ਤਾਜਾ ਖਬਰਾਂ
ਵੀਡੀਓ ਵੀ ਦੇਖੋ
ਬਿਊਰੋ ਚੀਫ
ਕਪੂਰਥਲਾ 15 ਮਾਰਚ , ਸਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਸਰਕਾਰੀ ਕਰਮਚਾਰੀਆਂ , ਅਧਿਕਾਰੀਆਂ ਨੂੰ ਝਿੜਕਣ ਦੇ ਇਲਜ਼ਾਮ ਹੁਣ ਤਕ ਰਾਜ ਕਰਨ ਵਾਲੇ ਸੱਤਾਧਾਰੀਆਂ ਉੱਪਰ ਆਮ ਲੱਗਦੇ ਰਹੇ ਹਨ ।
ਇਸ ਕੰਮ ਲਈ ਕਾਂਗਰਸ ਪਾਰਟੀ ਨਾਲ ਸਬੰਧਤ ਮੰਤਰੀ ਭਾਰਤ ਭੂਸ਼ਨ ਆਸ਼ ਉੱਪਰ ਇਕ ਸਿੱਖਿਆ ਅਧਿਕਾਰੀ ਨੂੰ ਝਿੜਕਣ , ਜੋਗਿੰਦਰ ਸਿੰਘ ਮਾਨ ਨੂੰ ਵੱਲੋਂ ਇੱਕ ਬੀ ਡੀ ਪੀ ਓ ਨੂੰ ਮੰਦਾ ਬੋਲਣ , ਵਿਧਾਇਕ ਪੱਟੀ ਹਰਮਿੰਦਰ ਸਿੰਘ ਵੱਲੋਂ ਇਕ ਐੱਸ ਐਚ ਓ ਨੂੰ ਝਿੜਕਣ, ਵਿਧਾਇਕ ਫਾਜ਼ਿਲਕਾ ਦਵਿੰਦਰ ਘੁਬਾਇਆ ਵਲੋਂ ਐੱਸ ਐੱਚ ਓ ਨੂੰ ਜੁੱਲੀ ਬਿਸਤਰਾ ਬੰਨ੍ਹ ਕੇ ਰੱਖਣ ਦੀ ਆਡੀਓ ਵਾਇਰਲ ਹੋਣ ਤੋਂ ਇਲਾਵਾ ਅਨੇਕਾਂ ਹੀ ਅਜਿਹੀਆਂ ਅਨੇਕਾਂ ਘਟਨਾਵਾਂ ਸੋਸ਼ਲ ਮੀਡੀਆ ਤੇ ਆਮ ਚਰਚਿਤ ਹੋਈਆਂ ਹਨ ।
ਇੱਥੇ ਹੁਣ ਜਦੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ।
ਕਪੂਰਥਲਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉਪਰ ਚੋਣ ਲੜਨ ਵਾਲੇ ਸਾਬਕਾ ਜੱਜ ਮੰਜੂ ਰਾਣਾ ਜੋ ਕਿ ਕਾਂਗਰਸ ਦੇ ਰਾਣਾ ਗੁਰਜੀਤ ਕੋਲੋਂ 7304 ਵੋਟਾਂ ਦੇ ਫ਼ਰਕ ਨਾਲ ਹਾਰੇ ਹਨ।
ਉਹ ਚਾਹੇ ਸਾਬਕਾ ਜੱਜ ਹਨ ਅਤੇ ਪੰਜਾਬ ਅੰਦਰ ਆਮ ਲੋਕਾਂ ਦੇ ਸਰਕਾਰ ਚੁਣੇ ਜਾਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਉਪਰ ਇਸ ਤਰ੍ਹਾਂ ਭੜਕੇ ਕਿ ਜੁਬਾਨ ਕੱਟਕੇ ਪਰਚਾ ਕਰਾਉਣ ਦੀ ਧਮਕੀ ਦੇ ਦਿੱਤੀ ਅਤੇ ਨਾਲ ਹੀ ਵਰਦੀਧਾਰੀ ਪੁਲੀਸ ਕਰਮਚਾਰੀ ਨੂੰ ਚਪੇੜ ਮਾਰਨ ਦੀ ਕੋਸ਼ਿਸ਼ ਕੀਤੀ ।
