਰਦੀ ਆਈ ਹੈ ।
ਕਾਂਗਰਸ ਵੱਲੋਂ ਥਾਪੇ ਜਾਂਦੇ ਰਹੇ ਆਗੂਆਂ ਨੇ ਇੱਥੇ ਰਾਜ ਕੀਤਾ ਹੈ ।
ਗ਼ੈਰ ਕਾਂਗਰਸੀ ਸਰਕਾਰਾਂ ਨੂੰ ਵਾਰ ਵਾਰ ਭੰਗ ਕਰ ਕੇ ਇੱਥੇ ਗਵਰਨਰੀ ਰਾਜ ਲਗਾਇਆ ਜਾਂਦਾ ਰਿਹਾ ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਨੂੰ ਤਿੰਨ ਵਾਰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ।
ਭੀਮ ਸੈਨ ਸੱਚਰ ਦੋ ਵਾਰ ਮੁੱਖ ਮੰਤਰੀ ਰਹੇ ।
ਕਿਲਾ ਰਾਏਪੁਰ ਤੋਂ ਜਿੱਤ ਕਿਉਂ ਦੇ ਰਹੇ ਗੁਰਨਾਮ ਸਿੰਘ ਦੋ ਵਾਰ ਮੁੱਖ ਮੰਤਰੀ ਰਹੇ ।
ਪ੍ਰਕਾਸ਼ ਸਿੰਘ ਬਾਦਲ ਨੇ ਪੰਜ ਵਾਰ ਰਾਜ ਗੱਦੀ ਦਾ ਸੁਖ ਮਾਣਿਆ ।
ਗੋਪੀ ਚੰਦ ਭਾਰਗਵ ਕੇਵਲ ਪੰਦਰਾਂ ਦਿਨਾਂ ਲਈ ਪੰਜਾਬ ਦਾ ਮੁੱਖ ਮੰਤਰੀ ਰਹੇ । ਇਹ ਵੱਖਰੀ ਗੱਲ ਹੈ ਕਿ ਉਹ ਇਸ ਤੋਂ ਪਹਿਲਾਂ ਵੀ ਦੋ ਵਾਰ ਮੁੱਖ ਮੰਤਰੀ ਦੇ ਅਹੁਦੇ ਉਪਰ ਕੰਮ ਕਰ ਚੁੱਕੇ ਸਨ ।
10ਵੀਂ ਵਿਧਾਨ ਸਭਾ ਵਿੱਚ ਵੀ ਭਾਰੀ ਉਲਟਫੇਰ ਨਜ਼ਰੀਂ ਪੈਂਦਾ ਰਿਹਾ ।
ਪੰਜ ਸਾਲਾਂ ਦੇ ਇਸ ਅਰਸੇ ਦੌਰਾਨ ਮੁੱਖ ਮੰਤਰੀ ਸਵਾਰ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਹਰਚਰਨ ਸਿੰਘ ਬਰਾੜ 1 ਸਾਲ 82 ਦਿਨ ਮੁੱਖ ਮੰਤਰੀ ਦੇ ਅਹੁਦੇ ਤੇ ਰਹੇ ਅਤੇ ਲਹਿਰਾਗਾਗਾ ਹਲਕੇ ਤੋਂ ਜਿੱਤ ਕੇ ਆਈ ਬੀਬੀ ਰਾਜਿੰਦਰ ਕੌਰ ਭੱਠਲ ਨੂੰ 82 ਦਿਨ ਇਸ ਮਾਣ ਮੱਤੇ ਅਹੁਦੇ ਦੀ ਸੀਟ ਤੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ।
ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਬਾ ਸਮਾਂ ਇਸ ਅਹੁਦੇ ਤੇ ਕੰਮ ਕਰਨ ਦਾ ਮੌਕਾ ਮਿਲਿਆ ਉਨ੍ਹਾਂ ਤੋਂ ਬਾਅਦ 8 ਸਾਲ 150 ਦਿਨ ਮੁੱਖ ਮੰਤਰੀ ਵਜੋਂ ਕੰਮ ਕਰਨ ਵਾਲੇ ਆਗੂ ਇਸ ਉਨ੍ਹਾਂ ਦੇ ਕੁੜਮ ਸਰਦਾਰ ਪਰਤਾਪ ਸਿੰਘ ਕੈਰੋਂ ਦਾ ਨਾਮ ਆਉਂਦਾ ਹੈ ।
1952 ਵਿੱਚ ਹੋਈਆਂ ਚੋਣਾਂ ਤੋਂ ਬਾਅਦ 23 ਜਨਵਰੀ 1956 ਨੌਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ ਅਗਲੀ ਵਿਧਾਨ ਸਭਾ ਵਿੱਚ ਦੁਬਾਰਾ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਉਪਰ ਕੰਮ ਕਰਨ ਦਾ ਮਾਣ ਪ੍ਰਾਪਤ ਹੋਇਆ ਇਸ ਤਰ੍ਹਾਂ ਉਨ੍ਹਾਂ 8 ਸਾਲ 150 ਦਿਨ ਇਸ ਕੁਰਸੀ ਦੀ ਤਾਕਤ ਦਾ ਨਿੱਘ ਮਾਣਿਆ ।
