IMG-LOGO
ਹੋਮ ਪੰਜਾਬ : ਮੁੱਖ ਮੰਤਰੀ ਭਗਵੰਤ ਸਿੰਘ ਮਾਨ  ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ  ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਵਿਖੇ ਹੋਏ  ਨਤਮਸਤਕ 

Admin user - Mar 13, 2022 07:43 AM
IMG

 ਬਿਊਰੋ ਚੀਫ਼ 

ਸੰਗਰੂਰ , 13 ਮਾਰਚ 2022 - ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ ਜਨਮ ਅਸਥਾਨ ਤੇ ਸਥਿਤ ਗੁਰਦੁਆਰਾ ਸੰਗਸਰ ਸਾਹਿਬ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਤਮਸਤਕ ਹੋ ਕੇ ਵਿਧਾਨ ਸਭਾ ਚੋਣਾਂ 'ਚ ਹੋਈ ਇਤਿਹਾਸਕ ਜਿੱਤ ਲਈ ਸ਼ੁਕਰਾਨਾ ਕੀਤਾ ।
   ਗੁਰੂ ਗ੍ਰੰਥ ਸਾਹਿਬ ਸਾਹਮਣੇ ਨਤਮਸਤਕ ਹੋਣ ਤੋਂ ਬਾਅਦ ਉਥੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਾ ਪਾਠ ਵੀ ਸਰਵਣ ਕੀਤਾ ।

 ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ (ਡਾ.) ਦਵਿੰਦਰ ਸਿੰਘ ਅਤੇ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਦੇ ਸੇਵਾਦਾਰ ਭਾਈ ਜਗਜੀਤ ਸਿੰਘ ਨੇ ਭਗਵੰਤ ਮਾਨ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ ।


ਮਨੋਨੀਤ ਮੁੱਖ ਮੰਤਰੀ ਪੰਜਾਬ ਸਰਦਾਰ  
ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਛੋਟੇ ਹੁੰਦਿਆਂ ਜਦੋਂ ਉਹਨਾਂ  ਆਪਣੇ ਕਮੇਡੀ ਖੇਤਰ ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਉਹ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਵਿਖੇ ਆ ਕੇ ਹਰਮੋਨੀਅਨ 'ਤੇ ਰਿਆਜ਼ ਕਰਦੇ ਹੁੰਦੇ ਸਨ । 
  ਉਨ੍ਹਾਂ ਕਿਹਾ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਅੱਜ ਉਹ ਇਸ ਮੁਕਾਮ ਤੇ ਪੁੱਜੇ ਹਨ ।

ਉਨ੍ਹਾਂ ਅਕਾਲ ਅਕੈਡਮੀ ਚੀਮਾ ਸਾਹਿਬ ਦਾ ਦੌਰਾ ਕਰਕੇ ਕਲਗੀਧਰ ਟਰੱਸਟ ਵਲੋਂ ਦੇਸ਼ ਭਰ 'ਚ ਚਲਾਈਆ ਜਾ ਰਹੀਆਂ 129 ਅਕਾਲ ਅਕੈਡਮੀਆ ਅਤੇ ਦੋ ਯੂਨੀਵਰਸਿਟੀਆਂ 'ਚ ਬੱਚਿਆਂ ਨੂੰ ਦੁਨੀਆਵੀ ਵਿੱਦਿਆ ਨਾਲ ਦਿੱਤੀ ਜਾ ਰਹੀ ਅਧਿਆਤਮਿਕ ਵਿੱਦਿਆ ਦੀ ਵੀ ਭਰਪੂਰ ਪ੍ਰਸ਼ੰਸ਼ਾ ਕੀਤੀ । ਇਸ ਮੌਕੇ ਉਨ੍ਹਾਂ ਸੰਗਤਾਂ ਨੂੰ ਸੰਤ ਅਤਰ ਸਿੰਘ ਦੇ 156ਵੇੰ ਜਨਮ ਦਿਹਾੜੇ ਦੀ ਮੁਬਾਰਕਵਾਦ ਵੀ ਦਿੱਤੀ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.