IMG-LOGO
ਹੋਮ ਰਾਸ਼ਟਰੀ: ਓਹ ਹੋ ! ਖਾਲ ਵਿੱਚ ਸੁੱਟ ਗਿਆ ਕੋਈ ਨਵ ਜੰਮੀ...

ਓਹ ਹੋ ! ਖਾਲ ਵਿੱਚ ਸੁੱਟ ਗਿਆ ਕੋਈ ਨਵ ਜੰਮੀ ਬੱਚੀ  

Admin user - Mar 18, 2022 10:58 AM
IMG

  ਬਿਊਰੋ ਚੀਫ
 ਫ਼ਾਜ਼ਿਲਕਾ 18 ਮਾਰਚ ਪੁਲਸ ਥਾਣਾ ਸਦਰ ਫਾਜ਼ਿਲਕਾ ਵਿੱਚ ਦਰਜ ਹੋਏ ਮੁਕੱਦਮੇ ਅਨੁਸਾਰ ਕੋਈ ਨਿਰਦਈ ਮਾਂ ਨਵਜਾਤ ਜਨਮੀ ਬੱਚੀ ਨੂੰ ਪਿੰਡ ਦੇ ਬਾਹਰਵਾਰ ਖਾਲ ਵਿੱਚ ਸੁੱਟ ਗਿਆ ।
  ਗੁਰਬਖਸ਼ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਜੱਲੋ ਕੇ ਉਤਾੜ ਦੇ ਬਿਆਨਾਂ ਅਨੁਸਾਰ ਜਦੋਂ ਉਹ ਆਪਣੇ ਸਾਥੀ ਗੁਰਦਾਸ ਸਿੰਘ ਦੇ ਨਾਲ ਸਵੇਰੇ ਸੈਰ ਕਰਨ ਲਈ ਨਿਕਲਿਆ ਤਾਂ ਸਰਕਾਰੀ ਡਿਪੂ ਦੇ ਨੇੜੇ ਉਸ ਨੂੰ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ।
  ਉਨ੍ਹਾਂ ਦੇਖਿਆ ਕਿ ਨਵਜੰਮੀ ਬੱਚੀ ਖਾਲ ਵਿੱਚ ਪਈ ਰੋ ਰਹੀ ਸੀ ।
  ਉਨ੍ਹਾਂ ਬੱਚੀ ਨੂੰ ਨੂੰ ਚੁੱਕਿਆ, ਪਿੰਡ ਦੀ ਪੰਚਾਇਤ ਨੂੰ ਦੱਸਿਆ ਅਤੇ ਫਿਰ ਇਲਾਜ ਲਈ ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਲੈ ਕੇ ਗਏ ।
  
  ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਬੱਚੀ ਦੀ ਜਾਨ ਸੁਰੱਖਿਅਤ ਹੈ  ।
  ਇਹ ਤੇ ਹੁਣ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖ਼ਰ ਕੌਣ ਇਸ ਬੱਚੀ ਨੂੰ ਲਾਵਾਰਸ ਛੱਡ ਗਿਆ  ।
  ਕੀ ਇਹ ਧੀਆਂ ਜੰਮਣ ਤੋਂ ਡਰਦੇ ਮਾਪਿਆਂ ਦੀ ਕਾਰਵਾਈ ਹੈ ਜਾਂ ਫਿਰ ਕਿਸੇ ਉਸ ਮਾਂ ਦੀ ਕਰਤੂਤ ਹੈ ਜਿਸ ਨੇ ਨਾਜਾਇਜ਼ ਔਲਾਦ ਪੈਦਾ ਤਾਂ ਕੀਤੀ ਪਰ ਜਹਾਨ ਤੋਂ ਡਰਦਿਆਂ ਉਸ ਨੂੰ ਇਸ ਤਰ੍ਹਾਂ ਸੁੱਟ ਦਿੱਤਾ  ।
  ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਬਬੀਤਾ ਕਲੇਰ ਦਾ ਇਸ ਸਬੰਧੀ ਕਹਿਣਾ ਹੈ ਕਿ ਪਹਿਲਾਂ ਤਾਂ ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਦੇ ਮਾਪੇ ਇਸ ਨੂੰ ਲੈ ਜਾਣ ।
  ਕਿਸੇ ਜ਼ਰੂਰਤਮੰਦ ਵੱਲੋਂ ਗੋਦ ਲਏ ਜਾਣ ਬਾਬਤ ਪੁੱਛਣ ਤੇ ਉਨ੍ਹਾਂ ਕਿਹਾ ਕਿ ਜਦੋਂ ਕੋਈ ਵੀ ਵਾਰਸ ਇਸ ਅਜੇ ਬੱਚੇ ਨੂੰ ਲੈਣ ਨਹੀਂ ਆਉਂਦਾ ਤਾਂ ਫਿਰ ਉਹ ਪ੍ਰੋਸੈੱਸ ਅਪਣਾਇਆ ਜਾਂਦਾ ਹੈ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.