ਪੰਜਾਬ ਅੰਦਰ ਕੇਂਦਰ ਦੀਆਂ ਸਰਕਾਰਾਂ ਵੱਲੋਂ ਵਾਰ ਵਾਰ ਗਵਰਨਰੀ ਰਾਜ ਲਗਾਇਆ ਜਾਂਦਾ ਰਿਹਾ ਹੈ ।
ਪੰਜਾਬ ਦੇ ਪਹਿਲੇ ਮੁੱਖਮੰਤਰੀ ਕਾਂਗਰਸ ਪਾਰਟੀ ਨਾਲ ਸਬੰਧਤ ਗੋਪੀ ਚੰਦ ਭਾਰਗਵ 15 ਅਗਸਤ 1947 ਨੂੰ ਪੰਜਾਬ ਦੇ ਮੁੱਖ ਮੰਤਰੀ ਬਣੇ । 1 ਸਾਲ 121 ਜਿਨ੍ਹਾਂ ਦੇ ਕਾਰਜਕਾਲ ਤੋਂ ਬਾਅਦ ਭੀਮ ਸੈਨ ਸੱਚਰ ਨੂੰ 13 ਅਪ੍ਰੈਲ 1949 ਨੂੰ ਇਹ ਰਾਜ ਸਿੰਘਾਸਣ ਮਿਲਿਆ ਅਤੇ ਉਹ 188 ਦਿਨ ਮੁੱਖ ਮੰਤਰੀ ਰਹੇ ।
ਇਸ ਤੋਂ ਬਾਅਦ ਫਿਰ ਗੋਪੀ ਚੰਦ ਭਾਰਗਵ 1 ਸਾਲ 245 ਦਿਨ ਮੁੱਖ ਮੰਤਰੀ ਰਹੇ ।
ਇਸ ਤੋਂ ਬਾਅਦ 20 ਜੂਨ 1951 ਨੂੰ ਪੰਜਾਬ ਅੰਦਰ ਗਵਰਨਰੀ ਰਾਜ ਲੱਗਿਆ ਜੋ ਕਿ 302 ਦਿਨ ਜਾਰੀ ਰਿਹਾ ।
ਲੁਧਿਆਣਾ ਸਿਟੀ ਹਲਕੇ ਤੋਂ ਜਿੱਤ ਕੇ ਆਏ ਭੀਮ ਸੈਨ ਸੱਚਰ ਇੱਕ ਵਾਰ ਫੇਰ ਪੰਜਾਬ ਦੇ ਮੁੱਖ ਮੰਤਰੀ ਬਣੇ ।
ਇਹਨਾਂ ਤੋਂ ਬਾਅਦ
ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਜਿੱਤ ਕੇ ਆਏ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਬਣੇ ।
ਇਸੇ ਅਰਸੇ ਦੌਰਾਨ ਪੰਜਾਬ ਲੈਜਿਸਲੇਟਿਵ ਕੌਂਸਲ ਮੈਂਬਰ ਗੋਪੀ ਚੰਦ ਭਾਰਗਵ ਨੂੰ ਫੇਰ ਪੰਜਾਬ ਦਾ ਮੁੱਖ ਮੰਤਰੀ ਥਾਪਿਆ ਗਿਆ ਅਤੇ ਉਹ 15 ਦਿਨ ਲਈ ਇਸ ਸੀਟ ਤੇ ਰਹੇ ।
ਇਸੇ ਅਸੈਂਬਲੀ ਦੌਰਾਨ ਰਾਮ ਕਿਸ਼ਨ ਜੋ ਜਲੰਧਰ ਨੌਰਥ ਈਸਟ ਤੋਂ ਚੁਣ ਕੇ ਆਏ ਸਨ ਨੁੰ 5 ਜੁਲਾਈ 1966 ਨੂੰ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਅਤੇ ਉਹ 5 ਜੁਲਾਈ 1966 ਤੱਕ 1 ਸਾਲ 363 ਦਿਨ ਮੁੱਖ ਮੰਤਰੀ ਪੰਜਾਬ ਵਜੋਂ ਕੰਮ ਕਰਦੇ ਰਹੇ ।
5 ਜੁਲਾਈ 1966 ਨੂੰ ਪੰਜਾਬ ਅੰਦਰ ਲੱਗਿਆ ਗਵਰਨਰੀ ਰਾਜ 119 ਦਿਨ ਤਕ ਜਾਰੀ ਰਿਹਾ ।
ਕਾਂਗਰਸ ਪਾਰਟੀ ਨਾਲ ਹੀ ਸਬੰਧਤ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਜੋ ਕੇ ਉੱਪਰਲੇ ਹਾਊਸ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਸਨ ਨੂੰ 1 ਨਵੰਬਰ 1966 ਦੇ ਦਿਨ ਪੰਜਾਬ ਦਾ ਮੁੱਖ ਮੰਤਰੀ ਥਾਂ ਪੈ ਗਿਆ ਜੋ ਕਿ127 ਦਿਨ ਇਸ ਅਹੁਦੇ ਤੇ ਰਹੇ ।
ਇਸ ਤੋਂ ਬਾਅਦ ਅਕਾਲੀ ਦਲ ਸੰਤ ਫ਼ਤਹਿ ਸਿੰਘ ਪਾਰਟੀ ਨੂੰ ਰਾਜ ਕਰਨ ਦਾ ਮੌਕਾ ਮਿਲਿਆ।
