ਤਾਜਾ ਖਬਰਾਂ
ਬਿਊਰੋ ਚੀਫ਼
ਭੁਲੱਥ 15 ਮਾਰਚ , ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੀ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨੇ ਦੋਸ਼ ਲਗਾਇਆ ਹੈ ਕਿ ਉਸਨੂੰ ਦੀਪ ਸਿੱਧੂ ਨੇ ਹਰਾਇਆ ।
ਬੀਬੀ ਜਗੀਰ ਕੌਰ ਜਦੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸੀ ਤਾਂ ਉਹਨਾਂ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਕਿ ਐਕਸੀਡੈਂਟ ਵਿੱਚ ਮਾਰੇ ਗਏ ਦੀਪ ਸਿੱਧੂ ਬਾਰੇ ਗਲਤ ਪ੍ਰਚਾਰ ਕਰ ਦਿੱਤਾ ਅਖੇ , ਸ਼ਹੀਦ ਹੋ ਗਿਆ, ਸ਼ਹੀਦ ਹੋ ਗਿਆ ।
ਇਸ ਤਰ੍ਹਾਂ ਮਾਨ ਦਲ ਜਿਸ ਨੂੰ ਕੁਝ ਵੀ ਵੋਟ ਨਹੀਂ ਪੈਂਦੀ ਸੀ ਉਹ ਸੱਤ ਹਜ਼ਾਰ ਤੋਂ ਉਪਰ ਵੋਟਾਂ ਲੈ ਗਿਆ ।
ਆਮ ਆਦਮੀ ਪਾਰਟੀ ਦੀ ਲਹਿਰ ਨੇ ਵੀ ਅਕਾਲੀ ਵੋਟਾਂ ਘਟਾਈਆਂ ਹਨ ਕਿਉਂਕਿ ਅਕਾਲੀ ਵੋਟਰ ਇਮੋਸ਼ਨਲ ਹੁੰਦੇ ਹਨ ।
ਇਸ ਲਈ ਤੇਰਾਂ ਚੌਦਾਂ ਹਜ਼ਾਰ ਉਹ ਲੈ ਗਿਆ ।
ਬੀਬੀ ਜਗੀਰ ਕੌਰ ਦੇ ਇਸ ਬਿਆਨ ਨੇ ਵੱਡੀ ਚਰਚਾ ਛੇੜ ਦਿੱਤੀ ਹੈ ।
ਦੀਪ ਸਿੱਧੂ ਸ਼ਹੀਦ ਹੋਇਆ , ਕਤਲ ਹੋਇਆ ਜਾਂ ਐਕਸੀਡੈਂਟ ਸੀ , ਇਹ ਤਾਂ ਵੱਖਰਾ ਜਾਂਚ ਦਾ ਵਿਸ਼ਾ ਹੈ ਪਰ ਇਕ ਚਰਚਿਤ ਨੌਜਵਾਨ ਦੀ ਹੋਈ ਮੌਤ ਨੂੰ ਆਪਣੀ ਹਾਰ ਨਾਲ ਜੋੜ ਕੇ ਪੇਸ਼ ਕਰਨਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਲੱਗਦਾ ।
ਦੀਪ ਸਿੱਧੂ ਦੇ ਚਾਹੁਣ ਵਾਲਿਆਂ ਨੇ ਇਸ ਸਬੰਧੀ ਬੀਬੀ ਜਗੀਰ ਕੌਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ।
ਇਸ ਦੌਰਾਨ ਇਕ ਹੋਰ ਵਿਡੀਓ ਬੀਬੀ ਜਗੀਰ ਕੌਰ ਦੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਕਹੇ ਗਏ ਸ਼ਬਦਾਂ ਲਈ ਮੁਆਫ਼ੀ ਮੰਗ ਰਹੇ ਹਨ ।
Get all latest content delivered to your email a few times a month.