ਮੰਜੂ ਰਾਣਾ ਕਹਿ ਰਹੇ ਹਨ ਜੁਬਾਨ ਨਹੀਂ ਕੱਢਣੀ ਮੇਰੇ ਸਾਹਮਣੇ , ਮੇਰੀ ਗੌਰਮਿੰਟ ਹੈ , ਜ਼ਬਾਨ ਨਹੀਂ ਕੱਢਣੀ, ਇਹ ਜੁਬਾਨ ਕੱਟਕੇ ਤੁਹਾਡੇ ਤੇ ਪਰਚੇ ਕਰਾਉਣੇ ।
ਇਹ ਜੁਬਾਨ ਮੇਰੇ ਸਾਹਮਣੇ ਚੱਲ ਰਹੀ ਹੈ ।
ਇੰਨੇ ਦੇਰ ਨੂੰ ਕੋਲ ਖੜ੍ਹਾ ਇੱਕ ਸੱਜਣ ਅਤੇ ਇੱਕ ਔਰਤ ਮੰਜੂ ਰਾਣਾ ਨੂੰ ਉਥੋਂ ਹਟਾ ਕੇ ਪਿੱਛੇ ਚੱਲਣ ਲਈ ਕਹਿੰਦੇ ਹਨ ।
ਪੁਲੀਸ ਕਰਮਚਾਰੀ ਇਨ੍ਹਾਂ ਕਹਿੰਦਾ ਹੈ ਕਿ ਐਵੇਂ ਕਿਵੇਂ ਕਰਾ ਦਿਓਂਗੇ ਪਰਚੇ ।
ਤਾਂ ਮੈਡਮ ਹੋਰ ਭੜਕ ਜਾਂਦੇ ਹਨ ਚਪੇੜ ਉਲਾਰ ਕੇ ਮੰਜੂ ਰਾਣਾ ਕਹਿੰਦੀ ਹੈ ਕਿ ਵੱਟ ਕੇ ਮਾਰੂਂਗੀ ਤੇਰੇ ਮੂੰਹ ਤੇ ।
ਪੁਲਸ ਕਰਮਚਾਰੀ ਕਹਿੰਦਾ ਹੈ ਕਿ ਏਦਾਂ ਕਿਵੇਂ ਮਾਰ ਲਵੋਗੇ ।
ਦੱਸਣਯੋਗ ਹੈ ਕਿ ਮੰਜੂ ਰਾਣਾ ਵਲੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਉੱਪਰ ਈ ਵੀ ਐਮਜ਼ ਰਾਹੀਂ ਧੋਖਾਧੜੀ ਕਰਨ ਦੇ ਦੋਸ਼ ਲਗਾਤਾਰ ਲਾਏ ਜਾ ਰਹੇ ਹਨ ਅਤੇ ਇਸ ਸਬੰਧੀ ਧਰਨਾ ਵੀ ਦਿੱਤਾ ਜਾ ਰਿਹਾ ਸੀ ।
ਪ੍ਰਸ਼ਾਸਨ ਦੇ ਭਰੋਸੇ ਮਗਰੋਂ ਧਰਨਾ ਤਾਂ ਚੁੱਕ ਲਿਆ ਗਿਆ ਹੈ ਪਰ ਮੰਜੂ ਰਾਣਾ ਸਿੱਧੇ ਤੌਰ ਤੇ ਚੋਣ ਕਮਿਸ਼ਨ ਉਪਰ ਵੀ ਦੋਸ਼ ਲਗਾ ਰਹੇ ਹਨ ਕਿ ਵਾਰ - ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਬਣਦੀ ਕਾਰਵਾਈ ਨਹੀਂ ਕੀਤੀ ਗਈ ਅਤੇ ਉਹ ਇਸ ਮਾਮਲੇ ਨੂੰ ਹਾਈ ਕੋਰਟ ਤੱਕ ਲੈ ਕੇ ਜਾਣਗੇ ।
ਵੀਡੀਓ ਦੇਖਣ ਲਈ ਕਲਿੱਕ
https://youtube.com/shorts/wyhEFRkcy6U?feature=share
Get all latest content delivered to your email a few times a month.