ਕਿਲਾ ਰਾਏਪੁਰ ਦੀ ਨੁਮਾਇੰਦਗੀ ਕਰਦੇ ਆਗੂ ਗੁਰਨਾਮ ਸਿੰਘ 8 ਮਾਰਚ 1967 ਨੂੰ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ ਉਨ੍ਹਾਂ ਨੂੰ 262 ਦਿਨ ਹੀ ਕੰਮ ਕਰਨ ਦੀ ਇਜਾਜ਼ਤ ਮਿਲੀ ।
ਧਰਮਕੋਟ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਲਛਮਣ ਸਿੰਘ ਗਿੱਲ 25 ਨਵੰਬਰ 1967 ਨੂੰ ਇਸ ਸਿੰਘਾਸਨ ਤੇ ਬਿਰਾਜਮਾਨ ਹੋਏ ਅਤੇ 272 ਦਿਨ ਉਨ੍ਹਾਂ ਨੇ ਰਾਜ ਭਾਗ ਸੰਭਾਲਿਆ ।
23 ਅਗਸਤ 1969 ਲੱਗਿਆ ਗਵਰਨਰੀ ਰਾਜ 178 ਦਿਨਾਂ ਤਕ ਜਾਰੀ ਰਿਹਾ ।
1969 ਵਿੱਚ ਪੰਜਾਬ ਵਿਧਾਨ ਸਭਾ ਦੀਆਂ104 ਸੀਟਾਂ ਸਨ ਜਿਨ੍ਹਾਂ ਵਿਚੋਂ 43 ਸੀਟਾਂ ਜਿੱਤਕੇ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਵੱਡੀ ਪਾਰਟੀ ਵਜੋਂ ਨਿੱਤਰਿਆ , ਜਦਕਿ ਕਾਂਗਰਸ ਨੂੰ19 ਸੀਟਾਂ , ਭਾਰਤੀ ਜਨਸੰਘ ਨੂੰ1 ਸੀਟ, ਕਮਿਊਨਿਸਟ ਪਾਰਟੀ ਨੂੰ 1 ਸੀਟ, ਕਮਿਊਨਿਸ ਪਾਰਟੀ ਮਾਰਕਸਵਾਦੀ ਨੂੰ 1 ਸੀਟ , ਸੋਸ਼ਲਿਸਟ ਪਾਰਟੀ ਨੂੰ 1 ਸੀਟ , ਪੰਜਾਬ ਜਨਤਾ ਪਾਰਟੀ ਨੂੰ 1 ਸੀਟ , ਪਰਜਾ ਸੋਸ਼ਲਿਸਟ ਪਾਰਟੀ ਨੂੰ 1 ਸੀਟ, ਸਵਤੰਤਰ ਪਾਰਟੀ ਨੂੰ 1 ਇਕ ਸੀਟ ਅਤੇ 5 ਲੀਡਰ ਆਜ਼ਾਦ ਉਮੀਦਵਾਰ ਵਜੋਂ ਐੱਮ ਐੱਲ ਏ ਬਣੇ ।
ਇਸ ਅਸੈਂਬਲੀ ਵਿੱਚ ਗੁਰਨਾਮ ਸਿੰਘ ਮੁੱਖ ਮੰਤਰੀ ਬਣੇ ਜਿਨ੍ਹਾਂ ਨੂੰ 1 ਸਾਲ 38 ਦਿਨ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਇਸੇ ਦੌਰਾਨ 14 ਮਾਰਚ 1969 ਨੂੰ ਗਿੱਦੜਬਾਹਾ ਹਲਕੇ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੀ ਵਾਗਡੋਰ ਸੰਭਾਲੀ ਉਨ੍ਹਾਂ ਨੂੰ 1 ਸਾਲ 79 ਦਿਨ ਕੰਮ ਕਰਨ ਦਾ ਮੌਕਾ ਮਿਲਿਆ ।
ਦੋ ਸਾਲ ਚਾਰ ਮਹੀਨੇ ਦੇ ਅਕਾਲੀ ਦਲ ਦੇ ਰਾਜ ਮੌਕੇ ਬਹੁਮਤ ਨੂੰ ਲੈ ਕੇ ਇਹੋ ਜਿਹੀ ਗੜਬੜ ਹੋਈ ਕਿ ਸੰਵਿਧਾਨ ਦੇ ਆਰਟੀਕਲ 356 ਦੀ ਵਰਤੋਂ ਕਰਦਿਆਂ ਕੇਂਦਰ ਸਰਕਾਰ ਨੇ ਇੱਥੇ ਗਵਰਨਰੀ ਰਾਜ ਲਗਾ ਦਿੱਤਾ ਜੋ ਕਿ 277 ਦਿਨ ਪੰਜਾਬ ਦੀ ਜਨਤਾ ਨੂੰ ਆਪਣੇ ਪਿੰਡੇ ਤੇ ਹੰਢਾਉਣਾ ਪਿਆ ।
ਛੇਵੀਂ ਅਸੈਂਬਲੀ ਦੀ ਹੋਈ ਚੋਣ ਵਿਚ ਕਾਂਗਰਸ ਪਾਰਟੀ 66 ਸੀਟਾਂ ਲੈ ਕੇ ਵੱਡੀ ਪਾਰਟੀ ਵਜੋਂ ਚੁਣ ਕੇ ਆਏ ਇਸ ਅਸੈਂਬਲੀ ਵਿਚ 24 ਐਮ ਐਲ ਏ ਅਕਾਲੀ ਦਲ ਨਾਲ ਸਬੰਧਤ ਸਨ ।
