IMG-LOGO
ਹੋਮ ਹਿਮਾਚਲ : ਕੀ ਸੀਨੀਅਰ IAS ਕ੍ਰਿਸ਼ਨ ਕੁਮਾਰ ਹੋਣਗੇ ਪੰਜਾਬ ਦੇ ਸਿੱਖਿਆ ਸਕੱਤਰ  

ਕੀ ਸੀਨੀਅਰ IAS ਕ੍ਰਿਸ਼ਨ ਕੁਮਾਰ ਹੋਣਗੇ ਪੰਜਾਬ ਦੇ ਸਿੱਖਿਆ ਸਕੱਤਰ  

Admin user - Mar 17, 2022 10:57 AM
IMG

 ਬਿਊਰੋ ਚੀਫ 

ਚੰਡੀਗੜ੍ਹ 17 ਮਾਰਚ , ਪੰਜਾਬ ਵਿੱਚ ਹੋਏ ਸੱਤਾ ਪਰਿਵਰਤਨ ਤੋਂ ਬਾਅਦ ਸੱਤਾਧਾਰੀ ਪਾਰਟੀ ਆਪ ਵੱਲੋਂ ਲਿਆਂਦੇ ਜਾ ਰਹੇ ਏਜੰਡੇ ਵਿਚ ਪੰਜਾਬ ਦੇ ਵਿੱਦਿਅਕ ਢਾਂਚੇ ਵਿੱਚ ਵੱਡਾ ਫੇਰਬਦਲ ਕਰਨ ਨੂੰ ਤਰਜੀਹ ਦੇਣ ਦੀ ਕੀਤੀ ਗੱਲ ਨਾਲ ਅਧਿਆਪਕ ਵਰਗ ਦੀਆਂ ਨਜ਼ਰਾਂ ਚੰਡੀਗਡ਼੍ਹ ਵੱਲ ਲੱਗੀਆਂ ਹੋਈਆਂ ਹਨ ।
     ਸਰਕਾਰ ਵੱਲੋਂ ਲਏ ਜਾਣੇ ਫ਼ੈਸਲਿਆਂ ਨਾਲ ਸਕੂਲਾਂ ਵਿਚ ਕੰਮ ਕਰਦੇ ਚਪੜਾਸੀ ਤੋਂ ਲੈ ਕੇ ਸਿਵਲ ਸਕੱਤਰੇਤ ਵਿਚ ਬੈਠਦੇ ਆਈ ਏ ਐਸ ਅਧਿਕਾਰੀਆਂ ਤਕ ਦੀ ਹੋਣੀ ਦਾ ਫੈਸਲਾ ਹੋਣਾ ਹੈ ।
    ਚਰਨਜੀਤ ਸਿੰਘ ਚੰਨੀ ਦੀ ਸਰਕਾਰ ਤੋਂ ਪਹਿਲਾਂ ਬਤੌਰ ਸਿੱਖਿਆ ਸਕੱਤਰ ਕੰਮ ਕਰਦੇ ਆ ਰਹੇ ਏ ਆਈ ਏ ਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਦੇ ਇੱਕ ਵਾਰ ਫੇਰ ਤੋਂ ਸਿੱਖਿਆ ਸਕੱਤਰ ਬਨਣ ਦੀਆਂ ਚਰਚਾਵਾਂ ਨੇ ਨਾਲ ਅਧਿਆਪਕ ਵਰਗ ਵਿੱਚੋਂ ਕੁਝ ਵੱਲੋਂ ਇਸ ਦਾ ਸੁਆਗਤ ਕੀਤਾ ਜਾ ਰਿਹਾ ਹੈ ਜਦਕਿ ਕੁਝ ਦੇ ਮੱਥੇ ਤੇ ਚਿੰਤਾਂ ਦੀਆਂ ਲਕੀਰਾਂ ਖਿੱਚੀਆਂ ਗਈਆਂ ਹਨ  ।
