IMG-LOGO
ਹੋਮ ਪੰਜਾਬ : ਨਵਜੋਤ ਸਿੱਧੂ ਦੀ ਹਉਮੈ ਨੇ ਡੋਬੀ ਪੰਜਾਬ ਅੰਦਰ ਕਾਂਗਰਸ ਦੀ...

ਨਵਜੋਤ ਸਿੱਧੂ ਦੀ ਹਉਮੈ ਨੇ ਡੋਬੀ ਪੰਜਾਬ ਅੰਦਰ ਕਾਂਗਰਸ ਦੀ ਬੇੜੀ : ਵਿੱਕੀ ਸਿੱਧੂ

Admin user - Mar 14, 2022 04:51 AM
IMG

 ਬਿਊਰੋ ਚੀਫ  

ਗੁਰੂਹਰਸਹਾਏ/ ਫਿਰੋਜ਼ਪੁਰ  14 ਮਾਰਚ , ਪੰਜਾਬ ਦੇ ਕੈਬਨਿਟ ਮੰਤਰੀ ਨਾਲ ਬਤੌਰ ਆਫੀਸਰ ਆਨ ਸਪੈਸ਼ਲ ਡਿਊਟੀ  ( OSD ) ਵਜੋਂ ਕੰਮ ਕਰਦੇ ਰਹੇ ਅਤੇ ਬਲਾਕ  ਕਾਂਗਰਸ ਕਮੇਟੀ ਦੇ ਮੌਜੂਦਾ ਪ੍ਰਧਾਨ ਵਿੱਕੀ ਸਿੱਧੂ ਨੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਵਜੋਤ ਸਿੰਘ ਸਿੱਧੂ ਦੀ ਛੁੱਟੀ ਕੀਤੇ ਜਾਣ ਦੀ ਮੰਗ ਕੀਤੀ  ਹੈ ।
 ਵਿੱਕੀ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਇੱਕ ਸਮੁੰਦਰ ਹੈ ਅਤੇ ਇਸ ਚ ਅਨੇਕਾਂ ਵਾਰ ਉਛਾਲ , ਉਤਰਾਅ ਆਏ ਹਨ , ਮੂਲ ਰੂਪ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਹੀ ਦੇਸ਼ ਦੇ ਹਿਤ  ਵਿੱਚ ਸੋਚਦੀ ਅਤੇ ਕੁਰਬਾਨੀਆਂ ਦਿੰਦੀ ਆਈ ਹੈ ।
  ਇਸ ਲਈ ਨਿਕੰਮੀ ਲੀਡਰਸ਼ਿਪ ਦੇ ਬਾਵਜੂਦ ਕਾਂਗਰਸ ਪਾਰਟੀ ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ  ਬੈਠਣ ਯੋਗ ਹੋਈ ਹੈ । 


    ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਡੋਬਣ ਦਾ ਸਭ ਤੋਂ ਵਧੇਰੇ ਸ਼ਡਯੰਤਰ  ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਰਚਿਆ  । 
   ਮਾੜੀ ਬੋਲੀ ਸ਼ੈਲੀ ਰਾਹੀਂ ਉਹ ਲੋਕਾਂ ਦੇ ਦਿਲਾਂ ਵਿੱਚੋਂ ਲੱਥ ਗਏ ।
  ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਦਹਾਕਿਆਂ ਤੋਂ ਬਣਾਏ ਪ੍ਰੋਗਰਾਮ ਦੇ ਉਲਟ ਜਾ ਕੇ ਉਨ੍ਹਾਂ ਹਲਕਿਆਂ ਅੰਦਰ ਆਪਣੇ ਸਿਆਸੀ ਕੱਦ ਤੋਂ ਵੱਡੇ ਆਗੂਆਂ ਨੂੰ ਠਿੱਬੀ ਲਾਉਣ ਲਈ ਟਿਕਟਾਂ ਦਾ ਐਲਾਨ ਕੀਤਾ  ।
   
 ਕੇਂਦਰੀ ਲੀਡਰਸ਼ਿਪ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲਗਾਏ ਜਾਣ ਤੋਂ ਬਾਅਦ ਉਹ ਮੁੱਖ ਮੰਤਰੀ ਦੀ ਕੁਰਸੀ ਲਈ ਲੜਨ ਝਗੜਨ ਲੱਗੇ  ।
  ਵਿੱਕੀ ਸਿੱਧੂ ਨੇ ਕੇਂਦਰੀ ਕਮਾਂਡ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਾਂਗਰਸ ਪਾਰਟੀ ਨੂੰ ਬਚਾਉਣਾ ਹੈ ਤਾਂ ਆਉਣ ਵਾਲੇ ਸਮੇਂ ' ਚ  ਸਭ ਤੋਂ ਪਹਿਲਾਂ ਜੱਥੇਬੰਧਕ ਢਾਂਚੇ ਦੀ ਕਮਾਨ ਨੌਜਵਾਨ ਵਰਗ ਨੂੰ ਸੌਂਪੀ ਜਾਵੇ  ।
 ਉਹਨਾਂ ਕਿਹਾ ਕਿ ਝੂਠੇ ਲਾਰੇ ਅਤੇ ਵੱਡੇ ਦਾਅਵੇ ਕਰ ਕੇ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਕੁਝ ਦਿਨਾਂ ਵਿਚ ਫਲਾਪ ਹੋ ਜਾਵੇਗੀ।
 ਇਸ ਤੋਂ ਬਾਅਦ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਜੇਕਰ ਕਾਂਗਰਸ ਪਾਰਟੀ ਜਿੱਤਾਂ ਹਾਸਲ ਕਰਨਾ ਚਾਹੁੰਦੀ ਹੈ ਤਾਂ ਤੁਰੰਤ ਨਵਜੋਤ ਸਿੰਘ ਸਿੱਧੂ ਵਰਗੇ ਆਗੂਆਂ ਦੀ ਬਜਾਏ ਧਰਤੀ ਨਾਲ ਜੁੜੇ ਲੋਕਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਮਾਨ ਸੌਂਪੀ ਜਾਵੇ ।
   ਵਿੱਕੀ ਸਿੱਧੂ ਕਹਿੰਦੇ ਹਨ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਟਿਕਟਾਂ ਦੀ ਵੰਡ ਸਹੀ ਸਮੇਂ ਤੇ ਕਰਕੇ ਯੋਗ ਉਮੀਦਵਾਰ ਉਤਾਰੇ ਜਾਂਦੇ ਤਾਂ ਨਤੀਜਾ ਕੁੱਝ ਹੋਰ ਹੋਣਾ ਸੀ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.