10 ਵਿਧਾਇਕ ਕਮਿਊਨਿਸਟ ਪਾਰਟੀ ਆਫ ਇੰਡੀਆ ਅਤੇ 1 ਵਿਧਾਇਕ ਕਮਿਊਨਿਸਟ ਪਾਰਟੀ ਆਫ ਮਾਰਕਸਿਸਟ ਪਾਰਟੀ ਨਾਲ ਸਬੰਧਤ ਸੀ ।
ਇਸ ਵਿਧਾਨ ਸਭਾ ਵਿੱਚ ਤਿੰਨ ਵਿਅਕਤੀ ਆਜ਼ਾਦ ਉਮੀਦਵਾਰ ਵਜੋਂ ਚੁਣ ਕੇ ਆਏ ਸਨ ।
ਰੋਪੜ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਚੁਣ ਕੇ ਆਏ ਗਿਆਨੀ ਜ਼ੈਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਗਿਆ ।
17 ਮਾਰਚ 1972 ਦੇ ਦ ਉਨ੍ਹਾਂ ਰਾਜ ਗੱਦੀ ਸੰਭਾਲੀ ਅਤੇ 5 ਸਾਲ 44 ਦਿਨ ਤੱਕ ਉਹ ਇਸ ਅਹੁਦੇ ਤੇ ਬਣੇ ਰਹੇ ।
30 ਅਪ੍ਰੈਲ 1977 ਨੂੰ ਲੱਗਿਆ ਗਵਰਨਰੀ ਰਾਜ 51 ਦਿਨ ਰਿਹਾ ।
1977 ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਵਿਚੋਂ 58 ਸੀਟਾਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਈਆਂ , 25 ਸੀਟਾਂ ਤੇ ਜਨਤਾ ਪਾਰਟੀ ਨੇ ਜਿੱਤ ਦਰਜ ਕੀਤੀ ਜੋ ਕਿ ਨਵੀਂ ਪਾਰਟੀ ਵਜੋਂ ਹੋਂਦ ਵਿੱਚ ਆਈ ਸੀ ।
ਇਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ 29 ਜੂਨ 1977 ਨੂੰ ਇੱਕ ਵਾਰ ਫੇਰ ਰਾਜ ਸਿੰਘਾਸਨ ਤੇ ਬੈਠੇ ਅਤੇ ਉਨ੍ਹਾਂ ਨੂੰ 2 ਸਾਲ 242 ਦਿਨ ਕੰਮ ਕਰਨ ਦਾ ਮੌਕਾ ਮਿਲਿਆ ।
ਇਸ ਵਿਧਾਨ ਸਭਾ ਵਿਚ ਚੌਧਰੀ ਬਲਰਾਮ ਜਾਖੜ ਵਿਰੋਧੀ ਧਿਰ ਦੇ ਨੇਤਾ ਵਜੋਂ ਕੰਮ ਕਰ ਰਹੇ ਸਨ ।
17 ਫਰਵਰੀ 1980 ਦੇ ਦਿਨ ਇੱਥੇ ਫੇਰ ਗਵਰਨਰੀ ਰਾਜ ਲੱਗਿਆ ਜੋ ਕਿ 110 ਦਿਨਾਂ ਤੱਕ ਜਾਰੀ੍ ਰਿਹਾ ।
1989 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿੱਚ 63 ਸੀਟਾਂ ਕਾਂਗਰਸ ਪਾਰਟੀ ਦੀ ਝੋਲੀ ਪਈਆਂ ।
ਨਕੋਦਰ ਵਿਧਾਨ ਸਭਾ ਹਲਕੇ ਤੋਂ ਜਿੱਤ ਕੇ ਆਏ ਦਰਬਾਰਾ ਸਿੰਘ 6 ਜੂਨ 1980 ਨੂੰ ਪੰਜਾਬ ਦੇ ਮੁੱਖ ਮੰਤਰੀ ਬਣੇ ।
ਉਹ 3 ਸਾਲ 122 ਦਿਨ ਇਸ ਅਹੁਦੇ ਤੇ ਕੰਮ ਕਰਦੇ ਰਹੇ ਇਸ ਤੋਂ ਬਾਅਦ ਲੱਗਿਆ ਗਵਰਨਰੀ ਰਾਜ ਦੋ ਸਾਲ ਦੇ ਅਰਸੇ ਤਕ ਜਾਰੀ ਰਿਹਾ ।
1985 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਫੇਰ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰਿਆ। ਅਕਾਲੀ ਦਲ ਕੋਲ 73 ਐੱਮ ਐੱਲ ਏ ਸਨ ।