  ਸਿੱਖਿਆ ਮੰਤਰੀ ਪਰਗਟ ਸਿੰਘ ਦੇ ਕਾਰਜਕਾਲ ਦੌਰਾਨ ਲਗਾਏ ਗਏ ਸਿੱਖਿਆ ਸਕੱਤਰ ਅਜੋਏ ਸ਼ਰਮਾ( ਜਿਨ੍ਹਾਂ ਕੋਲ ਅਡੀਸ਼ਨਲ ਚਾਰਜ ਸੀ )  ਵੱਲੋਂ ਵਿਭਾਗ ਨੂੰ ਪੂਰਾ ਟਾਈਮ ਨਾ ਦਿੱਤੇ ਜਾਣ ਕਾਰਨ ਸਿੱਖਿਆ ਵਿਭਾਗ ਵਿੱਚ ਚਲ ਰਹੇ ਕੰਮਾਂ ਵਿਚ ਕੁਝ ਢਿੱਲ ਦਿਖਾਈ ਦੇ ਰਹੀ ਸੀ ।
  ਅਵੇਸਲੇ ਹੋ ਗਏ ਅਧਿਆਪਕ ਵਰਗ ਦੀ ਇੱਕ ਮਿਸਾਲ ਵਜੋਂ ਸਕੂਲਾਂ ਦੇ ਹੈੱਡ ਵੱਲੋਂ ਭਰੀ ਜਾਂਦੀ ਗੁਗਲਸ਼ੀਟ ਹੀ ਨਹੀਂ ਸੀ ਭਰੀ ਗਈ ।
 ਕ੍ਰਿਸ਼ਨ ਕੁਮਾਰ ਦੇ ਸਿੱਖਿਆ ਸਕੱਤਰ ਲਗਾਏ ਜਾਣ ਦੀ ਸੰਭਾਵਨਾਵਾਂ ਇਸ ਲਈ ਹੋਰ ਵੀ ਵੱਧ ਹਨ ਕਿਉਂਕਿ ਦਿੱਲੀ ਸਰਕਾਰ ਵਿੱਚ ਮੰਤਰੀਆਂ ਦੇ ਨਾਲ ਆਈ ਏ ਐਸ ਅਧਿਕਾਰੀ ਪੂਰੇ ਭਾਗੀਦਾਰ ਬਣ ਕੇ ਕੰਮ ਕਰ ਰਹੇ ਹਨ ਅਤੇ ਪੰਜਾਬ ਅੰਦਰ ਵੀ ਪਹਿਲੀ ਵਾਰ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਉਹਨਾਂ ਸੀਨੀਅਰ ਆਈ ਏ ਐਸ ਅਧਿਕਾਰੀਆਂ ਦੀਆਂ ਸੇਵਾਵਾਂ ਲੈਣ ਨੂੰ ਤਰਜੀਹ ਦੇਵੇਗੀ ਜਿਨ੍ਹਾਂ ਦੀ ਦੇਖ ਰੇਖ ਹੇਠ ਕਰੋੜਾਂ ਰੁਪਏ ਦੇ ਫੰਡ ਪੰਜਾਬ ਦੇ ਵਿੱਦਿਅਕ ਢਾਂਚੇ ਉੱਪਰ ਖ਼ਰਚ ਹੋਏ ਹਨ ।
  ਅਧਿਆਪਕ ਵਰਗ ਦੱਬੀ ਜ਼ੁਬਾਨ ਨਾਲ ਇਹ ਤਾਂ ਮੰਨਦਾ ਹੈ ਕਿ ਕ੍ਰਿਸ਼ਨ ਕੁਮਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਸਰਕਾਰੀ ਸਕੂਲ ਇਨਫਰਾਸਟਰੱਕਚਰ ਪੱਖੋਂ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇਣ ਲੱਗੇ ਹਨ  ਪਰ ਕ੍ਰਿਸ਼ਨ ਕੁਮਾਰ ਦੀ ਕਾਰਜ ਸ਼ੈਲੀ ਉਨ੍ਹਾਂ ਦੇ ਰਾਸ ਨਹੀਂ ਆਉਂਦੀ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.