ਤਾਜਾ ਖਬਰਾਂ
ਪਰਮਜੀਤ ਸਿੰਘ ਧੰਜੂ
ਮਖੂ / ਜੀਰਾ 13 ਮਾਰਚ , ਪੰਜਾਬ ਅੰਦਰ ਨਵੇਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੁਰੂ ਨਗਰੀ ਵਿਖੇ ਨਤਮਸਤਕ ਹੋ ਕੇ ਸਰਕਾਰੀ ਕੰਮਕਾਜ ਸ਼ੁਰੂ ਕਰਨ ਦੀ ਸ਼ੁਰੂਆਤ ਇਕ ਸਲਾਹੁਣਯੋਗ ਕਦਮ ਹੈ ।
ਇਸ ਦੇ ਨਾਲ ਹੀ ਸ਼ਹੀਦ- ਏ - ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਰੱਖ ਕੇ ਮੁੱਖ ਮੰਤਰੀ ਪੰਜਾਬ ਨੇ ਦਰਸਾ ਦਿੱਤਾ ਹੈ ਕਿ ਉਹ ਚੋਣਾਂ ਤੋਂ ਪਹਿਲਾਂ ਕਹੀਆਂ ਗੱਲਾਂ ਅਤੇ ਕੀਤੇ ਵਾਅਦਿਆਂ ਪ੍ਰਤੀ ਪੂਰੀ ਤਰ੍ਹਾਂ ਸੰਜੀਦਾ ਹਨ ।
ਇਹ ਗੱਲ ਪਿੰਡ ਬਹਿਕ ਫੱਤੂ ਵਿਧਾਨ ਸਭਾ ਹਲਕਾ ਜ਼ੀਰਾ , ਬਲਾਕ ਮੱਖੂ ਨਾਲ ਸਬੰਧਤ ਪਤਵੰਤਿਆਂ ਨੇ ਅੰਮ੍ਰਿਤਸਰ ਵੱਲ ਰਵਾਨਾ ਹੋਣ ਮੌਕੇ ਕਹੀ ।
ਉਹਨਾਂ ਕਿਹਾ ਜੇ ਪੰਜਾਬ ਦੀ ਜਨਤਾ ਨੇ ਜੋ ਰਵਾਇਤੀ ਪਾਰਟੀਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਕੇ ਪੰਜਾਬ ਅੰਦਰ ਆਪ ਦੀ ਸਰਕਾਰ ਲਿਆਂਦੀ ਹੈ ਤਾਂ ਸਾਨੂੰ ਪੂਰਾ ਯਕੀਨ ਹੈ ਕਿ ਇਹ ਸਰਕਾਰ ਆਪਣੇ ਕੀਤੇ ਵਾਅਦਿਆਂ ਤੇ ਖਰੀ ਉਤਰੇਗੀ ।
ਇਸ ਮੌਕੇ ਹਰਬੰਸ ਸਿੰਘ ਧੰਜੂ , ਬਖਸ਼ੀਸ਼ ਸਿੰਘ , ਪਰਮਜੀਤ ਸਿੰਘ , ਅਮਰਜੀਤ ਸਿੰਘ , ਰਸ਼ਪਾਲ ਸਿੰਘ , ਭੁਪਿੰਦਰ ਸਿੰਘ , ਗੁਰਪ੍ਰੀਤ ਸਿੰਘ , ਜਰਨੈਲ ਸਿੰਘ , ਸੁਰਿੰਦਰ ਸਿੰਘ ਪਿੰਡ ਸੋਹਲ , ਜਗੀਰ ਸਿੰਘ ਤੂੰ ੲਿਲਾਵਾ ਹੋਰ ਵੀ ਆਗੂ ਮੌਜੂਦ ਸਨ ।
Get all latest content delivered to your email a few times a month.