29 ਸਤੰਬਰ 1985 ਨੂੰ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਬਣੇ ਉਨ੍ਹਾਂ ਨੂੰ ਇਕ ਸਾਲ 255 ਦਿਨ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਫੇਰ ਏਥੇ 11 ਜੂਨ 1987 ਦੇ ਮਨਹੂਸ ਦਿਨ ਗਵਰਨਰੀ ਰਾਜ ਲਗਾਇਆ ਗਿਆ ਜੋ ਕਿ 4 ਸਾਲ 259 ਦਿਨਾਂ ਤਕ ਪੰਜਾਬ ਵਿੱਚ ਸਥਾਪਿਤ ਰਿਹਾ ।
ਲਗਪਗ ਪੰਜ ਸਾਲ ਦੇ ਅਰਸੇ ਦੌਰਾਨ ਕੇਂਦਰੀ ਸ਼ਾਸਨ ਤੋਂ ਬਾਅਦ 1992 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ 87 MLA ਜਿਤਾ ਕੇ ਵਿਧਾਨ ਸਭਾ ਪਹੁੰਚੀ ।
ਇਸ ਵਿਧਾਨ ਸਭਾ ਵਿੱਚ ਕੇਵਲ ਤਿੰਨ ਅਕਾਲੀ ਉਮੀਦਵਾਰ ਜਿੱਤੇ ਸਨ ।
BJP ਕੋਲ 6 ਸੀਟਾਂ ਸੀ ।
4 ਕਾਮਰੇਡ , 9 ਬਹੁਜਨ ਸਮਾਜ ਪਾਰਟੀ, 1 ਕਾਮਰੇਡ , 1 ਜਨਤਾ ਦਲ ,1 ਇੰਡੀਅਨ ਪੀਪਲਜ਼ ਫਰੰਟ , 1 ਜਨਤਾ ਦਲ ਨਾਲ ਸਬੰਧਤ ਅਤੇ ਚਾਰ ਆਜ਼ਾਦ ਉਮੀਦਵਾਰ ਵਜੋਂ ਚੁਣ ਕੇ ਵਿਧਾਨ ਸਭਾ ਪਹੁੰਚੇ ਸਨ ।
ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਜਿੱਤ ਕੇ ਆਏ ਬੇਅੰਤ ਸਿੰਘ 25 ਫਰਵਰੀ 1995 ਨੂੰ ਮੁੱਖ ਮੰਤਰੀ ਬਣੇ ।
ਉਨ੍ਹਾਂ ਤਿੰਨ ਸਾਲ 187 ਦਿਨ ਮੁੱਖ ਮੰਤਰੀ ਦੇ ਅਹੁਦੇ ਦਾ ਨਿੱਘ ਮਾਣਿਆ ।
ਬੰਬ ਧਮਾਕੇ ਵਿਚ ਹੋਈ ਉਨ੍ਹਾਂ ਦੀ ਮੌਤ ਤੋਂ ਬਾਅਦ ਹਰਚਰਨ ਸਿੰਘ ਬਰਾੜ ਜੋ ਕਿ ਮੁਕਤਸਰ ਹਲਕੇ ਦੀ ਨੁਮਾਇੰਦਗੀ ਕਰਦੇ ਸਨ 31 ਅਗਸਤ 1995 ਨੂੰ ਮੁੱਖ ਮੰਤਰੀ ਵਜੋਂ ਅਹੁਦੇ ਤੇ ਬੈਠੇ ਅਤੇ ਇਕ ਸਾਲ 82 ਦਿਨ ਉਨ੍ਹਾਂ ਨੇ ਬਤੌਰ ਮੁੱਖ ਮੰਤਰੀ ਕੰਮ ਕੀਤਾ ਇਸ ਦੌਰਾਨ ਕਾਂਗਰਸ ਪਾਰਟੀ ਵਿੱਚ ਚੱਲ ਰਹੀ ਉਥਲ ਪੁਥਲ ਦੌਰਾਨ ਲਹਿਰਾਗਾਗਾ ਤੋਂ ਜਿੱਤ ਕੇ ਆਈ ਬੀਬੀ ਰਜਿੰਦਰ ਕੌਰ ਭੱਠਲ 21 ਨਵੰਬਰ 1996 ਮੁੱਖ ਮੰਤਰੀ ਬਣੇ ।
ਬੀਬੀ ਭੱਠਲ 82 ਦਿਨ ਮੁੱਖ ਮੰਤਰੀ ਦੇ ਅਹੁਦੇ ਤੇ ਕੰਮ ਕਰਦੇ ਰਹੇ।
1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ 75 ਸੀਟਾਂ ਲੈ ਕੇ ਵੱਡੀ ਪਾਰਟੀ ਵਜੋਂ ਉੱਭਰਿਆ ।
ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਜੋ ਬਾਈ ਸੀਟਾਂ ਤੇ ਲੜੀ ਸੀ ਨੂੰ ਅਠਾਰਾਂ ਸੀਟਾਂ ਤੇ ਜਿੱਤ ਪ੍ਰਾਪਤ ਹੋਈ ।
