ਤਾਜਾ ਖਬਰਾਂ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 13 ਮਾਰਚ 2022,, ਪੰਜਾਬ ਵਿਧਾਨ ਸਭਾ ਦੇ ਨਤੀਜੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਪੰਜਾਬ ਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਅਤੇ ਬਹੁਮਤ ਹਾਸਲ ਕਰਨ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਵੱਲੋਂ ਜਸ਼ਨ ਮਨਾਇਆ ਗਿਆ ਇਸ ਮੌਕੇ ਤੇ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਐਡਵੋਕੇਟ ਗੁਰਪ੍ਰੀ ਸਿੰਘ ਸੇਖੋਂ ਨੇ ਕਿਹਾ ਕਿ ਲੋਕਾਂ ਨੇ ਪੰਜਾਬ ਦੀ ਸਿਆਸਤ ਰਵਾਇਤੀ ਪਾਰਟੀਆਂ ਤੋਂ ਪਾਸਾ ਵੱਟ ਕੇ ਤੀਜੇ ਬਦਲ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਤੌਰ ਤੇ ਮੌਕਾ ਦਿੱਤਾ ਹੈ ਇਸ ਮੌਕੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਸੇਖੋਂ ਵੱਲੋਂ ਮਾਲੇਰਕੋਟਲਾ ਤੋਂ ਜਿਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਮੁਹੰਮਦ ਜਮੀਲ ਉਰ ਰਹਿਮਾਨ ਅਤੇ ਹਲਕਾ ਅਮਰਗੜ੍ਹ ਤੋਂ ਜਿੱਥੇ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੂੰ ਵਧਾਈਆਂ ਦਿੱਤੀਆਂ ਅਤੇ ਉਮੀਦ ਜ਼ਾਹਰ ਕੀਤੀ ਕਿ ਹ ਜ਼ਿਲ੍ਹਾ ਮਾਲੇਰਕੋਟਲਾ ਲਈ ਆਪਣੇ ਵਕਤ ਨੂੰ ਸੁਨਹਿਰੀ ਯੁੱਗ ਦੇ ਤੌਰ ਤੇ ਕੰਮ ਕਰਕੇ ਆਪਣੇ ਸਮੇਂ ਨੂੰ ਯਾਦਗਾਰੀ ਦੌਰ ਬਣਾ ਦੇਣਗੇ ਇਸ ਮੌਕੇ ਤੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਜੇਤੂ ਰਹੇ ਦੋਵੇਂ ਇਤਿਹਾਸਕ ਹਾਅ ਦੇ ਨਾਅਰੇ ਜ਼ਿਲ੍ਹਾ ਮਾਲੇਰਕੋਟਲਾ ਨਾਲ ਸਬੰਧਤ ਪਡ਼੍ਹੇ ਲਿਖੇ ਇਨ੍ਹਾਂ ਦੋਵੇਂ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਲਈ ਆਪ ਦੇ ਕਨਵੀਨਰ ਸ੍ਰੀ ਕੇਜਰੀਵਾਲ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤੋਂ ਮੰਗ ਵੀ ਕੀਤੀ । ਇਸ ਮੌਕੇ ਦੇ ਬਾਰ ਵੱਲੋਂ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਸੇਖੋਂ,ਐਡਵੋਕੇਟ ਕੁਲਜੀਤ ਸਿੰਘ ਵੜੈਚ ,ਐਡਵੋਕੇਟ ਦਵਿੰਦਰ ਸਿੰਘ, ਐਡਵੋਕੇਟ ਜਸਨਦੀਪ ਸਿੰਘ ਧਾਲੀਵਾਲ, ਐਡਵੋਕੇਟ ਜਸਪ੍ਰੀਤ ਸਿੰਘ 'ਐਡਵੋਕੇਟ ਨਰਿੰਦਰ ਕੁਮਾਰ ਗੋਇਲ ,'ਐਡਵੋਕੇਟ ,ਸ਼ੁਸ਼ੀਲ ਕੁਮਾਰ ਗਰਗ ,ਐਡਵੋਕੇਟ ਕਾਰਨ ਯੁਵਰਾਜ ਸਿੰਘ ,ਐਡਵੋਕੇਟ 'ਦਲਬੀਰ ਸਿੰਘ ਥਿੰਦ ,ਐਡਵੋਕੇਟ ਜਸਪ੍ਰੀਤ ਸਿੰਘ ,ਐਡਵੋਕੇਟ ਤਨਵੀਰ ਸਿੰਘ ਅਤੇਹਾਜ਼ਰ ਸਨ l
Get all latest content delivered to your email a few times a month.