ਕਾਂਗਰਸ ਪਾਰਟੀ ਵੱਲੋਂ ਸੀਟਾਂ105 ਉੱਪਰ ਕਿਸਮਤ ਅਜ਼ਮਾਏਗੀ ਅਤੇ ਉਨ੍ਹਾਂ ਦੇ ਪੱਲੇ ਸਿਰਫ਼ ਚੌਦਾਂ ਸੀਟਾਂ ਪਈਆਂ ।
ਕਾਂਗਰਸ ਨਾਲ ਗੱਠਜੋੜ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ ਨੇ ਪੰਦਰਾਂ ਸੀਟਾਂ ਤੇ ਚੋਣ ਲੜੀ ਅਤੇ ਦੋ ਤੋਂ ਕਾਮਰੇਡ ਜਿੱਤੇ ।
ਬਹੁਜਨ ਸਮਾਜ ਪਾਰਟੀ ਨੇ ਸਤਾਹਠ ਸੀਟਾਂ ਤੇ ਉਮੀਦਵਾਰ ਖੜ੍ਹੇ ਕੀਤੇ ਪਰ ਉਨ੍ਹਾਂ ਦੀ ਝੋਲੀ ਸਿਰਫ਼ ਇਕ ਸੀਟ ਪਈ ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਤੀਹ ਸੀਟਾਂ ਤੇ ਉਮੀਦਵਾਰ ਖੜ੍ਹੇ ਕੀਤੇ ਅਤੇ ਇਕ ਸੀਟ ਜਿੱਤੀ ।
ਇਨ੍ਹਾਂ ਚੋਣਾਂ ਵਿਚ ਛੇ ਹਲਕਿਆਂ ਤੋਂ ਆਜ਼ਾਦ ਉਮੀਦਵਾਰ ਜੇਤੂ ਰਹੇ ।
ਪ੍ਰਕਾਸ਼ ਸਿੰਘ ਬਾਦਲ ਨੇ12 ਫਰਵਰੀ1997 ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਅਤੇ ਉਹ ਪੰਜ ਸਾਲ ਚੌਦਾਂ ਦਿਨ ਤੱਕ ਮੁੱਖ ਮੰਤਰੀ ਵਜੋਂ ਕੰਮ ਕਰਦੇ ਰਹੇ ।
ਬਾਰ੍ਹਵੀਂ ਵਿਧਾਨ ਸਭਾ ਦੀ ਚੋਣ ਸਾਲ 2002 ਨੂੰ ਹੋਈ ਇਸ ਚੋਣ ਵਿਚ ਕਾਂਗਰਸ ਪਾਰਟੀ 62 ਸੀਟਾਂ ਲੈ ਕੇ ਵਿਧਾਨ ਸਭਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਨੇ ਇਕਤਾਲੀ ਹਲਕਿਆਂ ਤੋਂ ਚੋਣ ਜਿੱਤੀ । ਬੀ ਜੇ ਪੀ ਸਿਰਫ਼ ਤਿੰਨ ਹਲਕਿਆਂ ਤੋਂ ਚੋਣ ਜਿੱਤ ਸਕੀ ।
ਕਮਿਊਨਿਸਟ ਪਾਰਟੀ ਆਫ ਇੰਡੀਆ ਨੇ ਗਿਆਰਾਂ ਹਲਕਿਆਂ ਤੋਂ ਚੋਣ ਲੜੀ ਪਰ ਦੋ ਹਲਕਿਆਂ ਤੋਂ ਹੀ ਉਨ੍ਹਾਂ ਦੇ ਉਮੀਦਵਾਰ ਜਿੱਤੇ ।
ਇਨ੍ਹਾਂ ਚੋਣਾਂ ਵਿੱਚ ਨੌੰ ਹਲਕਿਆਂ ਤੋਂ ਆਜ਼ਾਦ ਉਮੀਦਵਾਰਾਂ ਨੇ ਚੋਣ ਜਿੱਤੀ ।
ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਛੱਬੀ ਫਰਵਰੀ 2002 ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹੋਏ ।
ਕੈਪਟਨ ਅਮਰਿੰਦਰ ਸਿੰਘ ਪੰਜ ਸਾਲ ਤਿੰਨ ਦਿਨ ਮੁੱਖ ਮੰਤਰੀ ਦੇ ਅਹੁਦੇ ਤੇ ਕੰਮ ਕਰਦੇ ਰਹੇ ।
2007 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਨੇ 94 ਹਲਕਿਆਂ ਤੋਂ ਚੋਣ ਲੜੀ ਅਤੇ 48 ਹਲਕੇ ਜਿੱਤੇ ।
ਨਹੁੰ ਮਾਸ ਦਾ ਰਿਸ਼ਤੇ ਨਾਲ ਪ੍ਰਚਾਰੀ ਜਾਂਦੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਨੇ 23 ਹਲਕਿਆਂ ਤੋਂ ਚੋਣ ਲੜੀ ਅਤੇ 19 ਹਲਕੇ ਤੋਂ ਜੇਤੂ ਰਹੇ ।
ਕਾਂਗਰਸ ਪਾਰਟੀ 44 ਸੀਟਾਂ ਤੋਂ ਜਿੱਤ ਪ੍ਰਾਪਤ ਕਰਨ ਦੇ ਬਾਵਜੂਦ ਵਿਰੋਧੀ ਧਿਰ ਵਿੱਚ ਬੈਠੀ ।
ਵੋਟ ਪ੍ਰਤੀਸ਼ਤਤਾ ਵਿੱਚ ਕਾਂਗਰਸ ਪਾਰਟੀ ਨੇ ਬਾਜ਼ੀ ਮਾਰੀ।
ਕਾਂਗਰਸ ਨੂੰ 40.90 ਪ੍ਰਤੀਸ਼ਤ, ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ 37.09 ਪ੍ਰਤੀਸ਼ਤ ਅਤੇ ਭਾਰਤੀ ਜਨਤਾ ਪਾਰਟੀ ਨੂੰ 8.28 ਪ੍ਰਤੀਸ਼ਤ
ਵੋਟ ਮਿਲੇ ।
ਇਸ ਵਿਧਾਨ ਸਭਾ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ।
2017 ਦੀਅਾਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਚਰੱਨਵੇ ਹਲਕਿਆਂ ਤੋਂ ਚੋਣ ਲੜੀ ਅਤੇ ਛਪੰਜਾ ਹਲਕਿਆਂ ਤੋਂ ਅਕਾਲੀ ਦਲ ਜੇਤੂ ਰਿਹਾ ਭਾਰਤੀ ਜਨਤਾ ਪਾਰਟੀ ਨੇ ਤੇਈ ਸੀਟਾਂ ਤੋਂ ਚੋਣ ਲੜੀ ਅਤੇ 12 ਸੀਟਾਂ ਬੀ ਜੇ ਪੀ ਨੇ ਜਿੱਤੀਆਂ ।
ਕਾਂਗਰਸ ਪਾਰਟੀ ਨੇ ਇਸ ਵਾਰ ਇਕੱਲਿਆਂ ਚੋਣ ਲੜੀ ਅਤੇ ਛਿਆਲੀ ਹਲਕਿਆਂ ਤੋਂ ਕਾਂਗਰਸ ਪਾਰਟੀ ਜੇਤੂ ਰਹੀ ।
ਇਨ੍ਹਾਂ ਚੋਣਾਂ ਵਿਚ ਸੁਖਬੀਰ ਸਿੰਘ ਬਾਦਲ ਵੀ ਜਲਾਲਾਬਾਦ ਹਲਕੇ ਤੋਂ ਹੰਸ ਰਾਜ ਜੋਸਨ ਨੂੰ ਹਰਾ ਕੇ ਸਭਾ ਪਹੁੰਚੇ ।
ਪ੍ਰਕਾਸ਼ ਸਿੰਘ ਬਾਦਲ ਨੇ ਲਗਾਤਾਰ ਮੁੱਖ ਮੰਤਰੀ ਰਹਿੰਦਿਆਂ 14 ਮਾਰਚ 2012 ਦੇ ਦਿਨ ਦੁਬਾਰਾ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ।
ਪ੍ਰਕਾਸ਼ ਸਿੰਘ ਬਾਦਲ ਨੇ ਲਗਾਤਾਰ ਦਸ ਸਾਲ ਪੰਦਰਾਂ ਦਿਨ ਮੁੱਖ ਮੰਤਰੀ ਰਹਿਣ ਦਾ ਰਿਕਾਰਡ ਵੀ ਕਾਇਮ ਕੀਤਾ ।
2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਸਤੱਤਰ ਸੀਟਾਂ ਤੇ ਜਿੱਤ ਦੇ ਝੰਡੇ ਗੱਡੇ ।
ਸਿਮਰਨਜੀਤ ਸਿੰਘ ਬੈਂਸ ਦੀ ਲੋਕ ਇਨਸਾਫ਼ ਪਾਰਟੀ ਨੇ ਪੰਜ ਸੀਟਾਂ ਤੋਂ ਚੋਣ ਲੜੀ ਅਤੇ ਉਹ ਦੋਨੋਂ ਭਰਾ ਜਿੱਤ ਕੇ ਵਿਧਾਨ ਸਭਾ ਪਹੁੰਚੇ ।
ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਚਰੱਨਵੇ ਸੀਟਾਂ ਤੋਂ ਚੋਣ ਲੜਿਆ ਅਤੇ ਉਨ੍ਹਾਂ ਨੂੰ ਕੇਵਲ ਪੰਦਰਾਂ ਸੀਟਾਂ ਹੀ ਮਿਲੀਆਂ ।
ਆਮ ਆਦਮੀ ਪਾਰਟੀ ਨੇ ਜਬਰਦਸਤ ਪ੍ਰਦਰਸ਼ਨ ਕਰਦਿਆਂ ਇੱਕ ਸੌ ਬਾਰਾਂ ਸੀਟਾਂ ਤੇ ਚੋਣ ਲੜੀ ਅਤੇ ਉਹ ਵੀ ਹਲਕਿਆਂ ਤੋਂ ਚੋਣ ਜਿੱਤ ਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਸੰਭਾਲੀ ।
ਇਨ੍ਹਾਂ ਚੋਣਾਂ ਵਿੱਚ ਭਾਜਪਾ ਨੇ 23 ਹਲਕਿਆਂ ਤੋਂ ਕਿਸਮਤ ਅਜ਼ਮਾਈ ਪਰ ਤਿੰਨ ਹਲਕੇ ਹੀ ਜਿੱਤ ਸਕੇ ।
16 ਮਾਰਚ 2017 ਦੇ ਦਿਨ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਇਕ ਵਾਰ ਫਿਰ ਮੁੱਖ ਮੰਤਰੀ ਦਾ ਤਾਜ ਸਜਿਆ ।
ਨਵਜੋਤ ਸਿੰਘ ਸਿੱਧੂ ਅਤੇ ਸਾਥੀਆਂ ਵੱਲੋਂ ਲਗਾਤਾਰ ਚਲਾਈ ਮੁੱਖ ਮੰਤਰੀ ਵਿਰੋਧੀ ਲਹਿਰ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਚਾਰ ਸਾਲ 188 ਦਿਨਾਂ ਤੋਂ ਬਾਅਦ ਰਾਜ ਗੱਦੀ ਛੱਡਣੀ ਪਈ ।
ਨਾਟਕੀ ਘਟਨਾਕ੍ਰਮ ਤੋਂ ਬਾਅਦ ਚਮਕੌਰ ਸਾਹਿਬ ਹਲਕੇ ਤੋਂ ਜਿੱਤ ਕੇ ਆਏ ਚਰਨਜੀਤ ਸਿੰਘ ਚੰਨੀ ਹੱਥ ਪੰਜਾਬ ਦੀ ਵਾਗਡੋਰ ਆ ਗਈ ।
ਚੰਨੀ ਨੇ 20 ਸਤੰਬਰ 2017 ਨੂੰ ਰਾਜ ਗੱਦੀ ਸੰਭਾਲੀ ਅਤੇ ਉਹ ਇੱਕ ਸੌ ਅਠੱਤਰ ਦਿਨ ਤਕ ਮੁੱਖ ਮੰਤਰੀ ਬਣੇ ਰਹੇ ।
2022 ਵਿੱਚ ਆਮ ਆਦਮੀ ਪਾਰਟੀ ਦੀ ਆਈ ਸੁਨਾਮੀ ਵਿੱਚ ਸਾਰੇ ਸਿਆਸੀ ਦਲ ਲ ਰੁੜ੍ਹ ਪੁੜ ਗਏ ।
ਆਮ ਆਮ ਆਦਮੀ ਪਾਰਟੀ ਨੇ ਬੱਨਵੇ ਹਲਕਿਆਂ ਉੱਪਰ ਜਿੱਤ ਦੇ ਝੰਡੇ ਗੱਡਦਿਆਂ ਪਿਛਲੀ ਵਿਧਾਨ ਸਭਾ ਨਾਲੋਂ ਬਹੱਤਰ ਸੀਟਾਂ ਦਾ ਵਾਅਦਾ ਕੀਤਾ ।
ਸ਼੍ਰੋਮਣੀ ਅਕਾਲੀ ਦਲ ਜਿਸ ਕੋਲ ਪਿਛਲੀ ਵਾਰ ਪੰਦਰਾਂ ਐਮ ਐਲ ਏ ਸਨ ਉਹ ਬਾਰਾਂ ਹਲਕਿਆਂ ਤੋਂ ਹੋਰ ਚੋਣ ਹਾਰ ਕੇ ਕੇਵਲ ਤਿੰਨ ਹਲਕਿਆਂ ਤੇ ਸਿਮਟ ਗਏ ਹਨ ।
ਭਾਰਤੀ ਜਨਤਾ ਪਾਰਟੀ ਜਿਸ ਕੋਲ ਪਿਛਲੀ ਵਿਧਾਨ ਸਭਾ ਵਿੱਚ ਤਿੰਨ ਸੀਟਾਂ ਸਨ ਉਹ ਕੇਵਲ ਇਕ ਹੀ ਸੀਟ ਜਿੱਤ ਸਕੀ ।
ਇੰਡੀਅਨ ਨੈਸ਼ਨਲ ਕਾਂਗਰਸ ਜਿਸ ਕੋਲ ਪਿਛਲੀ ਵਾਰੀ 77 ਸੀਟਾਂ ਸੀ ਉਹ ਖਿਸਕ ਕੇ 18 ਸੀਟਾਂ ਤੇ ਸਿਮਟ ਗਈ ।
ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤ ਕੇ ਆਏ ਭਗਵੰਤ ਮਾਨ ਨੇ 16 ਮਾਰਚ 2022 ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਹੈ ਉਨ੍ਹਾਂ ਦੇ ਮੁੱਖ ਮੰਤਰੀ ਕਾਲ ਦਾ ਅੱਜ ਤੀਜਾ ਦਿਨ ਹੈ ।
Get all latest content delivered to your email a few times a month.